Fazilka and 3 from : ਕੋਰੋਨਾ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ। ਫਾਜਿਲਕਾ ਤੋਂ ਇਕ ਅਤੇ ਨਵਾਂਸ਼ਹਿਰ ਤੋਂ 3 ਕੋਵਿਡ-19 ਕੇਸ ਸਾਹਮਣੇ ਆਏ ਹਨ। ਜ਼ਿਲ੍ਹਾ ਫਾਜ਼ਿਲਕਾ ਨਾਲ ਸਬੰਧਤ ਇੱਕ ਹੋਰ ਨੌਜਵਾਨ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ । ਕਮਿਊਨਟੀ ਹੈਲਥ ਸੈਂਟਰ ਖੂਈ ਖੇੜਾ ਅਧੀਨ ਪਿੰਡ ਨਿਹਾਲ ਖੇੜਾ ਨਿਵਾਸੀ 25 ਸਾਲਾ ਇਹ ਨੌਜਵਾਨ ਕੋਰੋਨਾ ਤੋਂ ਲੁਧਿਆਣਾ ਪਹੁੰਚਿਆ ਸੀ । 4 ਜੂਨ ਨੂੰ ਇਸ ਦੇ ਖੂਨ ਦੇ ਸੈਂਪਲ ਲਏ ਗਏ ਸਨ ਜਿਸ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਪਾਈ ਗਈ ਹੈ ।
ਸਿਵਲ ਸਰਜ਼ਨ ਫਾਜ਼ਿਲਕਾ ਡਾ ਚੰਦਰ ਮੋਹਨ ਕਟਾਰੀਆ ਅਨੁਸਾਰ ਇਸ ਨੌਜਵਾਨ ਨੂੰ ਜਲਾਲਾਬਾਦ ਵਿਖੇ ਬਣਾਏ ਗਏ ਐਸੋਸਏਸ਼ਨ ਵਾਰਡ ਵਿੱਚ ਤਬਦੀਲ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ । ਇਸ ਦੇ ਸੰਪਰਕ ਵਿੱਚ ਆਏ 13 ਹੋਰ ਵਿਅਕਤੀਆਂ ਦੇ ਸੈਂਪਲ ਵੀ ਜਾਂਚ ਲਈ ਭੇਜੇ ਗਏ ਹਨ । ਜ਼ਿਲ੍ਹਾ ਮਾਸ ਮੀਡੀਆ ਇੰਚਾਰਜ ਸ਼੍ਰੀ ਅਨਿਲ ਧਾਮੂ ਅਨੁਸਾਰ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ ਹੁਣ 5 ਹੋ ਗਈ ਹੈ ।
ਨਵਾਂਸ਼ਹਿਰ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਨੇ ਆਪਣੀ ਪਕੜ ਨੂੰ ਮਜ਼ਬੂਤ ਕਰ ਲਿਆ ਹੈ ਤੇ ਕੋਰੋਨਾ ਪੀੜਤਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਕਲ ਦੇਰ ਸ਼ਾਮ ਨਵਾਂਸ਼ਹਿਰ ਵਿਖੇ ਇਕੋ ਹੀ ਪਰਿਵਾਰ ਦੇ 3 ਮੈਂਬਰ ਕੋਰੋਨਾ ਪਾਜੀਟਿਵ ਪਾਏ ਗਏ। ਡਾ. ਆਰ. ਪੀ. ਭਾਟੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜੇ ਤਿੰਨ ਮੈਂਬਰ ਕੋਰੋਨਾ ਪਾਜੀਟਿਵ ਪਾਏ ਗਏ ਹਨ ਉਹ ਕੁਝ ਦਿਨ ਪਹਿਲਾਂ ਦਿੱਲੀ ਤੋਂ ਵਾਪਸ ਸਲੋਹ ਆਏ ਸਨ। ਇਨ੍ਹਾਂ ਵਿਚ 31 ਸਾਲ, 25 ਸਾਲਾ ਔਰਤ ਅਤੇ ਇਕ 3 ਸਾਲਾ ਬੱਚਾ ਸ਼ਾਮਲ ਹੈ।