ਕ੍ਰਿਕਟਰ ਮ੍ਰਿਣਾਂਕ ਸਿੰਘ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਹ ਹਰਿਆਣਾ ਮੂਲ ਦਾ ਰਹਿਣ ਵਾਲਾ ਹੈ। ਮੁਲਜ਼ਮ ਕ੍ਰਿਕਟਰ ਮ੍ਰਿਣਾਂਕ ਸਿੰਘ ਆਪਣੇ ਆਪ ਨੂੰ ਸੀਨੀਅਰ IPS ਅਧਿਕਾਰੀ ਦੱਸਦਾ ਸੀ। ਉਸ ਨੂੰ ਨਵੀਂ ਦਿੱਲੀ ਜ਼ਿਲ੍ਹਾ ਪੁਲਿਸ ਅਧੀਨ ਚਾਣੱਕਯਪੁਰੀ ਥਾਣਾ ਪੁਲਿਸ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ।ਉਸ ‘ਤੇ 5 ਲੱਖ 53 ਹਜ਼ਾਰ ਰੁਪਏ ਤੋਂ ਜ਼ਿਆਦਾ ਫਰਜ਼ੀਵਾੜਾ ਕਰਨ ਦਾ ਦੋਸ਼ ਹੈ। ਉਹ ਹਰਿਆਣਾ ਵੱਲੋਂ ਅੰਡਰ-19 ਕ੍ਰਿਕਟ ਮੈਚ ਖੇਡ ਚੁੱਕਾ ਹੈ। ਉਹ ਦਿੱਲੀ ਸਥਿਤ ਦੇ ਫਾਈਵ ਸਥਿਤ ਦੇ ਫਾਈਵ ਸਟਾਰ ਹੋਟਲ ਵਿਚ ਆਈਪੀਐੱਸ ਅਧਿਕਾਰੀ ਬਣ ਕੇ ਫਰਜ਼ੀਵਾੜਾ ਕਰਦਾ ਸੀ।
ਪੁਲਿਸ ਦਾ ਕਹਿਣਾ ਹੈ ਕਿ ਮ੍ਰਿਣਾਂਕ ਸਿੰਘ ਖੁਦ ਨੂੰ ਕਰਨਾਟਕ ਦਾ ਸੀਨੀਅਰ IPS ਅਫਸਰ ਦੱਸਦੇ ਹੋਏ ਲਗਜ਼ਰੀ ਹੋਟਲਸ ਦੇ ਮਾਲਕਾਂ ਤੇ ਮੈਨੇਜਰਾਂ ਦੇ ਨਾਲ ਧੋਖਾਦੇਹੀ ਕਰਦਾ ਸੀ। ਉਸ ਨੇ ਟੀਮ ਇੰਡੀਆ ਦੇ ਕ੍ਰਿਕਟਰ ਰਿਸ਼ਭ ਪੰਤ ਦੇ ਨਾਲ 2020-21 ਵਿਚ 1.62 ਕਰੋੜ ਰੁਪਏ ਦੀ ਧੋਖਾਦੇਹੀ ਕੀਤੀ ਸੀ। ਉਹ ਕਈ ਲੋਕਾਂ ਦੇ ਨਾਲ ਠੱਗੀ, ਧੋਖੇ ਨਾਲ ਰਕਮ ਦੀ ਵਾਰਦਾਤ ਕਰ ਚੁੱਕਾ ਹੈ। ਰਿਸ਼ਭ ਪੰਤ ਨਾਲ ਮ੍ਰਿਣਾਂਕ ਸਿੰਘ ਨੇ ਲਗਜ਼ਰੀ ਘੜੀਆਂ ਸਸਤੇ ਰੇਟਾਂ ਵਿਚ ਦਿਵਾਉਣ ਦਾ ਲਾਲਚ ਦੇ ਕੇ ਰਕਮ ਲਈ ਸੀ। ਜਦੋਂ ਕਿ ਇਕ ਬਿਜ਼ਨੈੱਸਮੈਨ ਤੋਂ 6 ਲੱਖ ਰੁਪਏ ਦੀ ਠੱਗੀ ਕੀਤੀ ਸੀ ਤੇ ਉਸ ਦੇ ਦੋਸ਼ ਵਿਚ ਉਹ ਮੁੰਬਈ ਦੀ ਆਰਥਰ ਰੋਡ ਜੇਲ੍ਹ ‘ਚ ਵੀ ਬੰਦ ਸੀ।
ਪੁਲਿਸ ਨੇ ਮੁਲਜ਼ਮ ਮ੍ਰਿਣਾਂਕ ਸਿੰਘ ਨੂੰ ਕੋਰਟ ਵਿਚ ਪੇਸ਼ ਕੀਤਾ ਸੀ ਜਿਥੋਂ ਉਸ ਦੀ ਦੋ ਦਿਨ ਦੀ ਕਸਟੱਡੀ ਮਿਲੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਵਿਚ ਕਈ ਐਂਗਲਸ ਤੋਂ ਜਾਂਚ ਹੋ ਰਹੀ ਹੈ। ਮੁਲਜ਼ਮ ਮ੍ਰਿਣਾਂਕ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ ਤੇ ਉਸ ਨੂੰ 25 ਦਸੰਬਰ ਨੂੰ ਦਿੱਲੀ ਏਅਰਪੋਰਟ ‘ਤੇ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਹਾਂਗਕਾਂਗ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਥੇ ਵੀ ਮ੍ਰਿਣਾਂਕ ਨੇ ਖੁਦ ਨੂੰ IPS ਅਧਿਕਾਰੀ ਅਲੋਕ ਕੁਮਾਰ ਦੱਸੀ ਸੀ।
ਇਹ ਵੀ ਪੜ੍ਹੋ : PM ਮੋਦੀ 30 ਦਸੰਬਰ ਨੂੰ ਦੇਣਗੇ ਅਯੁੱਧਿਆ ਏਅਰਪੋਰਟ ਤੇ ਰੇਲਵੇ ਸਟੇਸ਼ਨ ਦੀ ਸੌਗਾਤ
ਪੁਲਿਸ ਨੇ ਮੁਲਜ਼ਮ ਮ੍ਰਿਣਾਂਕ ਸਿੰਘ ਦੇ ਮੋਬਾਈਲ ਫੋਨ ਨੂੰ ਵੀ ਜਾਂਚ ਲਿਆ ਹੈ। ਪੁਲਿਸ ਨੂੰ ਖਦਸ਼ਾ ਹੈ ਕਿ ਮ੍ਰਿਣਾਂਕ ਨੇ ਕਈ ਲੋਕਾਂ ਦੇ ਨਾਲ ਧੋਖਾਦੇਹੀ ਕੀਤੀ ਹੈ। ਉਸ ਨੇ ਫੋਨ ਤੋਂ ਕਈ ਮਾਡਲਸ, ਲੜਕੀਆਂ ਆਦਿ ਦੀਆਂ ਫੋਟੋਆਂ ਮਿਲੀਆਂ ਹਨ ਜਿਨ੍ਹਾਂ ਵਿਚੋਂ ਕਈ ਇਤਰਾਜ਼ਯੋਗ ਹਨ। ਪੁਲਿਸ ਮੁਤਾਬਕ ਮ੍ਰਿਣਾਂਕ ਸਿੰਘ ਖਿਲਾਫ ਤਾਜ ਪੈਲੇਸ ਹੋਟਲ ਨਵੀਂ ਦਿੱਲੀ ਦੇ ਸਕਿਓਰਿਟੀ ਡਾਇਰੈਕਟਰ ਨੇ FIR ਦਰਜ ਕਰਾਈ ਸੀ।ਇਸ ਵਿਚ ਕਿਹਾ ਗਿਆ ਸੀ ਕਿ ਮ੍ਰਿਣਾਂਕ ਸਿੰਘ 22 ਜੁਲਾਈ ਤੋਂ 29 ਜੁਲਾਈ 2022 ਤੱਕ ਹੋਟਲ ਵਿਚ ਰਿਹਾ ਅਤੇ ਉਹ ਲਗਭਗ ਸਾਢੇ 5 ਲੱਖ ਰੁਪਏ ਦੇ ਬਿੱਲ ਦਾ ਭੁਗਤਾਨ ਕੀਤੇ ਬਗੈਰ ਚਲਾ ਗਿਆ ਸੀ। ਜਦੋਂ ਉਸ ਨੂੰ ਭੁਗਤਾਨ ਲਈ ਕਿਹਾ ਗਿਆ ਤਾਂ ਉਸ ਨੇ ਇਸ ਲਈ ਇਕ ਕੰਪਨੀ ਦਾ ਨਾਂ ਲਿਆ ਸੀ।