CBSE’s 10th and 12th : ਕੋਵਿਡ-19 ਕਾਰਨ CBSE ਦੇ 10ਵੀਂ ਤੇ 12ਵੀਂ ਦੇ ਪੈਂਡਿੰਗ ਪੇਪਰ ਹੁਣ 1 ਜੁਲਾਈ ਤੋਂ ਸ਼ੁਰੂ ਹੋਣਗੇ। ਲੌਕਡਾਊਨ ਕਾਰਨ 10ਵੀਂ ਤੇ 12ਵੀਂ ਕਲਾਸ ਦੇ ਕੁਝ ਪੇਪਰਾਂ ਨੂੰ ਅੱਗੇ ਪਾ ਦਿੱਤਾ ਗਿਆ ਸੀ ਤੇ ਸੀ. ਬੀ. ਐੱਸ. ਈ. ਵਲੋਂ ਵਿਦਿਆਰਥੀਆਂ ਤੇ ਮਾਪਿਆਂ ਦੇ ਵੱਖ-ਵੱਖ ਤਰ੍ਹਾਂ ਦੇ ਸਵਾਲਾਂ ‘ਤੇ ਵਿਰ੍ਹਾਮ ਲਗਾ ਦਿੱਤਾ ਗਿਆ ਹੈ। ਪੇਪਰਾਂ ਦੀਆਂ ਤਰੀਕਾਂ ਬਾਰੇ ਬਹੁਤ ਸਾਰੇ ਕਿਆਸ ਲਗਾਏ ਜਾ ਰਹੇ ਸਨ ਜਿਸ ਕਾਰਨ ਵਿਦਿਆਰਥੀ ਤੇ ਮਾਪੇ ਬਹੁਤ ਪ੍ਰੇਸ਼ਾਨ ਸਨ। CBSE ਨੂੰ ਬਹੁਤ ਸਾਰੀਆਂ ਮੇਲਾਂ ਵਿਦਿਆਰਥੀਆਂ ਤੋਂ ਮਿਲ ਰਹੀਆਂ ਸਨ। ਇਸੇ ਲਈ ਹੁਣ ਬੋਰਡ ਵਲੋਂ ਫ੍ਰਿਕੁਐਂਟਲੀ ਆਸਕਡ ਕੁਐਸਚਨ (ਐੱਫ. ਏ. ਕਿਊ.) ਜਾਰੀ ਕੀਤਾ ਗਿਆ ਹੈ। ਇਸ ਰਾਹੀਂ ਹਰ ਉਸ ਸਵਾਲ ਦਾ ਜਵਾਬ ਲਿਖਤੀ ਰੂਪ ਵਿਚ ਦਿੱਤਾ ਜਾਵੇਗਾ, ਜੋ ਵਿਦਿਆਰਥੀਆਂ ਤੇ ਮਾਪਿਆਂ ਵਲੋਂ ਪੁੱਛੇ ਜਾ ਰਹੇ ਹਨ।
ਇਸ ਅਧੀਨ ਪ੍ਰਾਈਵੇਟ ਵਿਦਿਆਰਥੀ ਤੋਂ ਲੈ ਕੇ ਵਿਦੇਸ਼ਾਂ ਵਿਚ ਪੜ੍ਹਨ ਵਾਲੇ CBSE ਦੇ ਵਿਦਿਆਰਥੀ ਵੀ ਆਪਣੇ ਸਵਾਲਾਂ ਦੇ ਜਵਾਬ ਲੈ ਸਕਦੇ ਹਨ। ਸੀ. ਬੀ. ਐੱਸ. ਈ. ਵਲੋਂ ਪੂਰੀ ਡਿਟੇਲ ਆਪਣੀ ਵੈੱਬਸਾਈਟ ‘ਤੇ ਪਾ ਦਿੱਤੀ ਗਈ ਹੈ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਵਿਦਿਆਰਥੀ ਆਪਣੀ ਸਹੂਲਤ ਮੁਤਾਬਕ ਪ੍ਰੀਖਿਆ ਕੇਂਦਰ ਵੀ ਬਦਲ ਸਕਦੇ ਹਨ। ਨਾਲ ਹੀ ਬੋਰਡ ਵਲੋਂ 1800-118-002 ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਅਗਲੇ ਸਾਲ 2020 ਵਿਚ ਹੋਣ ਵਾਲੀਆਂ ਸੀ. ਬੀ. ਐੱਸ. ਈ. ਦੀਆਂ ਪ੍ਰੀਖਿਆਵਾਂ ਵਿਦਿਆਰਥੀ ਆਪਣੇ ਜਿਲ੍ਹੇ ਦੇ ਸਕੂਲਾਂ ਵਿਚ ਹੀ ਦੇ ਸਕਣਗੇ।
ਕੋਰੋਨਾ ਵਾਇਰਸ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਬੋਰਡ ਨੇ ਗ੍ਰਹਿ ਜਿਲ੍ਹਿਆਂ ਵਿਚ ਹੀ ਪ੍ਰੀਖਿਆ ਦੇਣ ਦੀ ਇਜਾਜ਼ਤ ਦਿੱਤੀ ਸੀ। ਨਾਲ ਹੀ ਬੋਰਡ ਵਲੋਂ ਵਿਦਿਆਰਥੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਪੇਪਰਾਂ ਸਬੰਧੀ ਕੋਈ ਵੀ ਜਾਣਕਾਰੀ ਉਨ੍ਹਾਂ ਦੀ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਅਫਵਾਹਾਂ ਵਿਚ ਆਉਣ ਤੋਂ ਬਚਣਾ ਚਾਹੀਦਾ ਹੈ।