Behbal shooting: Big : 2015 ਵਿੱਚ ਵਾਪਰੀ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਦੀ ਘਟਨਾ ਦੇ ਮਾਮਲੇ ਵਿੱਚ ਇਕ ਵੱਡੀ ਸਫਲਤਾ ਦਰਜ ਕਰਦਿਆਂ ਇਸ ਮਾਮਲੇ ਤੀਜੀ ਗ੍ਰਿਫਤਾਰੀ ਕੀਤੀ ਗਈ ਹੈ। ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਪੁਲਿਸ ਨੇ ਪੰਕਜ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਉਹ ਪੰਕਜ ਮੋਟਰਜ਼ ਦੇ ਮਾਲਕ ਵੀ ਹਨ। ਇਸ ਤੋਂ ਪਹਿਲਾਂ ਪੁਲਿਸ ਨੇ ਫ਼ਰੀਦਕੋਟ ਦੇ ਐਡਵੋਕੇਟ ਸੁਹੇਲ ਸਿੰਘ ਬਰਾੜ ਨੂੰ ਵੀ ਗ੍ਰਿਫਤਾਰ ਕੀਤਾ ਸੀ। ਅੱਜ ਪੰਕਜ ਮੋਟਰਜ਼ ਫਰੀਦਕੋਟ ਦੇ ਮਾਲਕ ਪੰਕਜ ਨੂੰ ਪੁੱਛਗਿਛ ਲਈ ਅੰਮ੍ਰਿਤਸਰ ਬੁਲਾਇਆ ਗਿਆ ਸੀ ਜਿਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐੱਸ. ਆਈ. ਟੀ. ਵਲੋਂ ਇਕ ਹੀ ਹਫਤੇ ਵਿਚ ਇਹ ਦੂਜੀ ਗ੍ਰਿਫਤਾਰੀ ਹੈ।
ਹੁਣ ਤਕ SIT ਵਲੋਂ ਸਾਹਮਣੇ ਲਿਆਂਦੀ ਗਈ ਰਿਪੋਰਟ ਮੁਤਾਬਕ ਬਹਿਬਲ ਕਲਾਂ ਵਿਚ ਗੋਲੀ ਜਾਣ ਜਾਣ ਕਾਰਨ ਦੋ ਸਿੰਘਾਂ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਪੁਲਿਸ ਨੇ ਇਸ ਨੂੰ ਆਪਣੇ ਡਿਫੈਂਸ ਵਿਚ ਚਲਾਈ ਗਈ ਗੋਲੀ ਸਾਬਤ ਕਰਨ ਲਈ ਐਡਵੋਕੇਟ ਸੁਹੇਲ ਸਿੰਘ ਬਰਾੜ ਦੇ ਘਰ ਇਕ ਪੁਲਿਸ ਜਿਪਸੀ ਲਿਜਾ ਕੇ ਉਸ ‘ਤੇ ਗੋਲੀਆਂ ਚਲਾਈਆਂ ਸਨ ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਪਹਿਲਾਂ ਗੋਲੀ ਦੂਜੇ ਪਾਸਿਓਂ ਚੱਲੀ ਸੀ ਜਿਸ ਕਾਰਨ ਪੁਲਿਸ ਨੂੰ ਵੀ ਗੋਲੀ ਚਲਾਉਣੀ ਪਈ।
ਐਡਵੋਕੇਟ ਸੁਹੇਲ ਸਿੰਘ ਬਰਾੜ ਨੂੰ ਇਸ ਦੋਸ ਅਧੀਨ ਫੜਿਆ ਗਿਆ ਕਿ ਉਕਤ ਸਾਰੀ ਯੋਜਨਾ ਉਸ ਦੀ ਕੋਠੀ ਵਿਚ ਪੂਰੀ ਕੀਤੀ ਗਈ ਸੀ ਤੇ ਗੋਲੀਆਂ ਚਲਾ ਕੇ ਨਿਸ਼ਾਨ ਬਣਾਉਣ ਲਈ ਉਸ ਦੀ ਰਾਈਫਲ ਵਰਤੀ ਗਈ ਸੀ। ਹੁਣ ਇਹ ਸਾਹਮਣੇ ਆ ਰਿਹਾ ਹੈ ਕਿ ਇਕ ਹੋਰ 12 ਬੋਰ ਦੀ ਬੰਦੂਕ ਪੰਕਜ ਮੋਟਰਜ਼ ਦੇ ਮਾਲਕ ਪੰਕਜ ਨੇ ਮੁਹੱਈਆ ਕਰਵਾਈ ਸੀ। ਇਹ ਰਾਈਫਲ ਉਨ੍ਹਾਂ ਦੇ ਸ਼ੋਅਰੂਮ ਦੇ ਗਾਰਡ ਦੀ ਸੀ। ਪਤਾ ਲੱਗਾ ਹੈ ਕਿ ਦੋਵੇਂ ਰਾਈਫਲਾਂ ਤੋਂ ਹੀ ਜਿਪਸੀ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਨ੍ਹਾਂ ਦੋ ਗ੍ਰਿਫਤਾਰੀਆਂ ਨਾਲ ਇਹ ਕੇਸ ਮੁੜ ਲੀਹੇ ਪੈਂਦਾ ਨਜ਼ਰ ਆ ਰਿਹਾ ਹੈ।