Corona rampant in : ਚੰਡੀਗੜ੍ਹ : ਟ੍ਰਾਈਸਿਟੀ ‘ਚ ਕੋਰੋਨਾ ਕੰਟਰੋਲ ਤੋਂ ਬਾਹਰ ਹੋ ਗਿਆ ਹੈ। ਲਗਾਤਾਰ ਇੰਫੈਕਸ਼ਨ ਫੈਲ ਰਿਹਾ ਹੈ। ਸੋਮਵਾਰ ਨੂੰ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ‘ਚ 626 ਕੋਰੋਨਾ ਪਾਜੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਕੱਲੇ ਚੰਡੀਗੜ੍ਹ ‘ਚ 254 ਨਵੇਂ ਕੇਸ ਸਾਹਮਣੇ ਆਏ ਤੇ 5 ਦੀ ਮੌਤ ਹੋ ਗਈ। ਮੋਹਾਲੀ ‘ਚ ਸੋਮਵਾਰ ਨੂੰ 274 ਨਵੇਂ ਕੇਸ ਮਿਲੇ ਤੇ 8 ਮਰੀਜ਼ ਕੋਰੋਨਾ ਕਾਰਨ ਮੌਤ ਦੇ ਮੂੰਹ ‘ਚ ਚਲੇ ਗਏ। 204 ਮਰੀਜ਼ਾਂ ਨੂੰ ਸਿਹਤਮੰਦ ਹੋਣ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ। ਜਿਲ੍ਹੇ ‘ਚ ਕੁੱਲ ਕੋਰੋਨਾ ਪੀੜਤਾਂ ਦਾ ਅੰਕੜਾ 6937 ਤੱਕ ਪੁੱਜ ਗਿਆ ਹੈ। ਐਕਟਿਵ ਕੇਸ 2289 ਹਨ। 4506 ਮਰੀਜ਼ਾਂ ਨੂੰ ਸਿਹਤਮੰਦ ਹੋਣ ਤੋਂ ਬਾਅਦ ਡਿਸਚਾਰਜ ਕੀਤਾ ਜਾ ਚੁੱਕਾ ਹੈ ਤੇ ਹੁਣ ਤਕ 142 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਪੰਚਕੂਲਾ ‘ਚ 98 ਨਵੇਂ ਕੋਰੋਨਾ ਮਾਮਲੇ ਮਿਲੇ ਹਨ ਤੇ 6 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ। ਪੰਚਕੂਲਾ ਸਿਵਲ ਸਰਜਨ ਡਾ. ਜਸਮੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਟ੍ਰਾਈਸਿਟੀ ‘ਚ 903 ਕੇਸ ਮਿਲੇ, 7 ਦੀਆਂ ਜਾਨਾਂ ਗਈਆਂ। ਪੰਚਕੂਲਾ ‘ਚ 158 ਮਰੀਜ਼ ਮਿਲੇ। ਮੋਹਾਲੀ ‘ਚ 6 ਲੋਕਾਂ ਦੀ ਮੌਤ ਨਾਲ 296 ਮਰੀਜ਼ ਸਾਹਮਣੇ ਆਏ। ਚੰਡੀਗੜ੍ਹ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 7991 ਤਕ ਪੁੱਜ ਗਈ ਹੈ। ਐਤਵਾਰ ਨੂੰ ਸ਼ਹਿਰ ‘ਚ 306 ਕੋਰੋਨਾ ਪੀੜਤ ਮਰੀਜ਼ਾਂ ਨੂੰ ਠੀਕ ਹੋ ਕੇ ਘਰਾਂ ਨੂੰ ਪਰਤ ਗਏ। 176 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਸ਼ਹਿਰ ‘ਚ ਹੁਣ ਤੱਕ 49,451 ਲੋਕਾਂ ਦੀ ਟੈਸਟਿੰਗ ਕੀਤੀ ਜਾ ਚੁੱਕੀ ਹੈ ਤੇ 41168 ਦੀ ਰਿਪੋਰਟ ਨੈਗੇਟਿਵ ਆਈ ਹੈ।
ਮੋਹਾਲੀ ਤੋਂ ਐਤਵਾਰ ਨੂੰ ਕੋਵਿਡ-19 ਦੇ 296 ਮਾਮਲੇ ਸਾਹਮਣੇ ਆਏ। 178 ਮਰੀਜ਼ਾਂ ਨੇ ਕੋਵਿਡ ਨੂੰ ਮਾਤ ਦਿੱਤੀ ਤੇ 6 ਮਰੀਜ਼ਾਂ ਦੀ ਮੌਤ ਹੋ ਗਈ। ਫੇਜ-11 ਨਿਵਾਸੀ ਸੱਤ ਸਾਲਾ ਬੱਚੀ, ਮੁੰਡੀ ਖਰੜ ਨਿਵਾਸੀ 75 ਸਾਲਾ ਔਰਤ, ਜ਼ੀਰਕਪੁਰ ਨਿਵਾਸੀ 79 ਸਾਲਾ ਪੁਰਸ਼, ਸੈਕਟਰ-68 ਨਿਵਾਸੀ 60 ਸਾਲਾ ਪੁਰਸ਼, ਢਕੋਲੀ ਨਿਵਾਸੀ 40 ਸਾਲਾ ਪੁਰਸ਼ ਤੇ ਜ਼ੀਰਕਪੁਰ ਨਿਵਾਸੀ 39 ਸਾਲਾ ਔਰਤ ਦੀ ਮੌਤ ਹੋ ਗਈ। ਜਿਲ੍ਹੇ ‘ਚ ਮਰਨ ਵਾਲਿਆਂ ਦਾ ਅੰਕੜਾ 134 ਤੱਕ ਪੁੱਜ ਗਿਆ ਹੈ।