Captain convened an : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਪੰਜਾਬ ਵਜਾਰਤ ਦੀ ਅਹਿਮ ਬੈਠਕ ਅੱਜ ਬੁਲਾਈ ਜਾ ਰਹੀ ਹੈ। ਇਸ ਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਕਰਨਗੇ। ਮੀਟਿੰਗ ਵਿਚ ਮੁੱਖ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਮੀਟਿੰਗ ਵਿਚ ਪੰਜਾਬ ਦੇ ਮੈਡੀਕਲ ਕਾਲਜਾਂ ਅਤੇ ਰਾਮਪੁਰਾ ਦੇ ਵੈਟਰਨਰੀ ਕਾਲਜ ਲਈ ਨਵੀਆਂ ਆਸਾਮੀਆਂ ਦਾ ਮੁੱਦਾ ਵੀ ਮੀਟਿੰਗ ਵਿਚ ਚੁੱਕਿਆ ਜਾਵੇਗਾ।
ਇਸ ਤੋਂ ਇਲਾਵਾ ਮੀਟਿੰਗ ਵਿਚ ਬਠਿੰਡਾ ਥਰਮਲ ਦੀ ਜ਼ਮੀਨ ਤੇ ਪੁੱਡਾ ਨੂੰ 100 ਕਰੋੜ ਰੁਪਏ ਦਾ ਕਰਜ਼ਾ ਦੇਣ ‘ਤੇ ਵੀ ਵਿਚਾਰ-ਚਰਚਾ ਹੋ ਸਕਦੀ ਹੈ। ਪੰਜਾਬ ਦੇ ਚਾਰ ਮੈਡੀਕਲ ਕਾਲਜਾਂ ਵਿਚ ਲਗਭਗ 135 ਆਸਾਮੀਆਂ ਦੀ ਰਚਨਾ ਅਤੇ ਪੰਜਾਬ ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਟੀ ਕਮਿਸ਼ਨ ਦਾ 10 ਆਸਾਮੀਆਂ ਦਾ ਰਚਨਾ ਦਾ ਮੁੱਦਾ ਵੀ ਮੀਟਿੰਗ ਵਿਚ ਸ਼ਾਮਲ ਹੈ। ਪੇਂਡੂ ਆਵਾਸ ਯੋਜਨਾ ਸਕੀਮ ਦਾ ਨਾਂ ਬਦਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਆਵਾਸ ਯੋਜਨਾ ਰੱਖੇ ਜਾਣ ‘ਤੇ ਵੀ ਮੀਟਿੰਗ ਵਿਚ ਮੁੱਦਾ ਰੱਖਿਆ ਜਾ ਸਕਦਾ ਹੈ। ਰਾਮਪੁਰਾ ਫੂਲ ਦੇ ਵੈਟਰਨਰੀ ਕਾਲਜ ਵਿਚ ਆਸਾਮੀਆਂ ਨੂੰ ਭਰਨ ਤੋਂ ਬਾਅਦ ਪੂਰੀ ਤਨਖਾਹ ਦਿੱਤੇ ਜਾਣ ਦੀ ਵੀ ਕੈਪਟਨ ਸਰਕਾਰ ਦੀ ਯੋਜਨਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਕੇਂਦਰ ਵੱਲੋਂ ਜਾਰੀ ਖੇਤੀ ਆਰਡੀਨੈਂਸਾ ‘ਤੇ ਗੌਰ ਕਰਨ ਦੀ ਮੰਗ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਣ ਮਗਰੋਂ ਕੈਪਟਨ ਨੇ ਹੁਣ ਖੇਤੀ ਸਬੰਧੀ ਆਰਡੀਨੈਂਸਾਂ ‘ਤੇ ਚਰਚਾ ਕਰਨ ਲਈ 24 ਜੂਨ ਨੂੰ ਸਰਬਦਲੀ ਬੈਠਕ ਬੁਲਾਈ ਹੈ। ਕੈਪਟਨ ਨੇ ਆਰਡੀਨੈਂਸਾਂ ਨੂੰ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਦੱਸਦਿਆਂ ਕਿਹਾ ਇਹ ਸੂਬੇ ਲਈ ਅਸਹਿਣਯੋਗ ਹੈ।