Captain asks Home : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲਣ ਲਈ ਸਮਾਂ ਮੰਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਮੀਟਿੰਗ 26 ਤੇ 27 ਨਵੰਬਰ ਤੋਂ ਪਹਿਲਾਂ ਹੋ ਸਕਦੀ ਹੈ। ਕਿਸਾਨ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਹੈ ਕਿ ਦਿੱਲੀ ਘੇਰਨ ਲਈ ਉਨ੍ਹਾਂ ਨੇ Master Plan ਤਿਆਰ ਕਰ ਲਿਆ ਹੈ ਤੇ ਇਸ ਵਾਰ ਉਹ ਹਨੇਰੀ ਲਿਆ ਦੇਣਗੇ।
ਕਿਸਾਨ ਕਾਨੂੰਨ ਨੂੰ ਲੈ ਕੇ ਪੰਜਾਬ ‘ਚ ਜਾਰੀ ਅੰਦੋਲਨ ਦਾ ਅਸਰ ਰੇਲਵੇ ਸੇਵਾ ‘ਤੇ ਪੈ ਰਿਹਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕੇਂਦਰ ਤੋਂ ਨਵੇਂ ਖੇਤੀ ਕਾਨੂੰਨਾਂ ਤੋਂ ਨਾਰਾਜ਼ ਕਿਸਾਨਾਂ ਦੁਆਰਾ ਰੇਲ ਨਾਕਾਬੰਦੀ ਖਤਮ ਕਰਨ ‘ਚ ਮਦਦ ਕਰਨ ਦੀ ਬੇਨਤੀ ਕੀਤੀ ਤੇ ਕਿਹਾ ਕਿ ਉਹ ਇਸ ਮੁੱਦੇ ‘ਤੇ ਚਰਚਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ। ਉਨ੍ਹਾਂ ਇਸ ਮੁੱਦੇ ‘ਤੇ ਕੇਂਦਰ ਸਰਕਾਰ ਤੋਂ ਵੱਡਾ ਦਿਲ ਦਿਖਾਉਣ ਦੀ ਅਪੀਲ ਕੀਤੀ ਤੇ ਮਾਲ ਢੁਆਈ ਸੇਵਾਵਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਬੁੱਧਵਾਰ ਨੂੰ ਮੀਟਿੰਗ ‘ਚ ਕਿਹਾ ਸੀ ਕਿ ਉਹ ਸੂਬੇ ‘ਚ ਯਾਤਰੀ ਟ੍ਰੇਨਾਂ ਨੂੰ ਚਲਾਉਣ ਦੀ ਇਜਾਜ਼ਾਤ ਦੇਣਗੇ ਪਰ ਕੇਂਦਰ ਪਹਿਲਾਂ ਮਾਲਗੱਡੀਆਂ ਨੂੰ ਚਲਾਉਣਾ ਸ਼ੁਰੂ ਕਰ ਦੇਵੇ। ਹਾਲਾਂਕਿ ਰੇਲਵੇ ਨੇ ਇਹ ਕਹਿੰਦੇ ਹੋਏ ਕਿਸਾਨਾਂ ਦੀ ਮੰਗ ਨੂੰ ਠੁਕਰਾ ਦਿੱਕਾ ਕਿ ਰੇਲਵੇ ਜਾਂ ਤਾਂ ਦੋਵੇਂ ਹੀ ਤਰ੍ਹਾਂ ਦੇ ਟ੍ਰੇਨ ਦੀ ਸ਼ੁਰੂਆਤ ਕਰੇਗੀ ਜਾਂ ਕੋਈ ਵੀ ਟ੍ਰੇਨ ਨਹੀਂ ਚਲਾਏਗੀ। ਮਾਲਗੱਡੀਆਂ ਦੇ ਨਾ ਚੱਲਣ ਕਾਰਨ ਖੇਤੀ ਖੇਤਰ ਲਈ ਕੱਚੇ ਮਾਲ ਦੀ ਕਮੀ ਤੇ ਥਰਮਲ ਪਾਵਰ ਪਲਾਂਟਾਂ ਲਈ ਕੋਲੇ ਦੀ ਪੂਰਤੀ ਪ੍ਰਭਾਵਿਤ ਹੋਇਆ ਹੈ। ਇਸ ਤੋਂ ਇਲਾਵਾ ਉਦਯੋਗ ‘ਤੇ ਵੀ ਉਲਟਾ ਪ੍ਰਭਾਵ ਪਿਆ ਹੈ। ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸੂਬਾ ਤੇ ਕੇਂਦਰ ਦੋਵਾਂ ਦੀ ਸਾਂਝੀ ਜ਼ਿੰਮੇਵਾਰੀ ਸੀ ਕਿ ਉਹ ਟ੍ਰੇਨ ਸੇਵਾਵਾਂ ਨਾ ਚੱਲਣ ਤੋਂ ਪੈਦੇ ਹੋਏ ਮੌਜੂਦਾ ਸੰਕਟ ਨੂੰ ਹੱਲ ਕਰਨ ‘ਚ ਮਦਦ ਕਰੇ।
ਕੈਪਟਨ ਦੇ ਚੰਡੀਗੜ੍ਹ ‘ਚ ਜਲਦ ਹੀ ਕਿਸਾਨ ਸੰਘਾਂ ਦੇ ਨਾਲ-ਨਾਲ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲਣ ਦੀ ਸੰਭਾਵਨਾ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਿਰਫ ਪੰਜਾਬ ਸਗੋਂ ਗੁਆਂਢੀ ਰਾਜਾਂ ‘ਚ ਵੀ ਰੇਲ ਆਵਾਜਾਈ ਰੁਕ ਰਹੀ ਹੈ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਲੱਦਾਖ ਤੇ ਕਸ਼ਮੀਰ ‘ਚ ਵੀ ਜਵਾਨਾਂ ਨੂੰ ਵੀ ਇਸ ਨਾਕਾਬੰਦੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਰਾਜ ਸਰਕਾਰ ਦੀ ਸਹਾਇਤਾ ਲਈ ਪੇਸੈਂਜਰ ਟ੍ਰੇਨਾਂ ਦੀ ਆਪਣੀ ਨਾਕਾਬੰਦੀ ਨੂੰ ਘੱਟ ਕਰਨਾ ਚਾਹੀਦਾ ਜਿਸ ਨਾਲ ਖੇਤੀ ਕਾਨੂੰਨਾਂ ਖਿਲਾਫ ਉਨ੍ਹਾਂ ਦੀ ਲੜਾਈ ‘ਚ ਪੂਰਾ ਸਮਰਥਨ ਦਿੱਤਾ ਹੈ।
ਇਹ ਵੀ ਦੇਖੋ : CM ਦੇ ਪੁੱਤਰ ਰਣਇੰਦਰ ਨੂੰ 6 ਘੰਟਿਆਂ ਬਾਅਦ ਛੱਡਿਆ ED ਨੇ, ਬਾਹਰ ਆ ਕੇ ਕਹੀ ਇਹ ਗੱਲ