Dozens of miscreants : ਬਠਿੰਡਾ ਵਿਖੇ ਹਥਿਆਰਾਂ ਨਾਲ ਲੈਸ ਦਰਜਨ ਭਰ ਬਦਮਾਸ਼ਾਂ ਨੇ ਇੱਕ ਘਰ ‘ਚ ਵੜ ਕੇ ਇੱਕ ਵਿਅਕਤੀ ‘ਤੇ ਹਮਲਾ ਕਰ ਦਿੱਤਾ। ਮਾਮਲਾ ਪੈਸਿਆਂ ਦੇ ਲੈਣ-ਦੇਣ ਦਾ ਦੱਸਿਆ ਜਾ ਰਿਹਾ ਹੈ। ਸ਼ਿਕਾਇਤਕਰਤਾ ਅਨੁਸਾਰ ਹਮਲਾਵਰ ਨੇ ਘਰ ਆ ਕੇ ਪੈਸੇ ਦੇਣ ਦੀ ਗੱਲ ਕਹੀ ਪਰ ਸਾਥੀਆਂ ਨਾਲ ਆਇਆ। ਉਨ੍ਹਾਂ ਨੇ ਨਾ ਸਿਰਫ ਉਸ ਨੂੰ ਜ਼ਖਮੀ ਕੀਤਾ ਸਗੋਂ ਉਸ ਦੀ ਕਾਰ ਵੀ ਤੋੜ ਦਿੱਤੀ। ਬੁੱਧਵਾਰ ਰਾਤ ਦੀ ਇਸ ਘਟਨਾ ਦੇ ਸਬੰਧ ‘ਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ ਹੈ ਤੇ ਇਸ ਨੂੰ ਵੀ ਕਬਜ਼ੇ ‘ਚ ਲੈ ਕੇ ਜਾਂਚ ਦਾ ਹਿੱਸਾ ਬਣਾਇਆ ਗਿਆ ਹੈ।
ਪਰਸਰਾਮ ਨਗਰ ਦੀ ਗਲੀ ਨੰਬਰ 29 ‘ਚ ਰਹਿਣ ਵਾਲੇ ਜਸਕਰਨ ਸਿੰਘ ਭੁੱਲਰ ਨੇ ਦੱਸਿਆ ਕਿ ਉਸ ਨੇ ਇੱਕ ਵਿਅਕਤੀ ਤੋਂ 7500 ਰੁਪਏ ਲੈਣੇ ਸਨ। ਕਈ ਵਾਰ ਮੰਗਣ ‘ਤੇ ਵੀ ਉਹ ਪੈਸੇ ਨਹੀਂ ਦੇ ਰਿਹਾ ਸੀ। ਬੁੱਧਵਾਰ ਨੂੰ ਫਿਰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਪੈਸੇ ਦੇਣ ਘਰ ਆ ਰਿਹਾ ਹੈ। ਲਗਭਗ 9.30 ਵਜੇ ਦੇਣਦਾਰ ਨੇ ਦਰਵਾਜ਼ਾ ਖੜਕਾਇਆ ਤੇ ਜਿਵੇਂ ਹੀ ਜਸਕਰਨ ਨੇ ਦਰਵਾਜ਼ਾ ਖੋਲ੍ਹਿਆ ਤਾਂ ਦਰਜਨ ਭਰ ਨੌਜਵਾਨ ਅੰਦਰ ਵੜ ਗਏ। ਉਨ੍ਹਾਂ ਕੋਲ ਤਲਵਾਰਾਂ , ਰਾਡ ਤੇ ਦੂਜੇ ਹਥਿਆਰ ਸਨ। ਨੌਜਵਾਨਾਂ ਨੇ ਅੰਦਰ ਦਾਖਲ ਹੁੰਦੇ ਹੀ ਜਸਕਰਨ ‘ਤੇ ਹਮਲਾ ਬੋਲ ਦਿੱਤਾ। ਉਸ ਨੂੰ ਜ਼ਖਮੀ ਕਰਨ ਤੋਂ ਬਾਅਦ ਘਰ ‘ਤੇ ਪੱਥਰ ਮਾਰੇ ਤੇ ਕਾਰ ‘ਚ ਵੀ ਤੋੜ-ਫੋੜ ਕੀਤੀ। ਇਸ ਦੌਰਾਨ ਉਸ ਦੀ ਪਤਨੀ ਵੀ ਜ਼ਖਮੀ ਹੋ ਗਈ।
ਹਮਲਾਵਰਾਂ ਦੇ ਚਲੇ ਜਾਣ ਤੋਂ ਬਾਅਦ ਜਸਕਰਨ ਨੂੰ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਉਥੇ ਇਸ ਸਬੰਧ ‘ਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਪੁਵਿਲ ਨੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ। ਇਸ ਬਾਰੇ DSP ਸਿਟੀ-1 ਗੁਰਜੀਤ ਰੋਮਾਣਾ ਨੇ ਕਿਹਾ ਕਿ ਜ਼ਖਮੀ ਦੇ ਬਿਆਨ ‘ਤੇ ਕਾਰਵਾਈ ਕੀਤੀ ਜਾਵੇਗੀ। ਸ਼ੁਰੂਆਤੀ ਜਾਂਚ ‘ਚ ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ ‘ਚ ਰਿਕਾਰਡ ਹੋ ਗਈ ਹੈ, ਜਿਸ ਦੀ ਫੁਟੇਜ ਪੁਲਿਸ ਨੇ ਜਾਂਚ ‘ਯ ਸ਼ਾਮਲ ਕਰ ਲਈ ਹੈ।