Captain issues new : ਪੰਜਾਬ ਵਿਚ ਹੁਣ ਹੋਟਲ ਤੇ ਰੈਸਟੋਰੈਂਟਾਂ ਦੇ ਖੋਲ੍ਹਣ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੇਂਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਹੁਣ ਇਨ੍ਹਾਂ ਦੇ ਖੋਲ੍ਹਣ ਦੇ ਸਮੇਂ ਵਿਚ ਵੀ ਕੁਝ ਬਦਲਾਅ ਕੀਤਾ ਗਿਆ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਦੁਕਾਨਾਂ ਤੇ ਸ਼ਾਪਿੰਗ ਮਾਲ ਰਾਤ ਨੂੰ 8 ਵਜੇ ਤਕ ਖੁੱਲ੍ਹੇ ਰਹਿਣਗੇ ਤੇ ਹੋਟਲ ਤੇ ਰੈਸਟੋਰੈਂਟ ਰਾਤ ਨੂੰ 9 ਵਜੇ ਤੋਂ ਪਹਿਲਾਂ ਬੰਦ ਕਰਨਾ ਹੋਵੇਗਾ।
ਅੱਜ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੁਧਿਆਣਾ, ਜਲੰਧਰ ਤੇ ਪਟਿਆਲਾ ਵਿਖੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਦਾ ਐਲਾਨ ਵੀ ਕੀਤਾ ਗਿਆ। ਇਹ ਹੁਕਮ ਸੂਬੇ ਵਿਚ ਅੱਜ ਰਾਤ 9 ਵਜੇ ਤੋਂ ਲਾਗੂ ਹੋਣਗੇ। ਇਹ ਫੈਸਲਾ ਪੰਜਾਬ ਵਿਚ ਵਧ ਰਹੇ ਕੋਰੋਨਾ ਦੇ ਕੇਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ। ਇਸ ਤੋਂ ਇਲਾਵਾ ਐਤਵਾਰ ਨੂੰ ਲੌਕਡਾਊਨ ਰਹੇਗਾ ਅਤੇ ਸਿਰਫ ਲੋੜੀਂਦੀਆਂ ਦੁਕਾਨਾਂ ਹੀ ਖੋਲ੍ਹੀਆਂ ਜਾਣਗੀਆਂ ਤੇ ਆਉਣ-ਜਾਣ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ।
ਕੈਪਟਨ ਵਲੋਂ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਮਾਸਕ ਤੋਂ ਘਰਾਂ ‘ਚੋਂ ਬਾਹਰ ਨਾ ਨਿਕਲਣ ਤੇ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਖਿਲਾਫ ਪਹਿਲਾਂ ਤਾਂ ਚਾਲਾਨ ਕੱਟਿਆ ਜਾਵੇਗਾ ਤੇ ਨਾਲ ਹੀ ਉਸੇ ਥਾਂ ‘ਤੇ ਇਕ ਘੰਟਾ ਮਾਸਕ ਪਾ ਕੇ ਖੜ੍ਹੇ ਰਹਿਣ ਦੀ ਸਜ਼ਾ ਦੀ ਵਿਵਸਥਾ ਵੀ ਕੀਤੀ ਗਈ ਹੈ। ਪੰਜਾਬ ਵਿਚ ਅਗਸਤ ਮਹੀਨੇ ਦੇ ਆਖਿਰ ਤੇ ਸਤੰਬਰ ਦੀ ਸ਼ੁਰੂਆਤ ‘ਚ ਕੋਰੋਨਾ ਦੇ ਚਰਮ ਸੀਮਾ ਤਕ ਪੁੱਜਣ ਦੀ ਸੰਭਾਵਨਾ ਹੈ।