Drug and arms : ਪੰਜਾਬ ਪੁਲਿਸ ਨੇ ਬੀਐਸਐਫ ਦੇ ਇੱਕ ਜਵਾਨ ਅਤੇ ਤਿੰਨ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ ਗੈਰਕਾਨੂੰਨੀ ਹਥਿਆਰਾਂ ਅਤੇ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾ ਫਾਸ਼ ਹੋਇਆ ਹੈ ਇਸੇ ਸਬੰਧ ਵਿੱਚ ਪਿਛਲੇ ਹਫਤੇ ਇੱਕ ਫ਼ੌਜੀ ਜਵਾਨ ਅਤੇ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ।ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਕੇਸ ਵਿੱਚ ਹੁਣ ਤੱਕ 8 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ ਅਤੇ ਪੁਲਿਸ ਇਸ ਲਈ ਪੈਸੇ ਦੀ ਵੱਡੀ ਲੈਣ ਦੇਣ ਕਰਨ ਦੀ ਜਾਂਚ ਦੀ ਪੈਰਵੀ ਦੀ ਪਾਲਣਾ ਕਰਨ ਵਿੱਚ ਸਰਗਰਮ ਹੈ ਕਿਉਂਕਿ ਪੰਜਾਬ ਵਿੱਚ ਨਸ਼ਿਆਂ ਨੂੰ ਖ਼ਤਮ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਨਾਲ ਵਾਅਦਾ ਕੀਤਾ ਹੋਇਆ ਹੈ।
ਪੁਲਿਸ ਨੇ ਰਮਨਦੀਪ ਦੇ ਤਿੰਨ ਸਾਥੀਆਂ ਤਰਨਜੋਤ ਸਿੰਘ ਉਰਫ ਤੰਨਾ, ਜਗਜੀਤ ਸਿੰਘ ਉਰਫ ਲਾਡੀ ਅਤੇ ਸਤਿੰਦਰ ਸਿੰਘ ਉਰਫ ਕਾਲਾ ਨੂੰ ਵੀ ਗ੍ਰਿਫਤਾਰ ਕੀਤਾ ਹੈ। ਕਾਲੇ ਕੋਲੋਂ ਨਸ਼ੇ ਦੀ ਰਕਮ ਦੇ ਤੌਰ ‘ਤੇ 10 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਗਈ ਹੈ ਤੇ ਕੁੱਲ ਬਰਾਮਦ ਰਕਮ 42.30 ਲੱਖ ਰੁਪਏ ਹੈ। ਪੁਲਿਸ ਦੇ ਡਾਇਰੈਕਟਰ ਜਨਰਲ ਨੇ ਦੱਸਿਆ ਕਿ, ਹੁਣ ਤਕ ਕੀਤੀ ਗਈ ਜਾਂਚ ਦੇ ਅਧਾਰ ਤੇ, ਇਨ੍ਹਾਂ ਮੁਲਜ਼ਮਾਂ ਵੱਲੋਂ ਹੁਣ ਤੱਕ 42 ਪੈਕੇਟ ਹੈਰੋਇਨ, 9 ਮਿਲੀਮੀਟਰ ਦੀ ਵਿਦੇਸ਼ੀ ਬਣੀ ਪਿਸਤੌਲ (80 ਜ਼ਿੰਦਾ ਕਾਰਤੂਸਾਂ ਅਤੇ 12 ਬੋਰ ਬੰਦੂਕ ਦੇ 2 ਜ਼ਿੰਦਾ ਕਾਰਤੂਸਾਂ) ਤਸਕਰੀ ਕੀਤੇ ਜਾਣ ਦਾ ਸ਼ੱਕ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਹੁਣ ਤੱਕ ਪਾਕਿਸਤਾਨ ਅਧਾਰਤ ਤਸਕਰਾਂ ਤੋਂ ਨਸ਼ੀਲੇ ਪਦਾਰਥਾਂ ਦੀ ਆਮਦ ਨਾਲ 39 ਲੱਖ ਰੁਪਏ ਪ੍ਰਾਪਤ ਹੋਏ ਹਨ।
ਉਨ੍ਹਾਂ ਕਿਹਾ ਕਿ ਇਸ ਰੁਪਏ ਵਿਚੋਂ 39 ਲੱਖ ਰੁਪਏ ਸੁਮਿਤ ਕੁਮਾਰ ਦੁਆਰਾ ਆਪਣੇ ਇੰਨਾ ਸਾਥੀਆਂ ਅਤੇ ਰਮਨਦੀਪ ਸਿੰਘ ਵਿਚਕਾਰ ਬਰਾਬਰ ਵੰਡਣ ਲਈ ਪ੍ਰਾਪਤ ਹੋਏ। ਪੰਜਾਬ ਡੀਜੀਪੀ ਨੇ ਕਿਹਾ ਕਿ ਪੁਲਿਸ ਨੇ ਨਾਰਕੋ ਅੱਤਵਾਦ ਸਪਲਾਈ ਚੇਨ ਤੋੜਨ ਲਈ ਪਾਕਿਸਤਾਨ, ਯੂ.ਏ.ਈ. ਅਤੇ ਭਾਰਤ ਦੇ ਵੱਖ ਵੱਖ ਹਿੱਸਿਆਂ ਜਿਵੇਂ ਕਿ ਪੰਜਾਬ, ਜੰਮੂ-ਕਸ਼ਮੀਰ, ਦਿੱਲੀ ਆਦਿ ਵਿਚ ਸਥਿਤ ਨਸ਼ਾ ਤਸਕਰੀ ਅਤੇ ਸਪਲਾਈ ਦੇ ਵਪਾਰ ਰਾਹੀਂ ਪੈਸੇ ਦੇ ਚਲਣ ਦੀ ਰਣਨੀਤੀ ਉਪਰ ਨਿਗਰਾਨੀ ਰੱਖਕੇ ਵੱਖ-ਵੱਖ ਥਾਂਵਾਂ ‘ਤੇ ਸਖਤ ਕਾਰਵਾਈ ਕਰਕੇ ਇਸ ਤਸਕਰ ਗਰੋਹ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ, ਜੋ ਕਿ ਆਈਐਸਆਈ ਅਤੇ ਅਤੇ ਹੋਰ ਪਾਕਿ ਸੰਸਥਾਵਾਂ ਵੱਲੋਂ ਅੱਤਵਾਦੀ ਕਾਰਵਾਈਆਂ ਲਈ ਵਿੱਤੀ ਸਹਾਇਤਾ ਕਰਨ ਵਜੋਂ ਸਰਗਰਮ ਹੈ।