Course on ‘Learning : ਕੋਰੋਨਾ ਵਾਇਰਸ ਕਾਰਨ ਆਨਲਾਈਨ ਸਿੱਖਿਆ ਹੁਣ ਜ਼ਿੰਦਗੀ ਦਾ ਸੱਚ ਬਣ ਗਈ ਹੈ। ਆਨਲਾਈਨ ਸਿੱਖਿਆ ਤੇ ਟ੍ਰੇਨਿੰਗ ਲਈ ਰਣਨੀਤੀਆਂ ਦਾ ਵਿਕਾਸ ਕਰਨਾ ਨਵਾਂ ਪ੍ਰੋਗਰਾਮ ਹੈ ਜੋ ਸਕੂਲ ਦੇ ਆਉਣ ਵਾਲੇ ਸੈਸ਼ਨ ਵਿਚ ਅਧਿਆਪਕਾਂ ਦੀ ਸਹਾਇਤਾ ਲਈ ਤਿਆਰ ਕੀਤਾ ਗਿਆ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਮੁਸ਼ਕਲ ਹਾਲਾਤਾਂ ਦੌਰਾਨ ਮਾਰਚ ਤੋਂ ਸਾਰੇ ਸਕੂਲ ਤੇ ਕਾਲਜ ਬੰਦ ਸਨ ਉਸਸਮੇਂ ਆਈ. ਕਿਊ. ਏ. ਸੀ., ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਵਲੋਂ ਆਨਲਾਈਨ ਸਰਵੇਖਣ ਕੀਤਾ ਗਿਆ ਸੀ। ਕੁਝ ਦਿਨਾਂ ਬਾਅਦ ਅਧਿਆਪਕਾਂ ਨੂੰ ਬਿਨਾਂ ਟ੍ਰੇਨਿੰਗ, ਘੱਟ ਬੈਂਡਵਿਡਥ ਅਤੇ ਬਹੁਤ ਘੱਟ ਤਿਆਰੀ ਨਾਲ ਆਨਲਾਈਨ ਸਿੱਖਿਆ ਬਿਨਾਂ ਯੋਜਨਾਬੱਧ ਤਰੀਕੇ ਤੋਂ ਸਾਰੀਆਂ ਸਿੱਖਿਅਕ ਸੰਸਥਾਵਾਂ ਵਲੋਂ ਸ਼ੁਰੂ ਕਰ ਦਿੱਤੀ ਗਈ। ਇਸ ‘ਚ ਕੋਈ ਸ਼ੱਕ ਨਹੀਂ ਕਿ ਆਨਲਾਈਨ ਸਿੱਖਿਆ ਬਿਨਾਂ ਕਿਸੇ ਬਦਲ ਦੇ ਇਕ ਵਧੀਆ ਤਰੀਕਾ ਹੈ।
ਮਿਲੀ ਜਾਣਕਾਰੀ ਮੁਤਾਬਕ 82.1 ਫੀਸਦੀ ਅਧਿਆਪਕਾਂ ਨੂੰ ਆਨਲਾਈਨ ਸਿੱਖਿਆ ਦਾ ਕੋਈ ਤਜਰਬਾ ਨਹੀਂ ਸੀ। 90.2 ਫੀਸਦੀ ਅਧਿਆਪਕਾਂ ਨੇ ਕਿਹਾ ਕਿ ਉਹ ਪਹਿਲੀ ਵਾਰ ਆਨਲਾਈਨ ਕਲਾਸਾਂ ਲੈ ਰਹੇ ਹਨ ਤੇ 9.8 ਫੀਸਦੀ ਅਧਿਆਪਕਾਂ ਵਲੋਂ ਆਨਲਾਈਨ ਕਲਾਸਾਂ ਨਹੀਂ ਲਗਾਈਆਂ ਜਾ ਰਹੀਆਂ ਹਨ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ, ਚੰਡੀਗੜ੍ਹ ਵਲੋਂ ‘ਲਰਨਿੰਗ ਟੂ ਟੀਚ ਆਨਲਾਈਨ’ ਵਿਸ਼ੇ ‘ਤੇ ਇਕ ਆਨਲਾਈਨ ਐੱਮ. ਓ. ਓ.ਸੀ. ਕੋਰਸ ਤਿਆਰ ਕੀਤਾ ਗਿਆ। ਇਹ ਕੋਰਸ ਇਸ ਚੁਣੌਤੀਪੂਰਨ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਸਿੱਖਣਂ ਦੇ ਮੌਕੇ ਦੇ ਸਮਰਥਨ ਲਈ ਅਤੇ ਜ਼ਰੂਰੀ ਕੰਮ ਲਈ ਫਾਇਦੇਮੰਦ ਸਾਬਤ ਹੋਇਆ ਹੈ।
ਕਾਲਜ ਵਲੋਂ ਇਸ ਕੋਰਸ ਦੇ ਇਕ ਬੈਚ ਨੂੰ ਪੂਰਾ ਕਰ ਲਿਆ ਗਿਆ ਹੈ ਜਿਸ ਵਿਚ ਵੱਖ-ਵੱਖ ਰਾਜਾਂ ਝਾਰਖੰਡ, ਹਿਮਾਚਲ ਪ੍ਰਦੇਸ਼, ਓਡੀਸ਼ਾ, ਜੰਮੂ-ਕਸ਼ਮੀਰ, ਅਸਮ, ਤਮਿਲਨਾਡੂ ਆਦਿ ਦੇ ਲਗਭਗ 700 ਉਮੀਦਵਾਰਾਂ ਨੇ ਹਿੱਸਾਲਿਆ। ਕੋਰਸ ਨੂੰ ਚੰਗਾ ਰਿਸਪਾਂਸ ਮਿਲਣ ‘ਤੇ ਕਾਲਜ ਵਲੋਂ 12 ਅਗਸਤ 2020 ਤੋਂ 28 ਅਗਸਤ 2020 ਤਕ ਇਕ ਹੋਰ ਬੈਚ ਸ਼ੁਰੂ ਹੋਣ ਜਾ ਰਿਹਾ ਹੈ। ਕਈ ਉਮੀਦਵਾਰਾਂ ਨੇ ਪਹਿਲਾਂ ਹੀ ਕੋਰਸ ਦਾ ਰਜਿਸਟ੍ਰੇਸ਼ਨ ਕਰਵਾ ਲਿਆ ਹੈ ਤੇ ਰਜਿਸਟ੍ਰੇਸ਼ਨ ਅਜੇ ਵੀ ਜਾਰੀ ਹੈ। ਕਾਲਜ ਨੂੰ ਹੁਣ ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਸਕੂਲ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਵਲੋਂ ਨਿਯੁਕਤ ਅਧਿਆਪਕਾਂ ਲਈ ਦੋ ਹਫਤੇ ਦੇ ਈ-ਕੋਰਸ ਦੀ ਸਪਾਂਸਰਸ਼ਿਪ ਵੀ ਹਾਸਲ ਹੋ ਗਈ ਹੈ।