Corona outbreak: Corona : ਕੋਰੋਨਾ ਨੇ ਪੂਰੀ ਦੁਨੀਆ ਵਿਚ ਕੋਹਰਾਮ ਮਚਾਇਆ ਹੋਇਆ ਹੈ। ਹੁਣ ਤਾਂ ਇਸ ਵਾਇਰਸ ਨੇ ਖਤਰਨਾਕ ਰੂਪ ਧਾਰਨ ਕਰ ਲਿਆ ਹੈ ਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਸਾਢੇ 4 ਲੱਖ ਤੋਂ ਵੀ ਪਾਰ ਹੋ ਗਈ ਹੈ। ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 84.64 ਲੱਖ ਤਕ ਪੁੱਜ ਗਿਆ ਹੈ। ਪੂਰੇ ਵਿਸ਼ਵ ਵਿਚ ਕੋਰੋਨਾ ਨਾਲ 84,64,729 ਲੋਕ ਪੀੜਤ ਹਨ ਅਤੇ ਲਗਭਗ 4,52,290 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਕੋਰੋਨਾ ਪੀੜਤਾਂ ਦੇ ਮਾਮਲੇ ਵਿਚ ਚੌਥੇ ਨੰਬਰ ‘ਤੇ ਆ ਗਿਆ ਹੈ। ਪਹਿਲੇ ਨੰਬਰ ‘ਤੇ ਅਮਰੀਕਾ, ਦੂਜੇ ‘ਤੇ ਬ੍ਰਾਜ਼ੀਲ ਤੇ ਤੀਜੇ ‘ਤੇ ਰੂਸ ਹੈ ਤੇ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੇ ਅੰਕੜਿਆਂ ਵਿਚ ਅਮਰੀਕਾ ਪਹਿਲੇ ਨੰਬਰ ‘ਤੇ, ਬ੍ਰਾਜ਼ੀਲ ਦੂਜੇ ਤੇ ਬ੍ਰਿਟੇਨ ਤੀਜੇ ਨੰਬਰ ‘ਤੇ ਹੈ। ਪੂਰੇ ਭਾਰਤ ਵਿਚ ਲਗਭਗ ਪਿਛਲੇ 24 ਘੰਟਿਆਂ ਦਰਮਿਆਨ 13586 ਮਾਮਲੇ ਨਵੇਂ ਸਾਹਮਣੇ ਆਏ ਹਨ ਤੇ ਹੁਣ ਇਨ੍ਹਾਂ ਦੀ ਗਿਣਤੀ 3 ਲੱਖ 80 ਹਜ਼ਾਰ ਤਕ ਪੁੱਜ ਗਈ ਹੈ। ਮ੍ਰਿਤਕਾਂ ਦੀ ਗਿਣਤੀ 12573 ਤਕ ਪੁੱਜ ਗਈ ਹੈ।
ਪੂਰੇ ਦੇਸ਼ ਵਿਚ ਕੋਰੋਨਾ ਦੇ ਐਕਟਿਵ ਮਾਮਲੇ 163248 ਹਨ। ਪੂਰੇ ਦੇਸ਼ ਵਿਚ ਇਸ ਸਮੇਂ ਕੋਰੋਨਾ ਦੇ ਲਗਭਗ 1,63,248 ਐਕਟਿਵ ਮਾਮਲੇ ਹਨ। 2,04,711 ਵਿਅਕਤੀ ਇਸ ਵਾਇਰਸ ਤੋਂ ਠੀਕ ਹੋ ਚੁੱਕੇ ਹਨ। ਅਮਰੀਕਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 21,89,056 ਤਕ ਪੁੱਜ ਚੁ੍ਰਕੀ ਹੈ ਤੇ 1,18,421 ਲੋਕ ਇਸ ਵਾਇਰਸ ਨਾਲ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ। ਇਸੇ ਤਰ੍ਹਾਂ ਬ੍ਰਾਜ਼ੀਲ ‘ਚ ਹੁਣ ਤਕ 9,78,142 ਲੋਕ ਇਸ ਤੋਂ ਪੀੜਤ ਹਨ ਤੇ 47,748 ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਰੂਸ ਵਿਚ 5,60,321 ਲੋਕ ਕੋਰੋਨਾ ਤੋਂ ਪੀੜਤ ਹਨ ਤੇ 7650 ਲੋਕਾਂ ਦੀ ਜਾਨ ਜਾ ਚੁੱਕੀ ਹੈ। ਬ੍ਰਿਟੇਨ ਵਿਚ 3,01,935 ਲੋਕ ਕੋਰੋਨਾ ਇੰਫੈਕਟਿਡ ਹਨ ਤੇ 42,373 ਕੋਰੋਨਾ ਤੋਂ ਜੰਗ ਹਾਰ ਚੁੱਕੇ ਹਨ। ਇਸੇ ਤਰ੍ਹਾਂ ਸਪੇਨ ਵਿਚ 2,45,268 ਲੋਕ ਕੋਰੋਨਾ ਪੀੜਤ ਹਨ ਤੇ 27,136 ਲੋਕਾਂ ਦੀ ਜਾਨ ਜਾ ਚੁਕੀ ਹੈ।
ਤੁਰਕੀ ਵਿਚ ਕੋਰੋਨਾ ਨਾਲ 1,84,031 ਲੋਕ ਇੰਫੈਕਟਿਡ ਹਨ ਅਤੇ 4882 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਮੈਕਸੀਕੋ ਵਿਚ 19747, ਕੈਨੇਡਾ ਵਿਚ 8361, ਨੀਦਰਲੈਂਡ ਵਿਚ 6097, ਇਕਵਾਡੋਰ ਵਿਚ 4087, ਸਵਿਟਜ਼ਰਲੈਂਡ ਵਿਚ 1956, ਆਇਰਲੈਂਡ ਵਿਚ 1714, ਪੁਰਤਗਾਲ ਵਿਚ 1524 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਾਕਿਸਤਾਨ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 3000 ਤੋਂ ਪਾਰ ਹੋ ਗਈ ਹੈ ਤੇ 1,60,118 ਲੋਕ ਕੋਰੋਨਾ ਪੀੜਤ ਹਨ। ਇਸੇ ਤਰ੍ਹਾਂ ਜਰਮਨੀ ਵਿਚ ਕੋਰੋਨਾ ਨਾਲ 1,89,817 ਲੋਕ ਪੀੜਤ ਹਨ ਅਤੇ 8875 ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ।