Corona is rampant : ਜਲੰਧਰ ਵਿਚ ਦਿਨੋ-ਦਿਨ ਕੋਰੋਨਾ ਦੇ ਬਹੁਤ ਵੱਡੀ ਗਿਣਤੀ ਵਿਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਅੱਜ 63 ਨਵੇਂ ਪਾਜੀਟਿਵ ਕੇਸ ਸਾਹਮਣੇ ਆਉਣ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇਨ੍ਹਾਂ 63 ਪਾਜੀਟਿਵ ਕੇਸਾਂ ਵਿਚੋਂ 59 ਪਾਜੀਟਿਵ ਕੇਸ ਫਰੀਦਕੋਟ ਮੈਡੀਕਲ ਕਾਲਜ ਵਿਚੋਂ ਮਿਲੀਆਂ ਹਨ ਤੇ ਬਾਕੀ 4 ਪ੍ਰਾਈਵੇਟ ਲੈਬਾਰਟਰੀਆਂ ਤੋਂ ਮਿਲੀਆਂ ਹਨ। ਹੁਣ ਜਲੰਧਰ ਵਿਚ 1300 ਤੋਂ ਵਧ ਕੇ ਕੋਰੋਨਾ ਪੀੜਤਾਂ ਦੀ ਗਿਣਤੀ ਹੋ ਚੁੱਕੀ ਹੈ।
ਪੂਰੀ ਦੁਨੀਆ ਵਿਚ ਕੋਰੋਨਾ ਦੇ 1,31,55,341 ਤੋਂ ਵਧ ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਪੂਰੇ ਵਿਸ਼ਵ ਵਿਚ 5,73,439 ਮੌਤਾਂ ਹੋ ਗਈਆਂ ਹਨ। ਸੂਬੇ ਵਿਚ ਕੋਰੋਨਾ ਦੇ 8200 ਤੋਂ ਵਧ ਕੇਸ ਸਾਹਮਣੇ ਆਏ ਹਨ ਤੇ 206 ਲੋਕ ਇਸ ਖਤਰਨਾਕ ਵਾਇਰਸ ਕਾਰਨ ਮੌਤ ਦੇ ਮੂੰਹ ਵਿਚ ਜਾ ਚੁੱਕੀ ਹੈ ਤੇ 5613 ਲੋਕ ਇਸ ਵਾਇਰਸ ‘ਤੇ ਜਿੱਤ ਵੀ ਪਾ ਚੁੱਕੇ ਹਨ।
ਪੰਜਾਬ ‘ਚ ਕੋਰੋਨਾ ਦੀ ਦਹਿਸ਼ਤ ਵਧ ਦੀ ਜਾ ਰਹੀ ਹੈ, ਕਿਉਂਕਿ ਸੋਮਵਾਰ ਨੂੰ ਪਹਿਲੀ ਵਾਰ 384 ਪੌਜ਼ੇਟਿਵ ਕੇਸ ਆਏ ਹਨ। ਇਸ ਦੇ ਨਾਲ ਹੀ ਸ਼ੱਕੀਆਂ ਦੇ ਟੈਸਟ ਸੈਂਪਲ ਲੈਣ ਦੀ ਗਿਣਤੀ 400944 ਹੋ ਗਈ ਹੈ। ਮਰੀਜ਼ਾਂ ਦੀ ਗਿਣਤੀ ਹੁਣ 8348 ‘ਤੇ ਪਹੁੰਚ ਗਈ ਹੈ। ਸੋਮਵਾਰ ਨੂੰ 3 ਮਰੀਜ਼ਾਂ ਦੀ ਲੁਧਿਆਣਾ ਵਿੱਚ ਮੌਤ ਹੋ ਗਈ, 2 ਜਲੰਧਰ ਵਿੱਚ ਤੇ ਇੱਕ ਅੰਮ੍ਰਿਤਸਰ ਵਿੱਚ। ਛੇ ਨਵੀਆਂ ਮੌਤਾਂ ਤੋਂ ਬਾਅਦ ਹੁਣ ਸੂਬੇ ‘ਚ ਇਹ ਗਿਣਤੀ 211 ਹੋ ਗਈ ਹੈ। ਸੋਮਵਾਰ ਨੂੰ ਸਭ ਤੋਂ ਵੱਧ ਮਰੀਜ਼ ਪਟਿਆਲਾ ਤੋਂ 88, ਲੁਧਿਆਣਾ ਤੋਂ 79 ਅਤੇ 65 ਜਲੰਧਰ ਤੋਂ ਆਏ।