Curfew will not : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਨੀਟ ਦੀ ਪ੍ਰੀਖਿਆ ਦੇ ਮੱਦੇਨਜ਼ਰ ਇਸ ਵਾਰ 13 ਸਤੰਬਰ ਮਤਲਬ ਐਤਵਾਰ ਨੂੰ ਸੂਬੇ ‘ਚ ਕਰਫਿਊ ਨਹੀਂ ਲੱਗੇਗਾ। ਹਾਲਾਂਕਿ ਗੈਰ-ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਹਾਲਾਂਕਿ ਗੈਰ-ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਸਾਰੇ ਸ਼ਹਿਰਾਂ ਤੇ ਕਸਬਿਆਂ ‘ਚ ਕਰਫਿਊ ਲਗਾਇਆ ਹੋਇਆ ਹੈ ਪਰ ਇਸ ਐਤਵਾਰ ਰੁਕਾਵਟ ਸਮੇਤ ਆਵਾਜਾਈ ਲਈ ਛੋਟ ਦਿੱਤੀ ਜਾਵੇਗੀ। ਫੇਸਬੁੱਕ ‘ਤੇ ‘ਕੈਪਟਨ ਤੋਂ ਸਵਾਲ’ ਲਾਈਵ ਸੈਸ਼ਨ ਦੌਰਾਨ ਅਬੋਹਰ ਦੇ ਇੱਕ ਵਿਅਕਤੀ ਦੇ ਸਵਾਲ ਦੇ ਜਵਾਬ ‘ਚ ਮੁੱਖ ਮੰਤਰੀ ਨੇ ਇਹ ਜਾਣਕਾਰੀ ਦਿੱਤੀ।
ਮੁਕਤਸਰ ਦੇ ਇੱਕ ਨਿਵਾਸੀ ਨੇ ਸ਼ਿਕਾਇਤ ਕੀਤੀ ਕਿ ਸੰਤ ਬਾਬਾ ਗੁਰਮੁਖ ਸਿੰਘ ਪਬਲਿਕ ਸਕੂਲ ਨੇ ਆਨਲਾਈਨ ਸਿੱਖਿਆ ਸਮੂਹ ‘ਚੋਂ ਇੱਕ ਵਿਦਿਆਰਥੀ ਨੂੰ ਫੀਸ ਅਦਾ ਨਾ ਕਰਨ ਕਾਰਨ ਬਾਹਰ ਕੱਢ ਦਿੱਤਾ। ਇਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਵੇਰੇ ਹੀ ਡਿਪਟੀ ਕਮਿਸ਼ਨਰ ਨੂੰ ਇਹ ਮਸਲਾ ਸੁਲਝਾਉਣ ਦੇ ਨਿਰਦੇਸ਼ ਦਿੱਤੇ ਸਨ। ਮੁੱਖ ਮੰਤਰੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਕੂਲਾਂ ਦੀ ਮਨਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿਉਂਕਿ ਉਨ੍ਹਾਂ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਫੀਸ ਅਦਾ ਨਾ ਕਰਨ ਕਾਰਨ ਕਿਸੇ ਵੀ ਵਿਦਿਆਰਥੀ ਨੂੰ ਹਟਾਇਆ ਨਾ ਜਾਵੇ।
ਪਟਿਆਲਾ ਦੇ ਇੱਕ ਨਿਵਾਸੀ ਨੇ ਪਿੰਡ ਘੱਗਾ ‘ਚ ਇੱਕ ਪੋਲੀਟੈਕਨਿਕ ਕਾਲਜ ਸਥਾਪਤ ਕੀਤੇ ਜਾਣ ਸਬੰਧੀ ਪੈਂਡਿੰਗ ਪਏ ਪ੍ਰਸਤਾਵ ਬਾਰੇ ਪੁੱਛਿਆ। ਇਸ ‘ਤੇ ਮੁੱਖ ਮੰਤਰੀ ਨੇ ਦੱਸਿਆ ਕਿ ਘੱਗਾ ‘ਚ ਇੱਕ ਆਈ. ਟੀ. ਆਈ. ਦੀ ਸਥਾਪਨਾ ਲਈ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਗਈ ਹੈ ਜੋ ਕਿ ਸੂਬੇ ਭਰ ‘ਚ ਸਥਾਪਤ ਕੀਤੀ ਜਾਣ ਵਾਲੀ 19 ਆਈ. ਟੀ. ਆਈ. ਦੇ ਪ੍ਰਸਤਾਵ ਦਾ ਇੱਕ ਹਿੱਸਾ ਹੈ। ਇਹ ਸਥਾਨਕ ਪ੍ਰਸ਼ਾਸਨ ਨੂੰ ਇਸ ਸਬੰਧ ‘ਚ ਕੰਮ ਕਰਨ ਦੇ ਜਲਦ ਨਿਰਦੇਸ਼ ਦੇਣਗੇ। ਦੂਜੇ ਪਾਸੇ ਕੋਰੋਨਾ ਦਾ ਕਹਿਰ ਸੂਬੇ ‘ਚ ਤੇਜ਼ੀ ਨਾਲ ਫੈਲਣ ਲੱਗਾ ਹੈ। ਪਿਛਲੇ 24 ਘੰਟਿਆਂ ਦੌਰਾਨ 2451 ਲੋਕ ਕੋਰੋਨਾ ਪੀੜਤ ਪਾਏ ਗਏ। ਇਨ੍ਹਾਂ ‘ਚ ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਨਵਦੀਪ ਸਿੰਘ ਤੇ ਗੁਰਦਾਸਪੁਰ ਦੇ ਤਿੰਨ ਨਿੱਜੀ ਹਸਪਤਾਲਾਂ ਦੇ 24 ਸਟਾਫ ਮੈਂਬਰ ਵੀ ਸ਼ਾਮਲ ਹਨ।