Depressed professor commits : ਪਠਾਨਕੋਟ ਦੇ ਐੱਸ. ਡੀ. ਕਾਲਜ ਦੇ ਫਿਜੀਕਸ ਪ੍ਰੋਫੈਸਰ ਨੇ ਸ਼ਨੀਵਾਰ ਦੀ ਰਾਤ ਘਰ ‘ਚ ਪੱਖੇ ਨਾਲ ਲਟਕ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ 42 ਸਾਲਾ ਸੁਲਿੰਦਰ ਕਾਲੀਆ ਨਿਵਾਸੀ ਮਿਊਂਸਪਲ ਕਾਲੋਨੀ ਦੇ ਤੌਰ ‘ਤੇ ਹੋਈ ਹੈ। ਥਾਣਾ ਨੰਬਰ 2 ਪੁਲਿਸ ਨੇ ਮ੍ਰਿਤਕ ਦੀ ਜੇਬ ਤੋਂ ਸੁਸਾਈਡ ਨੋਟ ਬਰਾਮਦ ਕੀਤਾ ਹੈ ਜਿਸ ‘ਚ ਲਿਖਿਆ ਹੈ ਕਿ ਮੈਂ ਇਹ ਕਦਮ ਖੁਦ ਚੁੱਕ ਰਿਹਾ ਹਾਂ। ਇਸ ਲਈ ਕਿਸੇ ਤੋਂ ਵੀ ਕੁਝ ਵੀ ਨਾ ਪੁੱਛਿਆ ਜਾਵੇ। ਪੁਲਿਸ ਨੇ ਸੁਸਾਈਡ ਨੋਟ ਕਬਜ਼ੇ ‘ਚ ਲੈ ਕੇ ਪਰਿਵਾਰ ਵਾਲਿਆਂ ਦੇ ਬਿਆਨ ‘ਤੇ ਕਾਰਵਾਈ ਕੀਤੀ ਹੈ। ਪ੍ਰੋਫੈਸਰ ਸੁਰਿੰਦਰ ਕਾਲੀਆ ਦੇ ਪਿਤਾ ਦੀ 4 ਸਾਲ ਪਹਿਲਾਂ ਮੌਤ ਹੋਈ ਸੀ। ਇਸ ਤੋਂ ਬਾਅਦ ਤੋਂ ਪ੍ਰੋਫੈਸਰ ਡਿਪ੍ਰੈਸ਼ਨ ‘ਚ ਸਨ।
ਕੁਝ ਦਿਨ ਪਹਿਲਾਂ ਹੀ ਪ੍ਰੋਫੈਸਰ ਨੇ ਆਪਣੇ ਪਿਤਾ ਦਾ ਸਰਾਧ ਕੀਤਾ ਸੀ। ਸ਼ਨੀਵਾਰ ਰਾਤ ਨੂੰ ਘਰ ‘ਚ ਖਾਣਾ ਖਾਣ ਦੇ ਬਾਅਦ ਸੌਂ ਗਏ। ਰਾਤ ਨੂੰ ਜਦੋਂ 1 ਵਜੇ ਪ੍ਰੋਫੈਸਰ ਦੀ ਪਤਨੀ ਅਨੂ ਉਠੀ ਤਾਂ ਬਿਸਤਰੇ ‘ਤੇ ਪਤੀ ਸੁਲਿੰਦਰ ਕਾਲੀਆ ਨਹੀਂ ਸਨ। ਉਸ ਨੇ ਦੂਜੇ ਕਮਰੇ ‘ਚ ਜਾ ਕੇ ਦੇਖਿਆ ਤਾਂ ਉਹ ਪੱਖੇ ਨਾਲ ਲਟਕ ਰਹੇ ਸਨ। ਪਤਨੀ ਦੇ ਰੌਲਾ ਪਾਉਣ ‘ਤੇ ਘਰ ‘ਚ ਮੌਜੂਦ ਮਾਂ ਤੇ ਬੱਚੇ ਉਠ ਗਏ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਨੰਬਰ-2 ਪੁਲਿਸ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਰਾਮ ਲਾਲ ਨੇ ਦੱਸਿਆ ਕਿ ਮ੍ਰਿਤਕ ਪ੍ਰੋਫੈਸਰ ਦੀ ਜੇਬ ਤੋਂ ਸੁਸਾਈਡ ਨੋਟ ਮਿਲਿਆ ਹੈ। ਨੋਟ ‘ਚ ਲਿਖਿਆ ਹੈ ਕਿ ਮੈਂ ਇਹ ਕਦਮ ਖੁਦ ਚੁੱਕ ਰਿਹਾ ਹਾਂ। ਅਨੂ (ਪਤਨੀ) ਅਤੇ ਬੱਚਿਆਂ ਨੂੰ ਛੱਡ ਕੇ ਜਾਣ ਦਾ ਮਨ ਨਹੀਂ ਕਰ ਰਿਹਾ ਪਰ ਮੈਨੂੰ ਪਾਪਾ ਬੁਲਾ ਰਹੇ ਹਨ। ਉਹ ਮੈਨੂੰ ਆਪਣੇ ਕੋਲ ਬੁਲਾ ਰਹੇ ਹਨ ਤੇ ਮੈਨੂੰ ਜਾਣਾ ਪਵੇਗਾ। ਮੇਰਾ ਬਾਅਦ ਉਨ੍ਹਾਂ ਦਾ ਬੁਰਾ ਹਾਲ ਹੋਵੇਗਾ ਪਰ ਮੈਨੂੰ ਜਾਣਾ ਪਵੇਗਾ। ਮੰਨੀ ਤੇ ਅਨੂ ਦੇ ਮਾਤਾ-ਪਿਤਾ ਮੈਨੂੰ ਮੁਆਫ ਕਰਨਾ। ਮੇਰੇ ਤੋਂ ਬਾਅਦ ਅਨੂ ਤੇ ਬੱਚਿਆਂ ਨੂੰ ਸੰਭਾਲ ਲੈਣਾ। ਭਗਵਾਨ ਦੇ ਸਹਾਰੇ ਇਨ੍ਹਾਂ ਨੂੰ ਛੱਡ ਕੇ ਜਾ ਰਿਹਾ ਹਾਂ ਕਿਉਂਕਿ ਉਨ੍ਹਾਂ ‘ਤੇ ਬਹੁਤ ਵਿਸ਼ਵਾਸ ਹੈ।