D. S. Visits institutes : ਜਲੰਧਰ : ਡਿਪਟੀ ਕਮਿਸ਼ਰਨ ਸ਼੍ਰੀ ਘਣਸ਼ਿਆਮ ਥੋਰੀ ਨੇ ਜਲੰਧਰ ਵਿਚ ਕੋਵਿਡ-19 ਦੀ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਬੈੱਡਾਂ ਦੀ ਸਮਰੱਥਾ ਵਧਾਉਣ ਲਈ ਡੀ. ਏ. ਵੀ. ਯੂਨੀਵਰਿਸਟੀ, ਡੀ. ਏ. ਵੀ. ਕਾਲਜ ਅਤੇ ਡੀ. ਏ. ਵੀ. ਇੰਸਟੀਚਿਊਟ ਆਫ ਤਕਨਾਲੋਜੀ (ਡੇਵੀਐਟ) ਨੂੰ ਜ਼ਰੂਰਤ ਪੈਣ ‘ਤੇ ਕੋਵਿਡ ਸੈਂਟਰ ਵਿਚ ਬਦਲਣ ਬਾਰੇ ਸੋਚਿਆ ਜਾ ਸਕਦਾ ਹੈ। ਇਸ ਲਈ ਉਨ੍ਹਾਂ ਵਲੋਂ ਜਾ ਕੇ ਪੂਰੀ ਸਥਿਤੀ ਦਾ ਜਾਇਜਾ ਲਿਆ। ਉਨ੍ਹਾਂ ਕਿਹਾ ਕਿ ਸੂਬਾ ਵਿਚ ਕੋਵਿਡ-19 ਵਰਗੀ ਮਹਾਮਾਰੀ ਨਾਲ ਲੜਨ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਡੀ. ਏ. ਵੀ. ਕਾਲਜ, ਡੀ. ਏ. ਵੀ. ਇੰਸਟੀਚਿਊਟ ਅਤੇ ਡੀ. ਏ. ਵੀ. ਯੂਨੀਵਰਸਿਟੀ ਕਾਲਜਾਂ ਨੂੰ ਕੋਵਿਡ ਸੈਂਟਰਾਂ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਇਸੇ ਅਧੀਨ ਉਨ੍ਹਾਂ ਨੇ ਇਨ੍ਹਾਂ ਇੰਸਟੀਚਿਊਟਾਂ ਦਾ ਦੌਰਾ ਕੀਤਾ ਅਤੇ ਕਿਹਾ ਕਿ ਇਨ੍ਹਾਂ ਇੰਸਟੀਚਿਊਟਾਂ ਵਿਚ ਲੋੜ ਪੈਣ ‘ਤੇ ਕੋਵਿਡ ਸੈਂਟਰਾਂ ਵਿਚ ਤਬਦੀਲ ਕਰਕੇ ਬੈੱਡਾਂ ਦੀ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਪੂਰੇ ਇੰਤਜ਼ਾਮ ਕੀਤੇ ਗਏ ਹਨ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਜਲੰਧੜ-2, ਰਾਹੁਲ ਸਿੰਧੂ ਅਤੇ ਐੱਸ. ਡੀ. ਐੱਮ. ਜਲੰਧਰ-1 ਅਤੇ ਡਾ. ਜੈਇੰਦਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ। ਸ਼੍ਰੀ ਘਣਸ਼ਿਆਮ ਥੋਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਿਲ ਘੜੀ ਵਿਚ ਪ੍ਰਸ਼ਾਸਨ ਦੀ ਮਦਦ ਕਰਨ ਅਤੇ ਘਰਾਂ ਤੋਂ ਬਾਹਰ ਸਿਰਫ ਉਦੋਂ ਹੀ ਨਿਕਲਣ ਜਦੋਂ ਬਹੁਤ ਜ਼ਿਆਦਾ ਲੋੜ ਪਵੇ ਤੇ ਮਾਸਕ ਤੋਂ ਬਿਨਾਂ ਕਿਤੇ ਵੀ ਨਾ ਜਾਣ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਦਾ ਇਕੋ ਇਕ ਤਰੀਕਾ ਮਾਸਕ ਨੂੰ ਪਹਿਨਣਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਵਿਚ ਕੋਰੋਨਾ ਵਾਇਰਸ ਖਿਲਾਫ ਜੰਗ ਵਾਸਤੇ ਪੂਰੇ ਪ੍ਰਬੰਧ ਹਨ ਇਸ ਲਈ ਸ਼ਹਿਰ ਵਾਸੀਆਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ।