CIA staff arrests: ਜਲੰਧਰ : ਹੈਰੋਇਨ ਦੀ ਸਪਲਾਈ ਕਰਨ ਅਤੇ ਨਸ਼ਾ ਸਮਗਲਰ ਨੂੰ ਸੀ. ਆਈ. ਏ. ਸਟਾਫ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ। ਉਸ ਤੋਂ ਪੁੱਛਗਿਛ ਕਰਨ ਤੋਂ ਬਾਅਦ ਉਸ ਨੂੰ ਹੈਰੋਇਨ ਦੇਣ ਵਾਲੇ ਸਮਗਲਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਸਪਲਾਈ ਲਈ ਨਿਕਲੇ ਸਮਗਲਰ ਦੀ ਪਛਾਣ ਆਬਾਦਪੁਰਾ ਨਿਵਾਸੀ ਸਾਜਨ ਅਤੇ ਉਸ ਨੂੰ ਸਪਲਾਈ ਦੇਣ ਵਾਲੇ ਦੋਸ਼ੀ ਦੀ ਪਛਾਣ ਬਾਬਾ ਕਾਹਨ ਦਾਸ ਨਿਵਾਸੀ ਓਮ ਪ੍ਰਕਾਸ਼ ਉਰਫ ਰਾਂਝਾ ਵਜੋਂ ਹੋਈ ਹੈ।
ਸੀ. ਆਈ. ਏ. ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਾਜਨ ਸਮਗਲਿੰਗ ਕਰਦਾ ਹੈ। ਉਸ ਨੂੰ ਆਬਾਦਪੁਰਾ ਤੋਂ 10 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ। ਪੁੱਛਗਿਛ ਦੌਰਾਨ ਸਾਜਨ ਨੇ ਦੱਸਿਆ ਕਿ ਉਹ ਬਾਬਾ ਕਾਹਨ ਦਾਸ ਨਗਰ ‘ਚ ਰਹਿਣ ਵਾਲੇ ਰਾਂਝਾ ਤੋਂ ਹੈਰੋਇਨ ਲੈ ਕੇ ਆਉਂਦਾ ਹੈ। ਇਸ ਤੋਂ ਬਾਅਦ ਰਾਝਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਦੋਵਾਂ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਵਾਰਡ 3 ਤਹਿਤ ਆਉਂਦੇ ਸੰਜੇ ਗਾਂਧੀ ਨਗਰ ਵਿਚ ਬਿਨਾਂ ਮਨਜ਼ੂਰੀ ਹੋ ਰਹੇ ਨਾਜਾਇਜ਼ ਨਿਰਮਾਣ ਨੂੰ ਨਗਰ ਨਿਗਮ ਨਹੀਂ ਰੋਕ ਸਕਿਆ। ਨਿਗਮ ਨੇ ਵੀਰਵਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ। ਇਸ ਦੇ ਬਾਵਜੂਦ ਸ਼ਨੀਵਾਰ ਨੂੰ ਨਿਰਮਾਣ ਕੰਮ ਚੱਲਦਾ ਰਿਹਾ। ਸੰਜੇ ਗਾਂਧੀ ਨਗਰ ਦੀ ਗਲੀ ਨੰਬਰ 6 ਵਿਚ ਬਿਨਾਂ ਮਨਜ਼ੂਰੀ ਕੁਆਰਟਰ ਬਣਾਏ ਜਾ ਰਹੇ ਹਨ। ਨਿਗਮ ਦੇ ਜੁਆਇੰਟ ਕਮਿਸ਼ਨਰ ਨੇ ਕਿਹਾ ਕਿ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਤੇ ਜੇਕਰ ਕੰਮ ਨਾ ਰੋਕਿਆ ਗਿਆ ਤਾਂ ਨਿਯਮਾਂ ਤਹਿਤ ਜਲਦ ਹੀ ਕਾਰਵਾਈ ਕੀਤੀ ਜਾਵੇਗੀ।