Central Government’s Cattle : ਚੰਡੀਗੜ੍ਹ : ਪਸ਼ੂ ਪਾਲਣ ਨਾਲ ਜੁੜੇ ਕੰਮ ‘ਚ ਦਿਲਚਸਪੀ ਰੱਖਣ ਵਾਲਿਆਂ ਲਈ ਚੰਗੀ ਖਬਰ ਹੈ। ਉਹ ਡੇਅਰੀ ਉਦਯੋਗ ‘ਚ ਆਪਣਾ ਕੈਰੀਅਰ ਬਣਾ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਨਿਵੇਸ਼ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਹੈ। ਕੰਮ ਦੀ ਸ਼ੁਰੂਆਤ ਸਰਕਾਰ ਦੀ ਨਵੀਂ ਸਕੀਮ ਤੋਂ ਕੀਤੀ ਜਾ ਸਕਦੀ ਹੈ । ਇਸ ‘ਚ ਉਨ੍ਹਾਂ ਨੂੰ ਆਪਣੇ ਵੱਲੋਂ ਵੱਧ ਪੈਸਾ ਲਗਾਉਣ ਲਈ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ ਤੇ ਨਾ ਹੀ ਕਿਸੇ ਦੇ ਸਾਹਮਣੇ ਹੱਥ ਫੈਲਾਉਣਾ ਪਵੇਗਾ।
ਕੇਂਦਰ ਸਰਕਾਰ ਦੀ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਸਕੀਮ ਚੰਡੀਗੜ੍ਹ ‘ਚ ਸ਼ੁਰੂ ਹੋ ਚੁੱਕੀ ਹੈ ਜਿਸ ‘ਚ ਗਾਂ ਤੇ ਮੱਝ ਵਰਗੇ ਪਸ਼ੂ ਖਰੀਦਣ ਲਈ ਕ੍ਰੈਡਿਟ ਕਾਰਡ ਲੈ ਸਕਦੇ ਹਨ ਤੇ ਉਹ ਬਿਨਾਂ ਕਿਸੇ ਗਾਰੰਟੀ ਦੇ ਇਹ ਕਾਰਡ ਮਿਲ ਜਾਵੇਗਾ। ਇਸ ਕਾਰਡ ਨਾਲ ਗਾਂ ਲਈ 44000 ਅਤੇ ਮੱਝ ਲਈ 61000 ਰੁਪਏ ਦਾ ਲੋਨ ਲਿਆ ਜਾ ਸਕਦਾ ਹੈ। ਉਹ ਸਿਰਫ 4 ਫੀਸਦੀ ਵਿਆਜ ‘ਤੇ ਮਿਲੇਗਾ। ਇਸ ਕਾਰਡ ਨਾਲ ਕੋਈ ਵੀ ਪਸ਼ੂ ਪਾਲਕ 1.60 ਲੱਖ ਰੁਪਏ ਦਾ ਲੋਨ ਲੈ ਸਕਦਾ ਹੈ ਉਹ ਵੀ ਬਿਨਾਂ ਕਿਸੇ ਸਕਿਓਰਿਟੀ ਦੇ। ਐਨੀਮਲ ਹਸਬੈਂਡਰੀ ਡਾਇਰੈਕਟਰ ਤੇਜਦੀਪ ਸਿੰਘ ਸੈਣੀ, ਜੁਆਇੰਟ ਡਾਇਰੈਕਟਰ ਕੰਵਰਜੀਤ ਸਿੰਘ ਤੇ ਲੀਡ ਬੈਂਕ ਮੈਨੇਜਰ ਅਨਿਲ ਯਾਦਵ ਨੇ ਪਸ਼ੂ ਪਾਲਕਾਂ ਨੂੰ ਸਕੀਮ ਬਾਰੇ ਜਾਗਰੂਕ ਕੀਤਾ।
ਚੰਡੀਗੜ੍ਹ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਨੇ ਸਕੀਮ ਨੂੰ ਲਾਗੂ ਕਰਦੇ ਹੋਏ 527 ਪਸ਼ੂ ਪਾਲਕਾਂ ਦੀ ਚੋਣ ਕੀਤੀ ਸੀ ਜਿਸ ਦੀਆਂ ਅਰਜ਼ੀਆਂ ਬੈਂਕਾਂ ਨੂੰ ਭੇਜੀਆਂ ਗਈਆਂ ਸਨ। ਇਨ੍ਹਾਂ ‘ਚੋਂ 208 ਕੇਸ ਹੁਣ ਤਕ ਮਨਜ਼ੂਰ ਹੋ ਚੁੱਕੇ ਹਨ। ਐਨੀਮਲ ਹਸਬੈਂਡਰੀ ਸੈਕ੍ਰੇਟਰੀ ਸੰਜੇ ਕੁਮਾਰ ਝਾਅ ਨੇ ਪੀਕੇਸੀਸ ਵੰਡੇ। ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਪਸ਼ੂ ਪਾਲਕਾਂ ਤਕ ਪਹੁੰਚ ਕੇ ਉਨ੍ਹਾਂ ਨੂੰ ਇਸ ਸਕੀਮ ਦੇ ਫਾਇਦੇ ਦੱਸੇ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਦੇ ਦੌਰ ‘ਚ ਇਹ ਪਸ਼ੂ ਪਾਲਕ ਕਿਸਾਨਾਂ ਨੂੰ ਰਾਹਤ ਦੇਵੇਗਾ। PNB ਚੰਡੀਗੜ੍ਹ ਦਾ ਲੀਡਿੰਗ ਬੈਂਕ ਹੈ। 20 ਹੋਰ ਬੈਂਕਾਂ ਨੂੰ ਇਸ ਸਕੀਮ ‘ਚ ਸ਼ਾਮਲ ਕੀਤਾ ਗਿਆ ਹੈ।