Dr. of Punjab. : ਕਰਤਾਰਪੁਰ: ਕਹਿੰਦੇ ਹਨ ਜਦੋਂ ਅਸੀਂ ਆਪਣੇ ਪ੍ਰਮਾਤਮਾ ਦੀ ਆਸਥਾ ਦੇ ਰੰਗ ‘ਚ ਰੰਗੇ ਜਾਂਦੇ ਹਾਂ ਤੇ ਨਾ ਤਾਂ ਪ੍ਰਮਾਤਮਾ ਸ਼ਰਧਾਲੂਆਂ ਨੂੰ ਦੇਣ ਲੱਗਿਆਂ ਸੋਚਦਾ ਹੈ ਤੇ ਨਾ ਹੀ ਸ਼ਰਧਾਲੂਆਂ ਆਪਣੇ ਗੁਰੂ ਨੂੰ ਤੋਹਫਾ ਦੇਣ ਲੱਗਿਆ ਸੋਚਦੇ ਹਨ। ਅਜਿਹੀ ਹੀ ਉਦਾਹਰਣ ਪੇਸ਼ ਕੀਤੀ ਹੈ ਜਲੰਧਰ ਦੇ ਕਰਤਾਪੁਰ ਤੋਂ ਆਏ ਇੱਕ ਸ਼ਰਧਾਲੂ ਡਾ. ਗੁਰਵਿੰਦਰ ਸਿੰਘ ਸਮਰਾ ਨੇ ਜਿਨ੍ਹਾਂ ਨੇ 1 ਕਰੋੜ 29 ਲੱਖ ਦੀ ਕੀਮਤ ਵਾਲੀ ਕਲਗੀ ਗੁਰਾਂ ਦੇ ਚਰਨਾਂ ‘ਚ ਚੜ੍ਹਾਈ ਹੈ। ।
ਡਾ. ਗੁਰਵਿੰਦਰ ਸਿੰਘ ਕਰਤਾਰਪੁਰ ਵਿਖੇ ਸਪਾਈਨ ਦੇ ਡਾਕਟਰ ਹਨ। ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਅਸਥਾਨ ਸ੍ਰੀ ਪਟਨਾ ਸਾਹਿਬ ਵਿਖੇ ਗੁਰੂ ਘਰ ਦੇ ਚਰਨਾਂ ‘ਚ 1 ਕਰੋੜ 29 ਲੱਖ ਦੀ ਕੀਮਤ ਨਾਲ ਤਿਆਰ ਕੀਤੀ ਗਈ ਸੋਨੇ ਤੇ ਹੀਰਿਆਂ ਨਾਲ ਕਲਗੀ ਚੜ੍ਹਾਈ ਹੈ। ਇਸ ਪਾਵਨ ਧਰਤੀ ‘ਤੇ ਦਸਮ ਪਾਤਸ਼ਾਹ ਨੇ ਮਾਤਾ ਗੁਜਰ ਕੌਰ ਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਘਰ ਅਵਤਾਰ ਧਾਰਿਆ ਸੀ
ਜਦੋਂ ਗੁਰਵਿੰਦਰ ਸਿੰਘ ਤੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਸੇਵਾ ਗੁਰ ਸਾਹਿਬ ਨੇ ਨ੍ਹਾਂ ਤੋਂ ਆਪ ਲਈ ਹੈ। ਉਨ੍ਹਾਂ ਦੇ ਦਸਾਂ-ਨੁੰਹਾਂ ਦੀ ਕਮਾਈ ਵਿੱਚੋਂ ਇਹ ਕਲਗੀ ਗੁਰੂ ਸਾਹਿਬ ਲਈ ਲੈ ਕੇ ਆਏ ਹਨ। ਜਿੰਨੀ ਸ਼ਰਧਾ ਨਾਲ ਡਾ. ਗੁਰਵਿੰਦਰ ਸਿੰਘ ਸਮਰਾ ਇਸ ਕਲਗੀ ਨੂੰ ਗੁਰੂ ਘਰ ਲੈ ਕੇ ਆਏ ਹਨ, ਓਨੀ ਸ਼ਰਧਾ ਨਾਲ ਹੀ ਇਸ ਕਲਗੀ ਨੂੰ ਤਿਆਰ ਵੀ ਕੀਤਾ ਗਿਆ ਹੈ। ਇਸੇ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾਕਟਰ ਦੇ ਸਾਰੇ ਪਰਿਵਾਰਕ ਮੈਂਬਰਾਂ ਦਾ ਜੀ ਆਇਆਂ ਕੀਤਾ ਗਿਆ ਤੇ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।