Chance of rain on : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸ਼ੁਕਰਵਾਰ ਦੇਰ ਸ਼ਾਮ ਪਏ ਮੀਂਹ ਤੋਂ ਬਾਅਦ ਮੌਸਮ ਸੁਹਾਵਨਾ ਹੈ। ਉਥੇ ਉਤਰ ਪ੍ਰਦੇਸ਼, ਉਤਰਾਖੰਡ ਤੇ ਮੱਧ ਪ੍ਰਦੇਸ ਵਿਚ ਵੀ ਮੀਂਹ ਨਾਲ ਮੌਸਮ ਦਾ ਰੁਖ਼ ਬਦਲਿਆ ਹੈ। ਦੇਸ਼ ਦੇ ਕਈ ਹਿੱਸਿਆਂ ਵਿਚ ਹੜ੍ਹ ਦੇ ਹਾਲਾਤ ਬਣੇ ਹੋਏ ਹਨ ਤੇ ਪਹਾੜਾਂ ‘ਤੇ ਭਾਰੀ ਮੀਂਹ ਤੋਂ ਬਾਅਦ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਵੀ ਦਿੱਲੀ-ਐੱਨ. ਸੀ. ਆਰ. ਵਿਚ ਹਲਕੇ ਮੀਂਹ ਪੈ ਸਕਦਾ ਹੈ। ਮੌਸਮ ਹੁਣ ਪੂਰੀ ਤਰ੍ਹਾਂ ਖੁਸ਼ਕ ਨਹੀਂ ਹੋਵੇਗਾ। ਭਾਰਤੀ ਮੌਸਮ ਵਿਭਾਗ ਨੇ 25 ਤੇ 26 ਜੁਲਾਈ ਨੂੰ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ। ਦਿੱਲੀ ਦੇ ਨਾਲ ਐੱਨ. ਸੀ. ਆਰ. ਦੇ ਸ਼ਹਿਰਾਂ ਵਿਚ ਵੀ ਮੀਂਹ ਪੈ ਸਕਦਾ ਹੈ। ਮਾਨਸੂਨ ਦਾ ਪੱਛਮੀ ਸਿਰਾ ਹਿਮਾਲਿਆ ਦੇ ਤਰਾਈ ਖੇਤਰਾਂ ‘ਤੇ ਪਹੁੰਚ ਗਿਆ ਹੈ ਜਦੋਂ ਕਿ ਪੂਰਬ ਵਿਚ ਇਹ ਉੱਤਰ ਪ੍ਰਦੇਸ਼ ਦੇ ਬਹਰਾਈਚ ਅਤੇ ਵਾਰਾਣਸੀ ਤੋਂ ਬਿਹਾਰ ‘ਚ ਗਿਆ ਅਤੇ ਪੱਛਮੀ ਬੰਗਾਲ ‘ਚ ਬਾਂਕੁਰਾ ਅਤੇ ਦਿਗਿਆ ਹੁੰਦੇ ਹੋਏ ਬੰਗਾਲ ਦੀ ਖਾੜੀ ਦੇ ਉੱਤਰੀ ਹਿੱਸਿਆਂ ਤਕ ਪੁੱਜ ਗਈ ਹੈ। ਮਾਨਸੂਨ ਕਾਰਨ ਕਈ ਖੇਤਰਾਂ ਵਿਚ ਥੋੜ੍ਹੀ ਬਹੁਤ ਮੀਂਹ ਪੈ ਸਕਦਾ ਹੈ। ਪਿਥੌਰਾਗੜ੍ਹ, ਬਾਗੇਸ਼ਵਰ ਅਤੇ ਨੈਨੀਤਾਲ ਦੇ ਜ਼ਿਆਦਾਤਰ ਖੇਤਰਾਂ ਵਿਚ ਹਲਕਾ ਮੀਂਹ ਪੈ ਸਕਦਾ ਹੈ। ਜ਼ਿਆਦਾਤਰ ਥਾਵਾਂ ‘ਤੇ ਰੁਕ-ਰੁਕ ਕੇ ਮੀਂਹ ਦਾ ਸਿਲਸਿਲਾ ਜਾਰੀ ਹੈ। ਮੀਂਹ ਕਾਰਨ NH-7 ‘ਤੇ ਲੈਂਡਸਲਾਈਡ ਕਾਰਨ ਨੈਸ਼ਨਲ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਹੈ।
ਪੱਛਮੀ ਬੰਗਾਲ, ਸਿੱਕਮ, ਅਸਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਦੇ ਕੁਝ ਹਿੱਸਿਆਂ, ਉੱਤਰ ਪ੍ਰਦੇਸ਼ ਦੇ ਉੱਤਰ-ਪੂਰਬੀ ਹਿੱਸਿਆਂ ਵਿਚ ਹਲਕੇ ਮੀਂਹ ਦੀ ਸੰਭਾਵਨਾ ਹੈ। ਅਸਮ ਵਿਚ ਹੜ੍ਹ ਰੁਕਣ ਦਾ ਨਾਂ ਨਹੀਂ ਲੈ ਰਿਹਾ। 26 ਜਿਲ੍ਹਿਆਂ ਦੇ ਲਗਭਗ 28 ਲੱਖ ਲੋਕ ਪਾਣੀ ਤੋਂ ਬਹੁਤ ਪ੍ਰੇਸ਼ਾਨ ਹਨ। ਸਮਸਤੀਪੁਰ ਦੇ ਕਲਿਆਣਪੁਰ ਦੇ ਚਾਰ ਪੰਚਾਇਤਾਂ ‘ਚ ਪਾਣੀ ਨੇ ਆਪਣਾ ਕਹਿਰ ਵਰ੍ਹਾਇਆ ਹੋਇਆ ਹੈ ਤੇ ਬਾਗਮਤੀ ਨਦੀ ਖਤਰੇ ਦੇ ਨਿਸ਼ਾਨ ਤੋਂ ਕਾਫੀ ਉਪਰ ਵਹਿ ਰਹੀ ਹੈ। ਯੂ. ਪੀ. ਦੇ ਸ਼੍ਰਾਵਸਤੀ ਵਿਚ ਰਾਪਤੀ ਨਦੀ ਵੀ ਕਹਿਰ ਢਾਹ ਰਹੀ ਹੈ। ਮੱਧ ਪ੍ਰਦੇਸ਼ ਦੇ ਸੀਹੋਰ ਵਿਚ ਸ਼ੁੱਕਰਵਾਰ ਨੂੰ 2 ਘੰਟੇ ਦੇ ਮੀਂਹ ਤੋਂ ਬਾਅਦ ਸੜਕ ‘ਤੇ ਨਦੀ ਵਹਿਣ ਲੱਗੀ। ਇਸੇ ਤਰ੍ਹਾਂ ਰਾਮਗੜ੍ਹ ਵਿਚ ਭੈਰਵੀ ਨਦੀ ਵਿਚ ਵੀ ਪਾਣੀ ਦੀ ਮਾਤਰਾ ਬਹੁਤ ਵਧ ਗਈ ਹੈ।