Consumer Forum sends : ਉਪਭੋਗਤਾ ਫੋਰਮ ਨੇ ਪੰਜਾਬ ਯੂਨੀਵਰਿਸਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਆਰ. ਸੀ. ਸੋਬਤੀ ਦੀ ਸ਼ਿਕਾਇਤ ‘ਤੇ ਸਟੇਟ ਬੈਂਕ ਆਫ ਇੰਡੀਆ ਨੂੰ ਨੋਟਿਸ ਜਾਰੀ ਕੀਤਾ ਹੈ। ਡਾ. ਸੋਬਤੀ ਨੇ ਬੈਂਕ ਖਿਲਾਫ 25 ਲੱਖ 50 ਹਜ਼ਾਰ ਰੁਪਏ ਮੁਆਵਜ਼ੇ ਦਾ ਦਾਅਦਾ ਕਰਦੇ ਹੋਏ ਉਪਭੋਗਤਾ ਫੋਰਮ ਵਿਚ ਕੇਸ ਦਰਜ ਕੀਤਾ ਹੈ। ਸੋਬਤੀ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਨੂੰ ਬੈਂਕਵਲੋਂ ਵਿਦੇਸ਼ੀ ਟ੍ਰੈਵਲ ਕਾਰਡ ਮਿਲਿਆ ਹੋਇਆ ਹੈ। 19 ਅਗਸਤ 2019 ਨੂੰ ਉਹ ਅਮਰੀਕਾ ਗਏ ਸਨ। ਉਥੇ ਅਮਰੀਕਾ ਦੇ ਸਿਏਟਲ ਸ਼ਹਿਰ ਦੇ ਇਕ ਹੋਟਲ ਵਿਚ ਆਪਣੀ ਬੇਟੀ ਤੇ ਦਾਮਾਦ ਨੂੰ ਡਿਨਰ ‘ਤੇ ਲੈ ਗਏ। ਖਾਣਾ ਖਾਣ ਤੋਂ ਬਾਅਦ ਜਦੋਂ ਬਿਲ ਦੇਣ ਲਈ ਜਦੋਂ ਵਿਦੇਸ਼ੀ ਟ੍ਰੈਵਲ ਕਾਰਡ ਦਿੱਤਾ ਤਾਂ ਹੋਟਲ ਕਰਮਚਾਰੀਆਂ ਨੇ ਉਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਕੋਲ ਕੈਸ਼ ਨਹੀਂ ਸੀ ਜਿਸ ਕਾਰਨ ਉਨ੍ਹਾਂ ਨੂੰ ਆਪਣੀ ਬੇਟੀ ਤੇ ਦਾਮਾਦ ਤੋਂ ਕੈਸ਼ ਲੈਣਾ ਪਿਆ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਸ਼ਰਮਿੰਦਗੀ ਮਹਿਸੂਸ ਹੋਈ। ਉਨ੍ਹਾਂ ਦੱਸਿਆ ਕਿ ਅਜਿਹਾ ਉਨ੍ਹਾਂ ਨਾਲ ਇਕ ਵਾਰ ਤੁਰਕੀ ਵਿਚ ਵੀ ਹੋ ਚੁੱਕਾ ਹੈ। ਇਸ ਤੋਂ ਬਾਅਦ ਬੈਂਕ ਨੇ ਇਸ ਲਈ ਉਨ੍ਹਾਂ ਨੂੰ ਲੀਗਲ ਨੋਟਿਸ ਵੀ ਭੇਜਿਆ ਪਰ ਬੈਂਕ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਹੁਣ ਪ੍ਰੇਸ਼ਾਨ ਹੋ ਕੇ ਡਾ. ਸੋਬਤੀ ਨੇ ਉਪਭੋਗਤਾ ਫੋਰਮ ਦਾ ਦਰਵਾਜ਼ਾ ਖੜਕਾਇਆ। ਮਾਮਲੇ ਦੀ ਅਗਲੀ ਸੁਣਵਾਈ 13 ਅਗਸਤ ਨੂੰ ਹੋਵੇਗੀ।