Bad news Two : ਜਿਲ੍ਹਾ ਅੰਮ੍ਰਿਤਸਰ ਵਿਖੇ ਕੋਰੋਨਾ ਆਪਣੇ ਪੈਰ ਲਗਾਤਾਰ ਪਸਾਰਦਾ ਜਾ ਰਿਹਾ ਹੈ ਪਰ ਅੱਜ ਅੰਮ੍ਰਿਤਸਰ ਵਿਚ ਕੋਰੋਨਾ ਨਾਲ ਦੋ ਮਰੀਜ਼ਾਂ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜੇ ਦੋ ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ ਉਨ੍ਹਾਂ ਦੀ ਪਛਾਣ ਕਟਰਾ ਵਾਸੀ ਸ਼ੇਰ ਸਿੰਘ 60 ਸਾਲਾ ਅਰਜੁਨ ਕੁਮਾਰ ਅਤੇ 78 ਸਾਲਾ ਸਤਪਾਲ ਵਾਸੀ ਸ਼ਰਮਾ ਕਾਲੋਨੀ ਦੇ ਤੌਰ ‘ਤੇ ਹੋਈ ਹੈ।
ਇਹ ਦੋਵੇਂ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਸਨ। ਡਾਕਟਰਾਂ ਤੋਂ ਮਿਲੀ ਰਿਪੋਰਟ ਮੁਤਾਬਕ ਇਹ ਕਾਫੀ ਦਿਨਾਂ ਤੋਂ ਹਸਪਤਾਲ ਵਿਚ ਭਰਤੀ ਸੀ। ਕੋਰੋਨਾ ਤੋਂ ਇਲਾਵਾ ਇਹ ਹੋਰ ਵੀ ਕਈ ਬੀਮਾਰੀਆਂ ਨਾਲ ਜੂਝ ਰਹੇ ਹਨ। ਇਲਾਜ ਦੌਰਾਨ ਹਾਲਤ ਅਚਾਨਕ ਗੰਭੀਰ ਹੋ ਗਈ ਜਿਸ ਕਾਰਨ ਅੱਜ ਦੋਵੇਂ ਮਰੀਜ਼ਾਂ ਦੀ ਹਸਪਤਾਲ ਵਿਚ ਮੌਤ ਹੋ ਗਈ। ਇਸ ਤਰ੍ਹਾਂ ਪੰਜਾਬ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 53 ਤਕ ਪੁੱਜ ਗਈ ਹੈ ਤੇ ਇਕੱਲੇ ਜਿਲ੍ਹਾ ਅੰਮ੍ਰਿਤਸਰ ਵਿਖੇ 10 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਪੰਜਾਬ ਵਿਚ ਅੰਮ੍ਰਿਤਸਰ ਵਿਚ 484, ਜਲੰਧਰ ‘ਚ 300, ਲੁਧਿਆਣਾ ‘ਚ 255, ਤਰਨਤਾਰਨ ‘ਚ 167, ਮੋਹਾਲੀ ‘ਚ 125, ਪਟਿਆਲਾ ‘ਚ 141, ਸੰਗਰੂਰ ‘ਚ 99 ਕੇਸ, ਨਵਾਂਸ਼ਹਿਰ ‘ਚ 120, ਗੁਰਦਾਸਪੁਰ ‘ਚ 148 ਕੇਸ, ਮੁਕਤਸਰ ‘ਚ 71, ਮੋਗਾ ‘ਚ 66, ਫਰੀਦਕੋਟ ‘ਚ 69, ਫਿਰੋਜ਼ਪੁਰ ‘ਚ 46, ਫਾਜ਼ਿਲਕਾ ‘ਚ 47, ਬਠਿੰਡਾ ‘ਚ 54, ਪਠਾਨਕੋਟ ‘ਚ 86 ਤੇ ਰੋਪੜ ‘ਚ 71 ਕੋਰੋਨਾ ਪਾਜੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। 2142 ਮਰੀਜ਼ ਕੋਰੋਨਾ ‘ਤੇ ਜਿੱਤ ਪ੍ਰਾਪਤ ਕਰ ਚੁੱਕੇ ਹਨ ਤੇ ਹੁਣ ਤਕ ਕੋਰੋਨਾ ਨਾਲ ਸੂਬੇ ਵਿਚ 53 ਲੋਕਾਂ ਦੀ ਮੌਤ ਹੋ ਚੁੱਕੀ ਹੈ।