Fast runner Dooti : ਤੇਜ ਮਹਿਲਾ ਦੌੜਾਕ ਦੂਤੀ ਚੰਦ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਖਰਚਿਆਂ ਨੂੰ ਪੂਰਾ ਕਰਨ ਲਈ ਆਪਣੀ ਬਹੁਕੀਮਤੀ BMW ਵੇਚਣਾ ਚਾਹੁੰਦੀ ਹੈ। 24 ਸਾਲਾ ਦੂਤੀ ਨੇ ਸੋਸ਼ਲ ਮੀਡੀਆ ‘ਤੇ ਆਪਣੀ ਬੀ. ਐੱਮ. ਡਬਲਯੂ. ਦੀਆਂ ਫੋਟੋਆਂ ਵੀ ਸ਼ੇਅਰ ਕੀਤੀਆਂ ਹਨ। ਭਾਵੇਂ ਬਾਅਦ ਵਿਚ ਉਸ ਨੇ ਇਨ੍ਹਾਂ ਸਾਰੀਆਂ ਪੋਸਟਾਂ ਨੂੰ ਹਟਾ ਦਿੱਤਾ ਸੀ। 2015 ਬੀ. ਐੱਮ. ਡਬਲਯੂ. 3 ਸੀਰੀਜ ਮਾਡਲ ਦੀ ਮਾਲਕ ਦੂਤੀ ਚੰਦ ਨੇ ਇਸ ਨੂੰ 30 ਲੱਖ ਰੁਪਏ ਵਿਚ ਖਰੀਦਿਆ ਸੀ ਭਾਵੇਂ ਹੁਣਉਹ ਆਪਣੀ ਸਿਖਲਾਈ ਦੌਰਾਨ ਹੋਣ ਵਾਲੇ ਖਰਚਿਆਂ ਨੂੰ ਪੂਰਾ ਕਰਨ ਲਈ ਇਸ ਕਾਰ ਨੂੰ ਵੇਚਣਾ ਚਾਹੁੰਦੀ ਹੈ।
ਦੂਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਮਹਾਮਾਰੀ ਕਾਰਨ ਕੋਈ ਵੀ ਆਯੋਜਕ ਮੇਰੇ ‘ਤੇ ਪੈਸੇ ਨਹੀਂ ਖਰਚਣਾ ਚਾਹੁੰਦੇ ਪਰ ਮੈਨੂੰ ਹੁਣ ਟ੍ਰੇਨਿੰਗ ਅਤੇ ਡਾਇਟ ਲਈ ਪੈਸਿਆਂ ਦੀ ਲੋੜ ਹੈ ਇਸ ਲਈ ਮੈਂ ਇਸ ਨੂੰ ਵੇਚਣ ਦਾ ਫੈਸਲਾ ਕੀਤਾ ਹੈ। ਮੈਂ ਟੋਕੀਓ ਓਲੰਪਿਕ ਲਈ ਤਿਆਰੀ ਕਰ ਰਹੀ ਹਾਂ ਜੋ ਕਿ ਅਗਲੇ ਸਾਲ ਹੋਣ ਵਾਲਾ ਹੈ। ਉਸ ਕੋਲ ਟੋਕੀਓ ਲਈ ਕੁਆਲੀਫਾਈ ਕਰਨ ਲਈ ਕਾਫੀ ਸਮਾਂ ਹੈ । ਉਨ੍ਹਾਂ ਕਿਹਾ ਕਿ ਸਰਕਾਰੀ ਲੋਕ ਵੀ ਕਹਿ ਰਹੇ ਹਨ ਕਿ ਉਹ ਵਿੱਤੀ ਸੰਕਟ ਨਾਲ ਜੂਝ ਰਹੇ ਹਨ।
ਦੂਤੀ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਇਹ ਕਾਰ ਤੋਹਫੇ ਦੇ ਰੂਪ ਵਿਚ ਮਿਲੀ ਸੀ ‘ਤੇ ਉਨ੍ਹਾਂ ਦੱਸਿਆ ਕਿ ਮੈਂ ਏਸ਼ੀਆਈ ਖੇਡਾਂ ਵਿਚ ਆਪਣੀ ਉਪਲਬਧੀ ਲਈ ਓਡੀਸ਼ਾ ਦੇ ਸੀ. ਐੱਮ. ਨਵੀਨ ਪਟਨਾਇਕ ਤੋਂ ਨਕਦ ਇਨਾਮ 3 ਕਰੋੜ ਰੁਪਏ ਹਾਸਲ ਕੀਤਾ ਸੀ। ਉਨ੍ਹਾਂ ਪੈਸਿਆਂ ਨਾਲ ਮੈਂ ਆਪਣਾ ਘਰ ਬਣਾਇਆ ਅਤੇ ਆਪਣੀ ਕਾਰ ਖਰੀਦੀ। ਦੂਤੀ ਨੇ ਆਪਣੇ ਫੇਸਬੁੱਕ ਪੇਜ ‘ਤੇ ਆਪਣੇ ਨਾਲ ਕਾਰ ਦੀਆਂ ਫੋਟੋਆਂ ਵੀ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਹਰੇਕ ਮਹੀਨੇ ਲਗਭਗ 5 ਲੱਖ ਰੁਪਏ ਆਪਣੀ ਟ੍ਰੇਨਿੰਗ ‘ਤੇ ਖਰਚ ਕਰਦੀ ਹੈ ਜਿਸ ਵਿਚ ਕੋਚ, ਫਿਜ਼ੀਓਥੈਰੇਪਿਸਟ, ਡਾਇਟ ਅਤੇ ਹੋਰ ਖਰਚੇ ਸ਼ਾਮਲ ਹਨ।