Efforts by police : ਸੰਜੇ ਕਰਾਟੇ ਸਕੂਲ ਦੇ ਮਾਲਕ ਸੰਜੇ ਸ਼ਰਮਾ ਦੀ ਭਾਲ ਵਿਚ ਪੁਲਿਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਉਹ ਹੁਣ ਵੀ ਪੁਲਿਸ ਦੀ ਹਿਰਾਸਤ ਤੋਂ ਦੂਰ ਹੈ। ਅਦਾਲਤ ਵਿਚ ਦਿੱਲੀ ਦੇ ਟਰਾਂਸਪੋਰਟ ਨੂੰ ਪੈਸਾ ਜਾਂ ਜ਼ਮੀਨ ਦੇਣ ‘ਤੇ ਰਾਜ਼ੀ ਹੋਣ ਦੇ ਬਾਵਜੂਦ ਉਹ ਪੁਲਿਸ ਦੀ ਜਾਂਚ ਵਿਚ ਸ਼ਾਮਲ ਨਹੀਂ ਹੋ ਰਿਹਾ ਹੈ। ਦੂਜੇ ਮਾਮਲੇ ਤਹਿਤ ਤਲਵੰਡੀ, ਨਕੋਦਰ ਦੇ ਰਹਿਣ ਵਾਲੇ ਸੁਖਰਾਜ ਸਿੰਘ ਸਮੇਤ ਹੋਰਨਾਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ 2.5 ਕਰੋੜ ਰੁਪਏ ਠੱਗਣ ਦੇ ਮਾਮਲੇ ਵਿਚ ਅਜੇ ਤਕ ਕੋਈ ਸਮਝੌਤਾ ਨਾ ਹੋਣ ਕਾਰਨ ਉਹ ਖੁਦ ਸਰੰਡਰ ਨਹੀਂ ਕਰ ਰਿਹਾ ਹੈ।
ਪੁਲਿਸ ਵਲੋਂ ਸੰਜੇ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਏ.ਸੀ.ਪੀ. ਹਰਿੰਦਰ ਸਿੰਘ ਨੇ ਦੱਸਿਆ ਉਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦਿੱਲੀ ਦੇ ਰਹਿਣ ਵਾਲੇ ਟਰਾਂਸਪੋਰਟ ਸੁਖਵਿੰਦਰ ਸਿੰਘ ਬਾਜਵਾ ਨੇ ਥਾਣਾ 6 ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਸੰਜੇ ਕਰਾਟੇ ਸਕੂਲ ਦੇ ਮਾਲਕ ਸੰਜੇ ਨੇ ਆਪਣੀ ਮਾਡਲਟਾਊਨ ਵਾਲੀ ਕਰੋੜਾਂ ਦੀ ਪ੍ਰਾਪਰਟੀ ਉਨ੍ਹਾਂ ਨੂੰ ਵੇਚਣ ਲਈ ਸੌਦਾ ਵੀ ਕੀਤਾ ਸੀ।
ਇਸੇ ਤਰ੍ਹਾਂ ਨਕੋਦਰ ਦੇ ਰਹਿਣ ਵਾਲੇ ਸੁਖਰਾਜ ਸਿੰਘ ਦੀ ਸ਼ਿਕਾਇਤ ‘ਚ ਦਰਜ ਹੋਏ ਪਰਚੇ ‘ਚ ਦੱਸਿਆ ਗਿਆ ਸੀ ਕਿ ਸੰਜੇ ਨੇ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸ਼ਿਲਪਾ ਸ਼ੈਟੀ ਨਾਲ ਕਾਰੋਬਾਰੀ ਰਿਸ਼ਤਾ ਹੋਣ ਦੀ ਗੱਲ ਕਹੀ ਸੀ ਤੇ ਕੈਨੇਡਾ ਭੇਜਣ ਦੇ ਨਾਂ ‘ਤੇ ਉਨ੍ਹਾਂ ਨਾਲ ਸੌਦਾ ਕੀਤਾ ਸੀ। 25 ਲੱਖ ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਖੁਦ ਸਮੇਤ 8 ਲੋਕਾਂ ਨੂੰ ਕੈਨੇਡਾ ਭੇਜਣ ਲਈ 2 ਕਰੋੜ ਰੁਪਏ ਦਿੱਤੇ ਫਿਰ ਉਨ੍ਹਾਂ ਤੋਂ 50 ਲਖ ਰੁਪਏ ਹੋਰ ਮੰਗੇ ਗਏ ਪਰ ਬਾਅਦ ਵਿਚ ਜਿਹੜੇ ਵੀਜ਼ੇ ਉਨ੍ਹਾਂ ਨੂੰ ਦਿੱਤੇ ਗਏ ਸਨ ਉਹ ਆਨਲਾਈਨ ਜਾਂਚ ਵਿਚ ਗਲਤ ਪਾਏ ਗਏ