Fake hand sanitizers : ਜਲੰਧਰ ਦੀ ਦਿਲਕੁਸ਼ਾ ਮਾਰਕੀਟ ਵਿਚ ਹੈਂਡ ਸੈਨੇਟਾਈਜਰ ਵੇਚਣ ਵਾਲੇ ਦੁਕਾਨਦਾਰ ਬਹੁਤ ਹਨ। ਪਿਛਲੇ ਦਿਨੀਂ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ (ਪੰਜਾਬ) ਨੇ ਰੇਡ ਕਰਕੇ ਕਈ ਦੁਕਾਨਾਂ ਤੋਂ ਸੈਨੇਟਾਈਜਰ ਦੇ ਸੈਂਪਲ ਲਏ ਸਨ ਜਿਸ ਤੋਂ ਬਾਅਦ ਇਹ ਪਤਾ ਲੱਗਾ ਸੀ ਕਿ ਪੰਜਾਬ ਵਿਚ ਲਗਭਗ 60 ਫੀਸਦੀ ਹੈਂਡ ਸੈਨੇਟਾਈਜਰ ਨਕਲੀ ਹਨ। ਵਿਸ਼ਵ ਸਿਹਤ ਸੰਗਠਨ ਦੇ ਨਿਯਮਾਂ ਮੁਤਾਬਕ ਸੈਨੇਟਾਈਜਰ ਵਿਚ 60-80 ਫੀਸਦੀ ਅਲਕੋਹਲ ਹੋਣਾ ਚਾਹੀਦਾ ਹੈ ਪਰ ਪੰਜਾਬ ਵਿਚ ਵਿਕ ਰਹੇ ਸੈਨੇਟਾਈਜਰਾਂ ਵਿਚ 95 ਫੀਸਦੀ ਤਕ ਮਿਥੇਨਾਲ ਮਿਲਿਆ ਹੁੰਦਾ ਹੈ।
ਬਹੁਤ ਸਾਰੇ ਮੈਨੂਫੈਕਚਿਰੰਗ ਯੂਨਿਟ ਤਾਂ ਸਪ੍ਰਿਟ ਵਿਚ ਸਾਬੁਣ ਦਾ ਪਾਣੀ ਮਿਲਾ ਕੇ ਸੈਨੇਟਾਈਜਰ ਬਮਆ ਰਹੇ ਹਨ ਤੇ ਕੁਝ ਖਤਰਨਾਕ ਕੈਮੀਕਲ ਨੂੰ ਵੀ ਮਿਲਾ ਰਹੇ ਹਨ ਜਿਸ ਨਾਲ ਚਮੜੀ ਨੂੰ ਖਤਰਨਾਕ ਬੀਮਾਰੀ ਹੋ ਸਕਦੀ ਹੈ। ਲੰਬੇ ਸਮੇਂ ਤਕ ਮੈਥਨਾਲ ਵਾਲੇ ਸੈਨੇਟਾਈਜਰ ਦੀ ਵਰਤੋਂ ਕਰਨ ਨਾਲ ਕਿਡਨੀ ਵਿਚ ਖਰਾਬੀ ਜਾਂ ਕੈਂਸਰ ਵਰਗੀ ਖਤਰਨਾਕ ਬੀਮਾਰੀ ਹੋ ਸਕਦੀ ਹੈ। ਸਿਹਤ ਵਿਭਾਗ ਦੀ ਟੀਮ ਨੇ ਪੰਜਾਬ ਵਿਚ 170 ਸੈਂਪਲ ਸੈਨੇਟਾਈਜਰ ਦੇ ਲਏ। ਇਨ੍ਹਾਂ ਵਿਚੋਂ 26 ਸੈਂਪਲ ਅਜਿਹੇ ਸਨ ਜਿਨ੍ਹਾਂ ਵਿਚ ਦਾਅਵੇ ਮੁਤਾਬਕ ਘੱਟ ਅਲਕੋਹਲ ਸੀ ਜਦੋਂ ਕਿ 10 ਵਿਚ ਮੈਥੇਨਾਲ ਮਿਲਾਇਆ ਗਿਆ ਸੀ। ਮੈਥੇਨਾਲ ਜ਼ਹਿਰੀਲਾ ਹੁੰਦਾ ਹੈ ਤੇ ਉਸ ਦੇ ਪੀਣ ਨਾਲ ਇਨਸਾਨ ਮਰ ਜਾਂਦਾ ਹੈ।
ਪੰਜਾਬ ਦੀ 2.75 ਕਰੋੜ ਦੀ ਆਬਾਦੀ ਵਿਚ ਹਰ ਮਹੀਨੇ 1.5 ਕਰੋੜ ਲੀਟਰ ਹੈਂਡ ਸੈਨੇਟਾਈਜਰ ਦੀ ਖਪਤ ਹੈ। ਇਸ ਵਿਚੋਂ 85 ਲੱਖ ਲੀਟਰ ਸਰਕਾਰੀ ਤੇ ਨਿੱਜੀ ਦਫਤਰ, ਇੰਡਸਟਰੀ, ਸਕੂਲ, ਸ਼ਾਪਿੰਗ ਸੈਂਟਰ, ਗੁਰਦੁਆਰਾ ਤੇ ਗਲੀਆਂ ਨੂੰ ਸੈਨੇਟਾਈਜ ਕਰਨ ਵਿਚ ਇਸਤੇਮਾਲ ਹੁੰਦਾ ਹੈ। ਜਲੰਧਰ, ਬਠਿੰਡਾ, ਅੰਮ੍ਰਿਤਸਰ ਤੇ ਪਟਿਆਲਾ ਦੀਆਂ ਦਵਾਈ ਮਾਰਕੀਟ ਵਿਚ ਬੇਨਾਮ ਕੰਪਨੀਆਂ ਦੇ ਸੈਨੇਟਾਈਜਰ 5-5 ਲੀਟਰ ਦੀ ਕੇਨ ਵਿਚ ਉਪਲਬਧ ਹਨ ਤੇ ਇਹ ਕੇਨ ਸਿਰਫ 400 ਰੁਪਏ ਵਿਚ ਮਿਲ ਜਾਂਦੇ ਹਨ। ਹੋਲਸੇਲਰ ਤੋਂ ਮਿਲੀ ਜਾਣਕਾਰੀ ਮੁਤਾਬਕ ਬਾਜ਼ਾਰ ਵਿਚ ਹਰ ਤਰ੍ਹਾਂ ਤੇ ਹੈਂਡ ਸੈਨੇਟਾਈਜਰ ਉਪਲਬਧ ਹਨ।