Due to non-availability : ਤਰਨਤਾਰਨ ਵਿਖੇ ਜ਼ਹਿਰੀਲੀ ਸ਼ਰਾਬ ਕਾਰਨ ਬਹੁਤ ਸਾਰੇ ਲੋਕ ਮਾਰੇ ਗਏ ਪਰ ਪ੍ਰਸ਼ਾਸਨ ਵਲੋਂ ਇਨ੍ਹਾਂ ਮ੍ਰਿਤਕ ਲੋਕਾਂ ਨੂੰ ਕੋਈ ਸਹੂਲਤ ਤਕ ਨਹੀਂ ਦਿੱਤੀ ਜਾ ਰਹੀ। ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਦਿਨੋ-ਦਿਨ ਵਧ ਰਿਹਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸਮਾਜ ‘ਚ ਬਦਨਾਮੀ ਦੇ ਡਰੋਂਚੁੱਪ-ਚੁਪੀਤੇ ਹੀ ਅੰਤਿਮ ਸਸਕਾਰ ਕਰ ਰਹੇ ਹਨ ਪਰ ਸਿਸਟਮ ਅਜੇ ਵੀ ਸੁੱਤਾ ਪਿਆ ਹੈ ਤੇ ਉਨ੍ਹਾਂ ਵਲੋਂ ਲਾਸ਼ਾਂ ਨੂੰ ਘਰ ਲੈ ਜਾਣ ਲਈ ਕਈ ਪਰਿਵਾਰਾਂ ਨੂੰ ਐਂਬੂਲੈਂਸ ਤਕ ਨਸੀਬ ਨਹੀਂ ਹੋ ਰਹੀ।
ਕੋਈ ਕਿਰਾਏ ‘ਤੇ ਆਟੋ ਲੈਕੇ ਤੇ ਕੋਈ ਟੈਂਪੂ ਜਾਂ ਟਰੈਕਟਰ ਟਰਾਲੀ ਦਾ ਸਹਾਰਾ ਲੈ ਕੇ ਮ੍ਰਿਤਕ ਦੇਹਾਂ ਨੂੰ ਸ਼ਮਸ਼ਾਨਘਾਟ ਤਕ ਪਹੁੰਚਾ ਕੇ ਉਨ੍ਹਾਂ ਦਾ ਸਸਕਾਰ ਕਰ ਰਹੇ ਹਨ। ਪਰਿਵਾਰ ਵਾਲਿਆਂ ਦੀ ਬਦਕਿਸਮਤੀ ਇਹ ਹੈ ਕਿ ਆਪਣਿਆਂ ਦੀ ਮੌਤ ਤੋਂ ਬਾਅਦ ਵੀ ਪ੍ਰਸ਼ਾਸਨ ਵਲੋਂ ਕੋਈ ਤਰਸ ਨਹੀਂ ਕੀਤਾ ਜਾ ਰਿਹਾ। ਪੋਸਟਮਾਰਟਮ ਲਈ ਪਰਿਵਾਰਾਂ ਤੋਂ ਕੱਪੜਾ, ਬਰਫ ਆਦਿ ਦਾ ਸਾਮਾਨ ਵੀ ਮੰਗਵਾਇਆ ਜਾ ਰਿਹਾ ਹੈ। ਇਹ ਮੁੱਦਾ ਅੰਮ੍ਰਿਤਸਰ ਦੇ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਵਲੋਂ ਵੀ ਚੁੱਕਿਆ ਗਿਆ ਪਰ ਸਰਕਾਰ ਵਲੋਂ ਕੋਈ ਵੀ ਕਦਮ ਇਸ ਦਿਸ਼ਾ ‘ਚ ਨਹੀਂ ਚੁੱਕਿਆ ਗਿਆ।
ਸਮਾਜ ਸੇਵੀ ਮੰਨਾ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਜਿਹੜੇ ਵਿਅਕਤੀ ਜ਼ਹਿਰੀਲੀ ਸ਼ਰਾਬ ਕਾਰਨ ਮੌਤ ਦੇ ਮੂੰਹ ‘ਚ ਚਲੇ ਗਏਹਨ ਉਹ ਸਿਰਫ 200 ਰੁਪਏ ਦਿਹਾੜੀ ਕਰਦੇ ਸਨ। ਸ਼ਰਾਬ ਨਾਲ ਸਿਰਫ ਉਨ੍ਹਾਂ ਦੀ ਹੀ ਨਹੀਂਸਗੋਂ ਪੂਰੇ ਪਰਿਵਾਰ ਦੀ ਜਾਨ ਗਈ ਹੈ। ਹਸਪਤਾਲ ‘ਚ ਬਰਫ ਤੇ ਕੱਪੜਾ ਬਾਹਰੋਂ ਮੰਗਵਾਇਆ ਗਿਆ ਤੇ ਜਦੋਂ ਇਸ ਸਬੰਧੀ ਸਿਵਲ ਸਰਜਨ ਡਾ. ਅਨੂਪ ਮੇਘ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਵਲੋਂ ਐਂਬੂਲੈਂਸ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੈ ਪਰ ਕੁਝ ਲੋਕਾਂ ਨੇ ਖੁਦ ਆਪਣੇ ਵਾਹਨਾਂ ਨੂੰ ਤਰਜੀਹ ਦਿੱਤੀ।