Chandigarh University Launches : ਤਕਨੀਕੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਰੋਜ਼ਗਾਰ ਪ੍ਰਾਪਤੀ ਸਬੰਧੀ ਆ ਰਹੀਆਂ ਚੁਣੌਤੀਆਂ ਕਾਰਨ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਰੋਜ਼ਗਾਰ ਗਾਰੰਟੀ ਨਾਲ MBA ਡਿਗਰੀ ਕਰਵਾਉਣ ਦੀ ਸ਼ੁਰੂਆਤ ਕੀਤੀ ਹੈ।ਵੱਡੇ ਕਾਰਪੋਰੇਟਾਂ ਦੀ ਭਾਈਵਾਲੀ ਨਾਲ ਪਹਿਲੀ ਵਾਰ ਸ਼ੁਰੂ ਕੀਤੀ MBA ਡਿਗਰੀ ਵਿਚ ਦਾਖਲੇ ਦੇ ਸਮੇਂ ਹੀ ਵਿਦਿਆਰਥੀਆਂ ਨੂੰ ਨੌਕਰੀ ਸਬੰਧੀ ਨਿਯੁਕਤੀ ਪੱਤਰ ਭੇਜੇ ਜਾਣਗੇ।ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰ. ਐੱਸ. ਬਾਵਾ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ।
ਡਾ. ਬਾਵਾ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਿਸਟੀ ਵਲੋਂ ਵਿਸ਼ਵ ਪੱਧਰ ‘ਤੇ ਨਾਮਵਰ ਸੰਸਥਾ ਅਪਗ੍ਰੇਡ ਨਾਲ ਗਠਜੋੜ ਤਹਿਤ ਇਹ ਦੋ ਸਾਲਾ ਐੱਮ. ਬੀ.ਏ. ਅਪਗ੍ਰੇਡ ਪ੍ਰੋਗਾਰਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਦੇਸ਼-ਵਿਦੇਸ਼ ਦੀਆਂ ਕੰਪਨੀਆਂ ਦਾਖਲੇ ਸਮੇਂ ਹੀ ਰੋਜ਼ਗਾਰ ਪ੍ਰਾਪਤੀ ਲਈ ਪਲੇਸਮੈਂਟ ਆਫਰਾਂ ਦੀ ਪੇਸ਼ਕਸ਼ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਸ ਪਹਿਲਕਦਮੀ ਨਾਲ ਚੰਡੀਗੜ੍ਹ ਯੂਨੀਵਰਿਸਟੀ ਉੱਤਰ ਭਾਰਤ ਦੀ ਪਹਿਲੀ ਯੂਨੀਵਰਿਸਟੀ ਬਣ ਗਈ ਹੈ ਜਿਸ ਨੇ MBA ਦੀ ਸ਼ੁਰੂਆਤ ਤੋਂ ਹੀ ਪਲੇਸਮੈਂਟ ਯਕੀਨੀ ਬਣਾਉਣ ਲਈ ‘ਅਪਗ੍ਰੇਡ’ ਨਾਲ ਭਾਈਵਾਲੀ ਕੀਤੀ ਹੈ। ਡਾ. ਬਾਵਾ ਨੇ ਦੱਸਿਆ ਕਿ ਗਠਜੋੜ ਅਧੀਨ ਕਰਵਾਇਆ ਜਾ ਰਿਹਾ 2 ਸਾਲਾ MBA ਪ੍ਰੋਗਰਾਮ ਇਕ ਅਨੋਖਾ ਤਜਰਬੇਕਾਰ ਸਿਖਲਾਈ ਆਧਾਰਿਤ ਕੋਰਸ ਹੈ ਜੋ ਪ੍ਰੀ-ਪਲੇਸਮੈਂਟ ਦੇ ਨਾਲ-ਨਾਲ ਵਿਦਿਆਰਥੀਆਂ ਨੂੰ 9 ਮਹੀਨੇ ਦੀ ਪੇਡ ਇੰਟਰਨਸ਼ਿਪ ਦੀ ਸਹੂਲਤ ਵੀ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਯੂਨੀਵਰਿਸਟੀ ਤੋਂ 70 ਫੀਸਦੀ ਉਦਯੋਗਿਕ ਤਜਰਬਾ ਪ੍ਰਾਪਤ ਫੈਕਲਟੀ ਵਿਦਿਆਰਥੀਆਂ ਨਾਲ ਕੋਰਸ ਚੋਣ ਪ੍ਰਕਿਰਿਆ, ਸਿਲੇਬਸ ਡਿਜ਼ਾਈਨ, ਪ੍ਰੋਗਰਾਮ ਲਈ ਫੈਕਲਟੀ ਅਤੇ ਇੰਟਰਨਸ਼ਿਪ ਡਿਜ਼ਾਈਨ ਆਦਿ ਲਈ ਦਾਖਲੇ ਦੀ ਸ਼ੁਰੂਆਤ ਵੇਲੇ ਤੋਂ ਜੁੜੇਗੀ ਅਤੇ ਨਾ ਸਿਰਫ ਇੰਡਸਟਰੀ ਦੀ ਮੰਗ ਅਨੁਸਾਰ ਵਿਦਿਆਰਥੀਆਂ ਨੂੰ ਸਿਲੇਬਸ ਅਤੇ ਤਜਰਬਾ ਮੁਹੱਈਆ ਕਰਵਾਏਗੀ ਸਗੋਂ ਬਤੌਰ ਮਾਰਗ ਦਰਸ਼ਕ ਵੀ ਕੰਮ ਕਰੇਗੀ।
ਡਾ. ਬਾਵਾ ਨੇ ਦੱਸਿਆ ਕਿ MBA ਅਪਗ੍ਰੇਡ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਐੱਮ. ਬੀ. ਏ. ਸੇਲਜ ਐਂਡ ਮਾਰਕੀਟਿੰਗ ਮੈਨੇਜਮੈਂਟ, ਅਪਲਾਈਡ ਹਿਊਮਨ ਰਿਸੋਰਸ ਮੈਨੇਜਮੈਂਟ, ਲੋਜਿਸਟਿਕਸ ਐਂਡ ਸਪਲਾਈ ਚੇਨ ਮੈਨੇਜਮੈਂਟ, ਇਨਵੈਸਟਮੈਂਟ ਬੈਂਕਿੰਗ ਅਤੇ ਡਾਟਾ ਸਾਇੰਸ ਐਂਡ ਡਾਟਾ ਐਨਾਲੇਟਿਕਸ ਖੇਤਰਾਂ ਦੀ ਚੋਣ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਪਹਿਲੇ ਸਮੈਸਟਰ ਦੌਰਾਨ ਵਿਦਿਆਰਥੀਆਂ ਨੂੰ ਇੰਡਸਟਰੀ ਤਜਰਬੇਕਾਰ ਅਧਿਆਪਕਾਂ ਦੁਆਰਾ ਖੇਤਰ ਸਬੰਧੀ ਮੁਹਾਰਤ ਮੁਹੱਈਆ ਕਰਵਾਈ ਜਾਵੇਗੀ ਤੇ ਦੂਜੇ ਸਮੈਟਰ ਦੌਰਾਨ ਅਪਗ੍ਰੇਡ ਟ੍ਰੇਨਿੰਗ ਪ੍ਰੋਗਰਾਨ ਅਧੀਨ ਵਿਦਿਆਰਥੀਆਂ ਨੂੰ ਉਦਯੋਗਿਕ ਮਾਹਿਰਾਂ ਦੁਆਰਾ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਯੂਨੀਵਰਿਸਟੀ ਦੀ ਵੈੱਬਸਾਈਟ www.cuchd.in/management/mba-upgrad/ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।