Dead body transfer : ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦੋ ਮ੍ਰਿਤਕ ਦੇਹਾਂ ਦੇ ਬਦਲਣ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਹੁਣ ਇਹ ਮਾਮਲਾ ਕਾਫੀ ਗੰਭੀਰ ਹੋ ਗਿਆ ਹੈ ਤੇ ਉਨ੍ਹਾਂ ਵਿਚੋਂ ਪ੍ਰੀਤਮ ਸਿੰਘ ਦਾ ਪਰਿਵਾਰ ਹਾਈਕੋਰਟ ਵਿਚ ਪੁੱਜ ਗਿਆ ਹੈ। ਮੁਕੇਰੀਆਂ ਦੇ ਪਿੰਡ ਟਾਂਡਾ ਰਾਮ ਸਹਾਏ ਦੇ ਮ੍ਰਿਤਕ ਪ੍ਰੀਤਮ ਸਿੰਘ ਦੇ ਪੋਤੇ ਪ੍ਰਿਤਪਾਲ ਸਿੰਘ ਨੇ ਦਾਅਵਾ ਕੀਤਾ ਕਿ ਉਸ ਦਾ ਪਰਿਵਾਰ ਰਜਿਸਟਰਾਰ ਨਾਲ ਗੱਲ ਕਰਕੇ ਹਾਈਕੋਰਟ ਵਿਚ ਰਿਟ ਫਾਈਲ ਕਰ ਰਿਹਾ ਹੈ। ਰਿਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਸ ਦੇ ਦਾਦੇ ਦਾ ਹਸਪਤਾਲ ਵਿਚ ਕਤਲ ਕੀਤਾ ਗਿਆ ਹੈ। ਕੋਰਟ ਵਲੋਂ ਕਤਲ ਦੀ ਧਾਰਾ 302 ਅਤੇ ਸਬੂਤ ਮਿਟਾਉਣ ਦੀ ਧਾਰਾ 201 ਤਹਿਤ ਕੇਸ ਦਰਜ ਕਰਨ ਦੀ ਅਪੀਲ ਕੀਤੀ ਗਈ ਹੈ।
ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਿਸ ਔਰਤ ਪਦਮਾ ਦੀ ਲਾਸ਼ ਇਥੇ ਪਹੁੰਚਿਆ ਤਾਂ ਉਸ ਦੇ ਪਰਿਵਾਰ ਵਾਲਿਆਂ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਨੂੰ ਸ਼ਮਸ਼ਾਨਘਾਟ ਦੀ ਉਹ ਰਸੀਦ ਵੀ ਉਨ੍ਹਾਂ ਨੂੰ ਭੇਜੀ ਹੈ ਜਿਸ ਵਿਚ ਉਸ ਔਰਤ ਦਾ ਨਾਂ ਦਰਜ ਹੈ। ਅੰਮ੍ਰਿਤਸਰ ਪ੍ਰਸ਼ਾਸਨ ਨੇ ਜਾਂਚ ਦੇ ਹੁਕਮ ਦਿੱਤੇ ਹਨ। ਹਸਪਤਾਲ ਪ੍ਰਬੰਧਨ ਨੇ ਜਾਂਚ ਟੀਮ ਬਣਾ ਕੇ ਦੋ ਸਟਾਫ ਨਰਸਾਂ ਤੇ ਦੋ ਮਲਟੀ ਟਾਸਕ ਵਰਕਰਾਂ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਲਈ ਤਿੰਨ ਮੈਂਬਰੀ ਡਾਕਟਰਾਂ ਦੀ ਟੀਮ ਨੂੰ ਵੀ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੌਰਾਨ ਹਸਪਤਾਲ ਪ੍ਰਬੰਧਨ ਵਲੋਂ 2 ਸਟਾਫ ਨਰਸ ਤੇ 2 ਮਲਟੀ ਟਾਸਕ ਵਰਕਰ ਨੂੰ ਲਾਪ੍ਰਵਾਹੀ ਵਰਤਣ ਦੇ ਦੋਸ਼ ਵਿਚ ਸਸਪੈਂਡ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਵੀ ਸਰਕਾਰੀ ਮੈਡੀਕਲ ਕਾਲਜ ਤੇ ਜੀ. ਐੱਨ. ਡੀ. ਹਸਪਤਾਲ ਵਿਵਾਦਾਂ ਦੇ ਘੇਰੇ ਵਿਚ ਰਿਹਾ ਹੈ। ਪੰਜਾਬ ਸਰਕਾਰ ਦੀ ਕੋਵਿਡ ਗਾਈਡਲਾਈਨ ਵਿਚ ਸਾਫ ਤੌਰ ‘ਤੇ ਇਹ ਗੱਲ ਲਿਖੀ ਗਈ ਹੈ ਕਿ ਜਦੋਂ ਕੋਈ ਕੋਰੋਨਾ ਮਰੀਜ਼ ਦੀ ਮੌਤ ਹੁੰਦੀ ਹੈ ਤਾਂ ਸਸਕਾਰ ਕਰਨ ਵਾਲਿਆਂ ਲਈ ਲਾਸ਼ ਦੇ ਬੈਗ ਨੂੰ ਖੋਲ੍ਹ ਕੇ ਪਰਿਵਾਰਕ ਮੈਂਬਰਾਂ ਨੂੰ ਚਿਹਰਾ ਦਿਖਾਉਣਾ ਜ਼ਰੂਰੀ ਹੈ ਪਰ ਪ੍ਰਬੰਧਕਾਂ ਵਲੋਂ ਇਸ ਤਰ੍ਹਾਂ ਦੇ ਕਿਸੇ ਨਿਯਮ ਦੀ ਪਾਲਣਾ ਨਹੀਂ ਕੀਤੀ ਗਈ।