Corona report of : ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਸੂਬੇ ਦੇ ਹਰ ਜਿਲ੍ਹੇ ਵਿਚ ਰੋਜ਼ਾਨਾ ਪਾਜੀਟਿਵ ਕੇਸ ਵਧ ਰਹੇ ਹਨ। ਅੱਜ ਰਾਜਪੁਰਾ ਵਿਚ 4 ਸਾਲਾ ਬੱਚੀ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਰਾਜਪੁਰਾ ਦੇ ਪਿੰਡ ਸ਼ਾਮਦੋ ਕੈਂਪ ਵਿਚ ਜੇਹਰਿਨਾ ਮਾਨਤ ਦੇ ਘਰ ਉਸ ਦੀ ਲੜਕੀ, ਉਸ ਦਾ ਪਤੀ ਅਤੇ ਇਕ 4 ਸਾਲਾ ਲੜਕੀ ਝਾਂਸੀ ਤੋਂ 8 ਜੂਨ ਨੂੰ ਆਏ ਸਨ। ਜਦੋਂ ਇਸ ਦਾ ਸਥਾਨਕ ਪ੍ਰਸ਼ਾਸਨ ਨੂੰ ਪਤਾ ਲਗਾ ਤਾਂ ਪਿੰਡ ਦੇ ਸਰਪੰਚ ਨੇ ਸਿਵਿਲ ਹਸਪਤਾਲ ਰਾਜਪੁਰਾ ਨੂੰ ਸੂਚਨਾ ਦਿੱਤੀ। ਇਸ ਪਰਿਵਾਰ ਦੇ ਕੋਰੋਨਾ ਟੈਸਟ ਦੇ ਸੈਂਪਲ ਲਏ ਗਏ ਤਾ ਅੱਜ ਉਨ੍ਹਾਂ ਦੀ ਰਿਪੋਰਟ ਵਿਚ ਇਕ 4 ਸਾਲਾ ਦੀ ਬੱਚੀ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ। ਜਿਸ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿਚ ਆਈਸੋਲੇਸ਼ਨ ਵਾਰਡ ਵਿਚ ਭਰਤੀ ਕੀਤਾ ਗਿਆ ਹੈ।
ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 3063 ਹੋ ਗਈ ਹੈ ਅਤੇ ਹੁਣ ਤੱਕ ਕੋਰੋਨਾ ਵਾਇਰਸ ਨਾਲ 65 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 671 ਹੈ ਅਤੇ ਕੋਰੋਨਾ ਪਾਜੀਟਿਵ 2327 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ ਵਿਚ ਹੁਣ ਤੱਕ ਸ਼ਕੀ ਮਰੀਜ਼ਾਂ ਗਿਣਤੀ 178533 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਅੱਜ 15 ਜਿਲਿਆਂ ਵਿਚੋਂ 77 ਕੇਸ ਮਿਲੇ ਹਨ, ਜਿਨ੍ਹਾਂ ਵਿਚੋਂ 11 ਐਸਏਐਸ ਨਗਰ, 9 ਅੰਮ੍ਰਿਤਸਰ ਤੋਂ, 3 ਸੰਗਰੂਰ, 5 ਐਸਬੀਐਸ ਨਗਰ, 5 ਜਲੰਧਰ, 1 ਰੋਪੜ, 2 ਬਰਨਾਲਾ, 1 ਫਿਰੋਜਪੁਰ, 6 ਪਠਾਨਕੋਟ, 1 ਬਠਿੰਡਾ, 1 ਫਤਿਹਗੜ੍ਹ ਸਾਹਿਬ, 1 ਕਪੂਰਥਲਾ, 26 ਲੁਧਿਆਣਾ, 1 ਪਟਿਆਲਾ ਅਤੇ 4 ਤਰਨਤਾਰਨ ਤੋਂ ਕੋਰੋਨਾ ਪਾਜੀਟਿਵ ਮਾਮਲਾ ਸਾਹਮਣੇ ਆਏ ਹਨ।
ਪੰਜਾਬ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਵਧਦੀ ਪਾਜੀਟਿਵ ਕੇਸਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਪੰਜਾਬ ਵਿਚ ਐਤਵਾਰ ਤੇ ਜਨਤਕ ਛੁੱਟੀ ਵਾਲੇ ਦਿਨ ਲੌਕਡਾਊਨ ਦਾ ਐਲਾਨ ਕੀਤਾ ਹੈ ਤਾਂ ਜੋ ਕੋਰੋਨਾ ਦੀ ਵਧਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ।