Corona new cases : ਪੰਜਾਬ ਵਿਚ ਕੋਰੋਨਾ ਦੇ ਕੇਸ ਬਹੁਤ ਤੇਜ਼ੀ ਨਾਲ ਵਧ ਰਹੇ ਹਨ। ਸ੍ਰੀ ਮੁਕਤਸਰ ਸਾਹਿਬ ਤੋਂ ਅੱਜ ਕੋਰੋਨਾ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਉਕਤ ਪਾਜੀਟਿਵ ਪਾਇਆ ਗਿਆ ਵਿਅਕਤੀ ਪਿੰਡ ਭੁੱਟੀਵਾਲਾ ਦਾ ਰਹਿਣ ਵਾਲਾ ਹੈ ਤੇ ਬਠਿੰਡਾ ਵਿਚ ASI ਵਜੋਂ ਤਾਇਨਾਤ ਹੈ। ਇਸ ਦੀ ਜਾਣਕਾਰੀ ਸਿਵਲ ਸਰਜਨ ਡਾ. ਹਰੀ ਨਾਰਾਇਣ ਸਿੰਘ ਵਲੋਂ ਦਿੱਤੀ ਗਈ। ਇੰਫੈਕਟਿਡ ਵਿਅਕਤੀ ਨੂੰ ਬਠਿੰਡਾ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕੀਤਾ ਗਿਆ ਹੈ ਤੇ ਸਿਹਤ ਵਿਭਾਗ ਦੀ ਟੀਮ ਵਲੋਂ ਉਨ੍ਹਾਂ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਜਿਹੜੇ ਇੰਫੈਕਟਿਡ ਵਿਅਕਤੀ ਦੇ ਸੰਪਰਕ ਵਿਚ ਆਏ ਹਨ।
ਮੁਕਤਸਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 202 ਹੋ ਗਈ ਹੈ ਤੇ ਐਕਟਿਵ ਕੇਸ 34 ਹਨ। 441 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ਤੇ 209 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸੇ ਤਰ੍ਹਾਂ ਟਾਂਡਾ ਦੇ ਪਿੰਡ ਬੁੱਢੀ ਤੋਂ ਵੀ ਇਕ ਵਿਅਕਤੀ ਦੀ ਰਿਪੋਰਟ ਪਾਜੀਟਿਵ ਪਾਈ ਗਈ ਹੈ। ਇਹ ਲੁਧਿਆਣਾ ਵਿਖੇ ਇਕ ਫੈਕਟਰੀ ਚਲਾਉਂਦਾ ਹੈ। ਉਕਤ ਵਿਅਕਤੀ ਨੇ ਜਲੰਧਰ ਦੇ ਹਸਪਤਾਲ ਤੋਂ ਆਪਣਾ ਕੋਰੋਨਾ ਟੈਸਟ ਕਰਵਾਇਆ ਜਿਸ ਦੀ ਰਿਪੋਰਟ ਅੱਜ ਪਾਜੀਟਿਵ ਪਾਈ ਗਈ। ਇੰਫੈਕਟਿਡ ਵਿਅਕਤੀ ਨੂੰ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਉਕਤ ਵਿਅਕਤੀ ਦੇ ਸੰਪਰਕ ਵਿਚ ਆਉਣ ਵਾਲੇ 11 ਮੈਂਬਰਾਂ ਦੇ ਸੈਂਪਲ ਲੈਬ ਵਿਚ ਟੈਸਟ ਲਈ ਭੇਜੇ ਜਾ ਚੁੱਕੇ ਹਨ।
ਸੂਬੇ ਵਿਚ ਕੋਰੋਨਾ ਦਾ ਕਹਿਰ ਘਟਣ ਦਾ ਨਾਂ ਲੈ ਰਿਹਾ। ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 12000 ਤਕ ਪੁੱਜ ਗਈ ਹੈ। ਜਲੰਧਰ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਦੇ 57 ਮਾਮਲੇ ਸਾਹਮਣੇ ਆਏ। ਕੋਰੋਨਾ ਮਰੀਜ਼ਾਂ ਦਾ ਅੰਕੜ ਵਧ ਕੇ 1893 ਤਕ ਹੋ ਗਿਆ ਹੈ। ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਜਿਲ੍ਹੇ ਵਿਚ 37 ਤਕ ਪੁੱਜ ਗਈ ਹੈ।