Corona disaster: 78 : ਪਟਿਆਲੇ ਜ਼ਿਲ੍ਹੇ ਵਿਚ 78 ਕੋਵਿਡ ਪਾਜ਼ੀਟਿਵ ਕੇਸ਼ਾਂ ਦੀ ਪੁਸ਼ਟੀ ਹੋਈ ਹੈ।700 ਭੇਜੇ ਗਏ ਸੈਂਪਲਾਂ ਵਿਚੋਂ 78 ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਜਿਨ੍ਹਾਂ ਵਿਚੋ ਦੋ ਪਾਜ਼ਿਟਿਵ ਕੇਸਾਂ ਦੀ ਸੂਚਨਾ ਪੀ.ਜੀ.ਆਈ. ਚੰਡੀਗੜ੍ਹ ਤੋਂ ਪ੍ਰਾਪਤ ਹੋਈ ਹੈ। ਜਿਸ ਨਾਲ ਜ਼ਿਲ੍ਹੇ ਵਿਚ ਪਾਜ਼ਿਟਿਵ ਕੇਸ਼ ਦੀ ਗਿਣਤੀ 713 ਹੋ ਗਈ ਹੈ ਅਤੇ ਕੋਵਿਡ ਤੋਂ ਠੀਕ ਹੋਏ ਮਰੀਜ਼ਾਂ ਦੀ ਗਿਣਤੀ 308 ਹੈ। ਪਾਜ਼ੀਟਿਵ ਆਏ 78 ਕੇਸਾਂ ਵਿਚੋ 52 ਪਟਿਆਲਾ ਸ਼ਹਿਰ ,9 ਨਾਭਾ, 8 ਰਾਜਪੁਰਾ, 2 ਸਮਾਣਾ ਅਤੇ 7 ਵੱਖ ਵੱਖ ਪਿੰਡਾਂ ਤੋਂ ਹਨ । 47 ਕੇਸ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋ ਲਏ ਸੈਂਪਲਾ ਵਿਚੋ ਕੋਵਿਡ ਪਾਜ਼ੀਟਿਵ ਪਾਏ ਗਏ ਹਨ।
ਜਿਹੜੇ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ, ਉਹ ਪਟਿਆਲਾ ਦੇ ਮੁਹੱਲਾ ਸੁਈਗਰਾਂ, ਸਨੋਰ, ਜੇਜੀਆਂ ਕਲੋਨੀ, ਆਦਰਸ਼ ਕਲੋਨੀ,ਪੀਰਖਾਨਾ ਰੋਡ ਤੋਂ ਪੰਜ-ਪੰਜ, ਤੋਪਖਾਨਾ ਮੋੜ ਤੋਂ ਚਾਰ, ਜਗਤਾਰ ਨਗਰ ਤੋਂ ਤਿੰਨ, ਬਾਬੂ ਜੀਵਨ ਸਿੰਘ ਕਲੋਨੀ ਤੋਂ ਦੋ ਅਤੇ ਬੈਂਕ ਕਲੋਨੀ, ਖਾਲਸਾ ਮੁਹੱਲਾ, ਬੋਤਲਾਂ ਵਾਲੀ ਗੱਲੀ, ਅਬਚਲ ਨਗਰ, ਅਨੰਦ ਨਗਰ ਬੀ, ਬਗੀਚੀ ਮੰਗਲ ਦਾਸ, ਨਿਉ ਜੀਵਨ ਕੰਪਲੈਕਸ, ਮਾਡਲ ਟਾਊਨ, ਨਾਭਾ ਗੇਟ, ਆਨੰਦ ਨਗਰ ਏ, ਮਹਿੰਦਰਾ ਕਲੋਨੀ, ਸਰੂਪ ਚੰਦ ਕਲੋਨੀ, ਸਾਂਈ ਹੋਸਟਲ, ਮਜੀਠੀਆ ਇਨਕਲੈਵ,ਗੁਰੂ ਨਾਨਕ ਨਗਰ, ਜੇ.ਪੀ.ਕਲੋਨੀ, ਬਾਠੜਾ ਮੁਹੱਲਾ, ਰਾਘੋ ਮਾਜਰਾ, ਜੈ ਜਵਾਨ ਕਲੋਨੀ, ਜੱਟਾਂ ਵਾਲਾ ਚੋਂਤਰਾ ਅਤੇ ਧਾਮੋਮਾਜਰਾ ਤੋਂ ਇੱਕ-ਇੱਕ ਕੋਵਿਡ ਪਾਜ਼ੀਟਿਵ ਕੇਸ ਰਿਪੋਰਟ ਹੋਏ ਹਨ।
ਡਾ. ਮਲਹੋਤਰਾ ਨੇ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜ਼ਿਲ੍ਹਾ ਪਟਿਆਲਾ ਦੇ ਕੋਵਿਡ ਕੇਅਰ ਸੈਂਟਰ ਤੋਂ 6 ਅਤੇ ਰਾਜਿੰਦਰਾ ਹਸਪਤਾਲ ਤੋਂ ਦੋ ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 31286 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜ਼ਿਲ੍ਹਾ ਪਟਿਆਲਾ ਦੇ 713 ਕੋਵਿਡ ਪਾਜ਼ੀਟਿਵ, 28995 ਨੈਗਟਿਵ ਅਤੇ 1503 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 393 ਹੈ। ਪਾਜ਼ੀਟਿਵ ਕੇਸਾਂ ਵਿੱਚੋਂ 12 ਪਾਜ਼ੀਟਿਵ ਕੇਸ ਦੀ ਮੋਤ ਹੋ ਚੁੱਕੀ ਹੈ 308 ਕੇਸ਼ ਠੀਕ ਹੋ ਚੁੱਕੇ ਹਨ । ਸਿਵਲ ਸਰਜਨ ਨੇ ਦੱਸਦਿਆਂ ਇਹ ਕਿਹਾ ਕਿ ਪਟਿਆਲਾ ਦੀ ਆਦਰਸ਼ ਕਲੋਨੀ ਵਿੱਚ ਵੀ ਸੱਤ ਪਾਜ਼ਿਟਿਵ ਕੇਸ ਆਉਣ ਤੇਂ ਕੰਟੈਨਮੈਂਟ ਜੋਨ ਲਾਗੂ ਕਰ ਦਿੱਤਾ ਗਿਆ ਹੈ ਅਤੇ ਪਾਜ਼ਿਟਿਵ ਘਰਾਂ ਦੇ ਆਲੇ ਦੁਆਲੇ ਦੇ 25-30 ਘਰਾਂ ਦੇ ਏਰੀਏ ਨੂੰ ਸੀਲ ਕਰਕੇ ਲੋਕਾਂ ਦਾ ਬਾਹਰ ਆਉਣਾ ਜਾਣਾ ਬੰਦ ਕਰ ਦਿੱਤਾ ਗਿਆ ਹੈ।