Corona revealed in Bathinda : ਕੋਰੋਨਾ ਦਾ ਕਹਿਰ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ। ਰੋਜ਼ਾਨਾ ਨਵੇਂ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ। ਅੱਜ ਜਿਲ੍ਹਾ ਬਠਿੰਡਾ ਵਿਖੇ ਕੋਰੋਨਾ ਦੇ 3 ਨਵੇਂ ਕੇਸ ਸਾਹਮਣੇ ਆਏ। ਇਹ ਤਿੰਨੋਂ ਇੰਫੈਕਟਿਡ ਵਿਅਕਤੀ ਦੂਜੇ ਸੂਬਿਆਂ ਤੋਂ ਇਥੇ ਆਏ ਸਨ। ਇਨ੍ਹਾਂ ਨੂੰ ਘਰ ਵਿਚ ਹੀ ਏਕਾਂਤਵਾਸ ਕੀਤਾ ਗਿਆ ਸੀ ਤੇ ਇਨ੍ਹਾਂ ਦੇ ਸੈਂਪਲ ਟੈਸਟ ਲਈ ਭੇਜੇ ਗਏ ਸਨ। ਅੱਜ ਰਿਪੋਰਟ ਪਾਜੀਟਿਵ ਆਉਣ ‘ਤੇ ਇਨ੍ਹਾਂ ਤਿੰਨਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। 3 ਨਵੇਂ ਮਾਮਲੇ ਜਿਹੜੇ ਪਾਜੀਟਿਵ ਪਾਏ ਗਏ ਹਨ ਉਨ੍ਹਾਂ ਵਿਚੋਂ 2 ਪਰਸ਼ ਤੇ 1 ਔਰਤ ਹੈ। ਬਠਿੰਡਾ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 64 ਹੋ ਗਿਆ ਹੈ ਤੇ ਹੁਣ ਤਕ ਐਕਟਿਵ ਮਾਮਲਿਆਂ ਦੀ ਗਿਣਤੀ 9 ਹੈ ਜਦੋਂ ਕਿ 55 ਮਰੀਜ਼ ਠੀਕ ਹੋ ਕੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ।
ਇਕ ਪਾਸੇ ਜਿਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਉਥੇ ਦੂਜੇ ਪਾਸੇ ਰਾਹਤ ਭਰੀ ਖਬਰ ਇਹ ਵੀ ਹੈ ਕਿ ਲੁਧਿਆਣਾ ਵਿਚ 25, ਸੰਗਰੂਰ ਵਿਚ 18, ਮੁਹਾਲੀ ਵਿਚ 11, ਤਰਨਤਾਰਨ ਵਿਚ ਨੌਂ, ਪਟਿਆਲਾ ਵਿਚ ਸੱਤ, ਬਰਨਾਲਾ ਅਤੇ ਪਠਾਨਕੋਟ ਵਿਚ ਅੱਠ, ਕਪੂਰਥਲਾ ਵਿਚ ਦੋ ਅਤੇ ਰੂਪਨਗਰ ‘ਚ ਇੱਕ ਮਰੀਜ਼ ਸੰਕਰਮਿਤ ਪਾਇਆ ਗਿਆ। ਪੰਜਾਬ ‘ਚ ਸੰਕਰਮਿਤ ਦੀ ਕੁਲ ਗਿਣਤੀ 3721 ਹੋ ਗਈ ਹੈ। ਹਾਲਾਂਕਿ, ਇਨ੍ਹਾਂ ਮਾਮਲਿਆਂ ਚੋਂ ਸਿਰਫ 1065 ਐਕਟਿਵ ਕੇਸ ਹਨ। ਵੀਰਵਾਰ ਨੂੰ ਸੂਬੇ ਵਿੱਚ 31 ਲੋਕ ਠੀਕ ਹੋਏ। ਜਦਕਿ ਪੰਜਾਬ ਵਿੱਚ ਦਸ ਦਿਨਾਂ ਵਿੱਚ 31 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 949 ਸੰਕਰਮਿਤ ਪਾਏ ਗਏ ਤੇ 403 ਸਿਹਤਮੰਦ ਹੋਏ।
ਪੂਰੇ ਭਾਰਤ ਵਿਚ ਲਗਭਗ ਪਿਛਲੇ 24 ਘੰਟਿਆਂ ਦਰਮਿਆਨ 13586 ਮਾਮਲੇ ਨਵੇਂ ਸਾਹਮਣੇ ਆਏ ਹਨ ਤੇ ਹੁਣ ਇਨ੍ਹਾਂ ਦੀ ਗਿਣਤੀ 3 ਲੱਖ 80 ਹਜ਼ਾਰ ਤਕ ਪੁੱਜ ਗਈ ਹੈ। ਮ੍ਰਿਤਕਾਂ ਦੀ ਗਿਣਤੀ 12573 ਤਕ ਪੁੱਜ ਗਈ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਐਕਟਿਵ ਮਾਮਲੇ 163248 ਹਨ। ਭਾਰਤ ਕੋਰੋਨਾ ਮਾਮਲਿਆਂ ਦੀ ਸੂਚੀ ਵਿਚ ਚੌਥੀ ਸਥਾਨ ‘ਤੇ ਪੁੱਜ ਗਿਆ ਹੈ।