Camps are being : ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਵਿਸ਼ਵ ਖੂਨਦਾਤਾ ਦਿਵਸ ਮੌਕੇ ਦੱਸਿਆ ਕਿ ਸੂਬੇ ਭਰ ਵਿੱਚ ਮਿਸ਼ਨ ਫਤਿਹ ਮੁਹਿੰਮ ਨੂੰ ਲਾਗੂ ਕਰਦਿਆਂ ਸਰਕਾਰੀ ਬਲੱਡ ਬੈਂਕਾਂ ਅਤੇ ਹਸਪਤਾਲਾਂ ਵਿਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਸਾਰੇ ਜਿਲ੍ਹਿਆਂ ਵਿਚ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ਜਿਸ ਤਹਿਤ ਅੱਜ ਤਕਰੀਬਨ 2850 ਯੂਨਿਟ ਇਕੱਠੇ ਕੀਤੇ ਗਏ ਹਨ। ਖੂਨ ਦਾਨ ਕਰਨ ਵਾਲਿਆਂ ਅਤੇ ਗੈਰ ਸਰਕਾਰੀ ਸੰਗਠਨਾਂ (ਐਨ.ਜੀ.ਓਜ਼) ਦੀ ਵੀਕੈਂਡ ਲਾਕਡਾਊਨ ਦੌਰਾਨ ਬਿਨਾਂ ਰੁਕਾਵਟ ਆਵਾਜਾਈ ਲਈ ਬਲੱਡ ਬੈਂਕਾਂ ਦੁਆਰਾ ਸਪੈਸ਼ਲ ਪਾਸ ਜਾਰੀ ਕੀਤੇ ਗਏ। ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਦੇ ਕਾਰਨ ਆਮ ਅਤੇ ਐਮਰਜੈਂਸੀ ਦੋਵਾਂ ਸਥਿਤੀਆਂ ਵਿੱਚ ਸੁਰੱਖਿਅਤ ਅਤੇ ਮਿਆਰੀ ਖੂਨ ਅਤੇ ਖੂਨ ਦੇ ਪਦਾਰਥਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਖੂਨ ਦਾਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਮਰੀਜ਼ਾਂ ਦੀ ਸਭ ਤੋਂ ਵੱਧ ਰਿਕਵਰੀ ਦਰ ਨਾਲ ਪੰਜਾਬ ਨੇ ਕੋਰੋਨਾ ਵਾਇਰਸ ਦੇ ਫੈਲਾਅ ‘ਤੇ ਸਫ਼ਲਤਾਪੂਰਕ ਕਾਬੂ ਪਾਇਆ ਹੈ ਅਤੇ ਇਸੇ ਸਮੇਂ ਹੀ ਹਸਪਤਾਲਾਂ ਵਿੱਚ ਖੂਨ ਦੀ ਸਖ਼ਤ ਜ਼ਰੂਰਤ ਹੈ ਤਾਂ ਜੋ ਬਲੱਡ ਬੈਂਕਾਂ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਸਿਹਤ ਵਿਭਾਗ ਵੱਲੋਂ ਤੇਜ਼ੀ ਨਾਲ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ।
ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਵਿਸ਼ਵ ਖੂਨਦਾਤਾ ਦਿਵਸ ਮੌਕੇ ਦੱਸਿਆ ਕਿ ਸੂਬੇ ਭਰ ਵਿੱਚ ਮਿਸ਼ਨ ਫਤਿਹ ਮੁਹਿੰਮ ਨੂੰ ਲਾਗੂ ਕਰਦਿਆਂ ਸਰਕਾਰੀ ਬਲੱਡ ਬੈਂਕਾਂ ਅਤੇ ਹਸਪਤਾਲਾਂ ਵਿਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਸਾਰੇ ਜਿਲ੍ਹਿਆਂ ਵਿਚ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ਜਿਸ ਤਹਿਤ ਅੱਜ ਤਕਰੀਬਨ 2850 ਯੂਨਿਟ ਇਕੱਠੇ ਕੀਤੇ ਗਏ ਹਨ। ਖੂਨ ਦਾਨ ਕਰਨ ਵਾਲਿਆਂ ਅਤੇ ਗੈਰ ਸਰਕਾਰੀ ਸੰਗਠਨਾਂ (ਐਨ.ਜੀ.ਓਜ਼) ਦੀ ਵੀਕੈਂਡ ਲਾਕਡਾਊਨ ਦੌਰਾਨ ਬਿਨਾਂ ਰੁਕਾਵਟ ਆਵਾਜਾਈ ਲਈ ਬਲੱਡ ਬੈਂਕਾਂ ਦੁਆਰਾ ਸਪੈਸ਼ਲ ਪਾਸ ਜਾਰੀ ਕੀਤੇ ਗਏ। ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਦੇ ਕਾਰਨ ਆਮ ਅਤੇ ਐਮਰਜੈਂਸੀ ਦੋਵਾਂ ਸਥਿਤੀਆਂ ਵਿੱਚ ਸੁਰੱਖਿਅਤ ਅਤੇ ਮਿਆਰੀ ਖੂਨ ਅਤੇ ਖੂਨ ਦੇ ਪਦਾਰਥਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਖੂਨ ਦਾਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਮਰੀਜ਼ਾਂ ਦੀ ਸਭ ਤੋਂ ਵੱਧ ਰਿਕਵਰੀ ਦਰ ਨਾਲ ਪੰਜਾਬ ਨੇ ਕੋਰੋਨਾ ਵਾਇਰਸ ਦੇ ਫੈਲਾਅ ‘ਤੇ ਸਫ਼ਲਤਾਪੂਰਕ ਕਾਬੂ ਪਾਇਆ ਹੈ ਅਤੇ ਇਸੇ ਸਮੇਂ ਹੀ ਹਸਪਤਾਲਾਂ ਵਿੱਚ ਖੂਨ ਦੀ ਸਖ਼ਤ ਜ਼ਰੂਰਤ ਹੈ ਤਾਂ ਜੋ ਬਲੱਡ ਬੈਂਕਾਂ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਸਿਹਤ ਵਿਭਾਗ ਵੱਲੋਂ ਤੇਜ਼ੀ ਨਾਲ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ, ਪੰਜਾਬ ਦੀ ਅਗਵਾਈ ਹੇਠ ਸੂਬੇ ਵਿੱਚ “ਮਿਸ਼ਨ ਫਤਿਹ” ਸ਼ੁਰੂ ਕੀਤਾ ਗਿਆ ਹੈ ਅਤੇ ਸਿਹਤ ਵਿਭਾਗ ਨਾਗਰਿਕਾਂ ਦੇ ਜੀਵਨ ਨੂੰ ਤੰਦਰੁਸਤ ਅਤੇ ਖੁਸ਼ਹਾਲ ਬਣਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਸ. ਸਿੱਧੂ ਨੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਤੇਜ਼ ਪ੍ਰਤਾਪ ਸਿੰਘ ਫੂਲਕਾ ਅਤੇ ਸਿਵਲ ਸਰਜਨ ਡਾ. ਜੀ.ਬੀ. ਸਿੰਘ ਦੀ ਇਸ ਪਵਿੱਤਰ ਅਵਸਰ ਮੌਕੇ ਕੈਂਪ ਵਿੱਚ ਖੂਨਦਾਨ ਕਰਨ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀ ਨੇਕ ਪਹਿਲਕਦਮੀ ਨੌਜਵਾਨਾਂ ਨੂੰ ਲੋੜਵੰਦਾਂ ਲਈ ਖੂਨਦਾਨ ਕਰਨ ਵਾਸਤੇ ਵੀ ਪ੍ਰੇਰਿਤ ਕਰੇਗੀ। ਮੰਤਰੀ ਨੇ ਕਿਹਾ ਕਿ ਕੋਈ ਵੀ ਗੂਗਲ ਪਲੇ ਸਟੋਰ ਤੇ ਲਾਗਇਨ ਕਰ ਸਕਦਾ ਹੈ ਅਤੇ ਖੂਨ ਦੀ ਉਪਲਬਧਤਾ, ਰਜਿਸਟ੍ਰੇਸ਼ਨ ਪ੍ਰਕਿਰਿਆ, ਨੇੜਲੇ ਬਲੱਡ ਬੈਂਕ ਅਤੇ ਸਵੈਇੱਛੁਕ ਖੂਨਦਾਨ ਕਰਨ ਵਾਲਿਆਂ ਦੀ ਜਾਣਕਾਰੀ ਲਈ ਈ-ਰਕਤਕੋਸ਼ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁੱਲ 124 ਲਾਇਸੰਸਸ਼ੁਦਾ ਬਲੱਡ ਬੈਂਕ ਹਨ, ਜਿਨ੍ਹਾਂ ਵਿੱਚੋਂ 46 ਸਰਕਾਰੀ ਹਸਪਤਾਲਾਂ ਵਿੱਚ, 6 ਮਿਲਟਰੀ ਹਸਪਤਾਲਾਂ ਵਿੱਚ ਅਤੇ 72 ਬਲੱਡ ਬੈਂਕ ਨਿੱਜੀ ਤੌਰ ‘ਤੇ ਕਾਰਜਸ਼ੀਲ ਹਨ। 14 ਜੂਨ ਨੂੰ ਹੋਣ ਵਾਲੇ ਇਸ ਵਿਸ਼ਵ ਖੂਨਦਾਤਾ ਦਿਵਸ ਦਾ ਵਿਸ਼ਾ ਹੈ “ਖੂਨਦਾਨ ਕਰੋ ,ਮਾਨਵਤਾ ਬਚਾਓ” ਅਤੇ ਵਿਸ਼ਵ ਨੂੰ ਇੱਕ ਸਿਹਤਮੰਦ ਸਥਾਨ ਬਣਾਓ ‘ਤੇ ਜ਼ੋਰ ਦਿੱਤਾ।