CII to host : ਕੋਰੋਨਾ ਕਾਰਨ ਬਹੁਤ ਸਾਰੇ ਲੋਕ ਬੇਰੋਜ਼ਗਾਰ ਹੋ ਗਏ ਹਨ। ਇਸੇ ਅਧੀਨ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਰਹੇ ਹਨ। ਇਸੇ ਤਹਿਤ ਕੰਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (CII) ਪੰਜਾਬ ਵਲੋਂ 27 ਤੇ 28 ਅਗਸਤ ਨੂੰ ਡਿਜੀਟਲ ਐਕਸੋ ਕਰਵਾਇਆ ਜਾਵੇਗਾ। ਜਿਸ ਵਿਚ ਆਨਲਾਈਨ ਸਟਾਲ ਲੱਗਣਗੇ ਤੇ ਗਾਹਕ ਆਪਣੀ ਜਾਣਕਾਰੀ ਵੀ ਆਨਲਾਈਨ ਹੀ ਇਕੱਠਾ ਕਰ ਸਕਣਗੇ। CII ਪੰਜਾਬ ਦੇ ਚੇਅਰਮੈਨ ਰਾਹੁਲ ਆਹੂਜਾ ਨੇ ਦੱਸਿਆ ਕਿ ਇਸ ਆਨਲਾਈਨ ਐਕਸਪੋ ਲਈ ਸੀ. ਆਈ. ਆਈ. ਨੇ ਖਾਸ ਸਾਫਟਵੇਅਰ ਤਿਆਰ ਕੀਤਾ ਹੈ। ਇਸ ਵਿਚ ਸਾਰਾ ਕੰਮ ਡਿਜੀਟਲ ਹੋਵੇਗਾ। ਇਸ ਲਈ ਸਟਾਲ ਦੀਆਂ ਵੱਖ-ਵੱਖ ਕੈਟਾਗਰੀਆਂ ਬਣਾਈਆਂ ਜਾਣਗੀਆਂ। ਗਾਹਕ ਦੀ ਜਿਸ ਉਤਪਾਦ ਵਿਚ ਦਿਲਚਸਪੀ ਹੋਵੇਗੀ, ਉਹ ਉਸ ਕੈਟਾਗਰੀ ‘ਤੇ ਕਲਿਕ ਕਰੇਗਾ ਤੇ ਉਤਪਾਦ ਨਾਲ ਸਬੰਧਤ ਕੰਪਨੀਆਂ ਦੇ ਸਟਾਲ ਖੁੱਲ੍ਹ ਜਾਣਗੇ।
ਗਾਹਕ ਜਿਸ ਸਟਾਲ ‘ਤੇ ਕਲਿਕ ਕਰੇਗਾ, ਉਥੇ ਵੀਡੀਓ ਕਾਨਫਰੰਸ ਜ਼ਰੀਏ ਉਤਪਾਦ ਨੂੰ ਦੇਖ ਸਕੇਗਾ ਤੇ ਕੰਪਨੀ ਦੇ ਪ੍ਰਤੀਨਿਧੀ ਨਾਲ ਗੱਲਬਾਤ ਵੀ ਕਰ ਸਕੇਗਾ। ਨਾਲ ਹੀ ਉਹ ਵੱਖ-ਵੱਖ ਕੰਪਨੀਆਂ ਦੇ ਉਤਪਾਦਾਂ ਦੇ ਬ੍ਰਾਊਜਰ ਸਮੇਤ ਵੱਖ-ਵੱਖ ਜਾਣਕਾਰੀਆਂ ਵੀ ਡਾਊਨਲੋਡ ਕਰ ਸਕਣਗੇ। ਚੇਅਰਮੈਨ ਰਾਹੁਲ ਆਹੂਜਾ ਨੇ ਦੱਸਿਆ ਕਿ ਪ੍ਰਦਰਸ਼ਨ ਵਿਚ ਟੂਲਜ਼, ਇੰਡਸਟ੍ਰੀਅਲ ਸਪਲਾਈ, ਮਸ਼ੀਨ ਤੇ ਆਟੋਮੇਸ਼ਨ ‘ਤੇ ਫੋਕਸ ਰਹੇਗਾ। ਪ੍ਰਦਰਸ਼ਨ ਵਿਚ ਵਿਜੀਟਰਸ CII ਦੇ 10000 ਤੋਂ ਵਧ ਮੈਂਬਰ ਹੋਣਗੇ। ਉਨ੍ਹਾਂ ਦੱਸਿਆ ਕਿ ਆਨਲਾਈਨ ਐਕਸਪੋ ‘ਚ ਪ੍ਰੋਡਕਟ ਵਾਈਜ ਸਰਚ, ਇੰਟ੍ਰੈਕਟਿਵ ਚੈਟ ਵੀਡੀਓ, ਬਿਜ਼ਨੈੱਸ ਕਾਰਡ ਡ੍ਰਾਪ, ਵਿਜੀਟਲਰਸ ਡਾਟਾ ਸੇਵ ਸਮੇਤ ਬਹੁਤ ਸਾਰੇ ਬਦਲ ਹੋਣਗੇ।
ਇਸ ਪ੍ਰਦਰਸ਼ਨ ਵਿਚ ਹੈਂਡ ਟੂਲਜ਼, ਪਾਵਰ ਟੂਲਜ਼, ਫਾਸਟਨਰ, ਪਲੰਬਿੰਗ ਟੂਲਜ਼, ਰਾਅ ਮਟੀਰੀਅਲ, ਇੰਸਟਾਲੇਸ਼ਨ, ਕੰਜਿਊਮੇਬਲ ਸਪਲਾਈ, ਅਸੈਸਰਜੀ, ਇੰਡਸਟਰੀਅਲ ਮਸ਼ੀਨ, ਕਮਰਸ਼ੀਅਲ ਮਸ਼ੀਨ ਦੇ ਨਾਲ-ਨਾਲ ਆਟੋਮੇਸ਼ਨ ਵਿਚ ਫਿਕਸਡ ਪ੍ਰੋਗਰਾਮੇਬਲ ਅਤੇ ਫਲੈਕਸੀਬਲ ਆਟਮੋਸ਼ਨ ‘ਤੇ ਫੋਕਸ ਹੋਵੇਗਾ।