Corona reached Punjab: ਚੰਡੀਗੜ੍ਹ : ਕੋਰੋਨਾ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ। ਹੁਣ ਰਾਜਭਵਨ ਤਕ ਵੀ ਕੋਰੋਨਾ ਪੁੱਜ ਗਿਆ ਹੈ। ਐਤਵਾਰ ਨੂੰ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਨ ਵੀ. ਪੀ. ਸਿੰਘ ਬਦਨੌਰ ਦੇ ਪ੍ਰਧਾਨ ਸਕੱਤਰ ਜੇ. ਐੱਮ. ਬਾਲਾਮੁਰਗਨ ਤੋਂ ਇਲਾਵਾ ਰਾਜਭਵਨ ਦੇ ਚਾਰ ਹੋਰ ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਹੜਕੰਪ ਮਚ ਗਿਆ। ਉਨ੍ਹਾਂ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ।
ਪੰਜਾਬ ਰਾਜ ਭਵਨ ਦੇ ਅਧਿਕਾਰਤ ਬੁਲਾਰੇ ਅਨੁਸਾਰ ਰਾਜ ਭਵਨ ਵਿਖੇ ਰੈਪਿਡ ਐਂਟੀਜੇਨ ਟੈਸਟ ਨਾਲ ਦੋ ਦਿਨਾਂ ਕੋਵਿਡ ਟੈਸਟਿੰਗ ਕੀਤਾ ਗਿਆ ਜਿਸ ਵਿਚ ਸੁਰੱਖਿਆ ਕਰਮਚਾਰੀਆਂ, ਅਧਿਕਾਰੀਆਂ ਅਤੇ ਸਟਾਫ ਮੈਂਬਰਾਂ ਸਮੇਤ ਕੁੱਲ 336 ਵਿਅਕਤੀਆਂ ਨੂੰ ਕੋਵਿਡ -19 ਲਈ ਟੈਸਟ ਕੀਤਾ ਗਿਆ। ਇਸ ਤੋਂ ਇਲਾਵਾ ਸ਼੍ਰੀ ਬਾਲਾਮੁਰੂਗਨ, ਚਾਰ ਹੋਰਨਾਂ ਨੂੰ ਪਾਜੀਟਿਵ ਪਾਇਆ ਗਿਆ। ਰਾਜ ਭਵਨ ਨੂੰ ਪੂਰੀ ਤਰ੍ਹਾਂ ਸੈਨੇਟਾਈਜ ਕੀਤਾ ਗਿਆ। ਜਾਣਕਾਰੀ ਮੁਤਾਬਕ ਪਿਛਲੇ ਕੁਝ ਦਿਨਾਂਤੋਂ ਬਾਲਾਮੁਰਗਨ ਰਾਜਭਵਨ ਵਿਚ ਹੋਣ ਵਾਲੀ ਬੈਠਕਾਂ ਵਿਚ ਸ਼ਾਮਲ ਨਹੀਂ ਹੋ ਰਹੇ ਸਨ।
ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਕੁਝ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਸੈਕਟਰ-18 ਸਥਿਤ ਟੈਗੋਰ ਥੀਏਟਰ ਵਿਚ ਇਕ ਪ੍ਰੈਸ ਕਾਨਫਰੰਸ ਦਾ ਆਯੋਜਨ ਕਰਕੇ ਵਾਰ ਰੂਮ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਰੂਮ ਵਿਚ ਹੀ ਸ਼ਹਿਰ ‘ਚ ਕੋਰੋਨਾ ਨਾਲ ਲੜਨ ਦੀ ਰਣਨੀਤੀ ‘ਚੇ ਚਰਚਾ ਕੀਤੀ ਜਾਵੇਗੀ ਤੇ ਫੈਸਲੇ ਲਏ ਜਾਣਗੇ। ਸ਼ੁਰੂਆਤੀ ਦਿਨਾਂ ਵਿਚ ਵਾਰ ਰੂਮ ਦੀ ਬੈਠਕ ਰੋਜ਼ਾਨਾ ਅਤੇ ਯੂ. ਟੀ. ਸਕੱਤਰੇਤ ਵਿਚ ਕੀਤੀ ਜਾਂਦੀ ਸੀ ਪਰ ਬਾਅਦ ਵਿਚ ਇਸ ਨੂੰ ਰਾਜ ਭਵਨ ਵਿਚ ਸ਼ਿਫਟ ਕਰ ਦਿੱਤਾ ਗਿਆ ਸੀ।