ਮੁਹਾਲੀ ਪੁਲਿਸ ਨੇ ਟੈਸਟ ਰਾਈਡ ਕਰਨ ਦੇ ਨਾਂ ’ਤੇ ਚਾਕੂ ਦੀ ਨੋਕ ’ਤੇ ਕਾਰ ਖੋਹਣ ਵਾਲੇ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਦਰਅਸਲ ਮੋਹਾਲੀ ਪੁਲਿਸ ਨੂੰ 112 ਨੰਬਰ ‘ਤੇ ਕਾਰ ਖੋਹਣ ਦੀ ਸ਼ਿਕਾਇਤ ਮਿਲੀ ਸੀ। ਹਰਿਆਣਾ ਨੰਬਰ ਵਾਲੀ ਕਾਰ ਖੋਹ ਲਈ।
ਮੁਲਜ਼ਮਾਂ ਨੇ ਸ਼ਿਕਾਇਤਕਰਤਾ ਦੀ ਦੁਕਾਨ ’ਤੇ ਆ ਕੇ ਚਿੱਟੇ ਰੰਗ ਦੀ ਹੌਂਡਾ ਅਮੇਜ਼ ਕਾਰ ਦੀ ਟੈਸਟ ਡਰਾਈਵ ਮੰਗੀ ਸੀ। ਇਸ ਤੋਂ ਬਾਅਦ ਉਹ ਚਾਕੂ ਦੀ ਨੋਕ ‘ਤੇ ਕਾਰ ਲੈ ਕੇ ਫ਼ਰਾਰ ਹੋ ਗਏ। ਘਟਨਾ ਖਰੜ ਨੇੜੇ ਵਾਪਰੀ। ਸ਼ਿਕਾਇਤਕਰਤਾ ਪ੍ਰਦੀਪ ਸਿੰਘ, ਹੁਸ਼ਿਆਰਪੁਰ ਦੇ ਦਸੂਹਾ ਦਾ ਰਹਿਣ ਵਾਲਾ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਇਹ ਘਟਨਾ ਬੀਤੇ ਐਤਵਾਰ ਦੀ ਹੈ। ਖਰੜ ਪੁਲਿਸ ਨੇ ਆਈਪੀਸੀ ਦੀ ਧਾਰਾ 382 ਅਤੇ 506 ਤਹਿਤ ਕੇਸ ਦਰਜ ਕੀਤਾ ਸੀ। ਪੁਲਿਸ ਨੇ 9 ਘੰਟਿਆਂ ‘ਚ ਦੋਸ਼ੀ ਨੂੰ ਖੋਹੀ ਕਾਰ ਅਤੇ ਵਾਰਦਾਤ ‘ਚ ਵਰਤੀ ਗਈ ਚਾਕੂ ਸਮੇਤ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਖਰੜ ਦੇ ਰਹਿਣ ਵਾਲੇ ਅਭਿਸ਼ੇਕ ਕੁਮਾਰ, ਚੰਡੀਗੜ੍ਹ ਸੈਕਟਰ-45 ਬੁੜੈਲ ਦੇ ਰਹਿਣ ਵਾਲੇ ਅਭੀ ਜੋਰੀ ਅਤੇ ਬੁੜੈਲ ਦੇ ਹੀ ਸਲਮਾਨ ਵਜੋਂ ਹੋਈ ਹੈ। ਪੁਲੀਸ ਅੱਜ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਹੋਰ ਘਟਨਾਵਾਂ ਬਾਰੇ ਜਾਣਕਾਰੀ ਹਾਸਲ ਕਰੇਗੀ।