Final decision in : ਪੰਜਾਬ ਵਿਧਾਨ ਸਭਾ ਸੈਸ਼ਨ ਦਾ ਇਕ ਦਿਨਾ ਮਾਨਸੂਨ ਸੈਸ਼ਨ ਸਹੀ ਅਰਥਾਂ ‘ਚ ਇਤਿਹਾਸਕ ਹੋਵੇਗਾ। ਪੰਜਾਬ ਵਿਧਾਨ ਸਭਾ ਦੇ ਇਤਿਹਾਸ ‘ਚ ਇੰਨਾ ਛੋਟਾ ਸੈਸ਼ਨ ਕਦੇ ਨਹੀਂ ਹੋਇਆ, ਦੂਜੇ ਵਿਧਾਨ ਸਭਾ ਦੀ ਕਾਰਵਾਈ ‘ਚ ਵਿਰੋਧੀ ਧਿਰ ਹਿੱਸਾ ਨਹੀਂ ਲੈ ਸਕੇਗਾ। ਸ਼੍ਰੋਮਣੀ ਅਕਾਲੀ ਦਲ ਦੇ ਦੋ ਅਤੇ ਆਮ ਆਦਮੀ ਪਾਰਟੀ ਦੇ ਇਕ ਵਿਧਾਇਕ ਕੋਰੋਨਾ ਪਾਜੀਟਿਵ ਪਾਏ ਗਏ ਹਨ। ਦੋਵੇਂ ਹੀ ਪਾਰਟੀਆਂ ਦੇ ਨੇਤਾਵਾਂ ਨੇ ਕੋਰੋਨਾ ਦੀ ਜਾਂਚ ਤੋਂ ਬਾਅਦ ਇਕੱਠੇ ਬੈਠ ਕੇ MLA ਹੋਸਟਲ ‘ਚ ਬੈਠ ਕੇ ਖਾਣਾ ਖਾਧਾ ਸੀ। ਪ੍ਰੋਟੋਕਾਲ ਮੁਤਾਬਕ ਕੋਰੋਨਾ ਪਾਜੀਟਿਵ ਦੇ ਸੰਪਰਕ ‘ਚ ਆਉਣ ਵਾਲੇ ਲੋਕਾਂ ਨੂੰ ਇਕ ਹਫਤੇ ਲਈ ਏਕਾਂਤਵਾਸ ‘ਚ ਜਾਣਾ ਹੋਵੇਗਾ। ਇਸ ਲਈ ਪੂਰਾ ਵਿਰੋਧੀ ਧਿਰ ਵਿਧਾਨ ਸਭਾ ਦੀ ਕਾਰਵਾਈ ‘ਚ ਹਿੱਸਾ ਨਹੀਂ ਲੈ ਸਕੇਗਾ।
ਕਾਂਗਰਸ ਪਾਰਟੀ ਦੇ ਵਿਧਾਇਕ ਵੀ ਕੋਰੋਨਾ ਨਾਲ ਪ੍ਰਭਾਵਿਤ ਹੋਏ ਹਨ ਜਿਨ੍ਹਾਂ ‘ਚ ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ ਤੇ ਰਾਜਪੁਰਾ ਦੇ ਹਰਦਿਆਲ ਸਿੰਘ ਕੰਬੋਜ ਸ਼ਾਮਲ ਹਨ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵੀ ਕੋਰੋਨਾ ਪਾਜੀਟਿਵ ਪਾਏ ਗਏ ਸਨ। ਇਸ ਤੋਂ ਪਹਿਲਾਂ 3 ਕੈਬਨਿਟ ਮੰਤਰੀ ਤੇ ਲਗਭਗ 1 ਦਰਜਨ ਵਿਧਾਇਕ ਕੋਰੋਨਾ ਪਾਜੀਟਿਵ ਪਾਏ ਜਾ ਚੁੱਕੇ ਹਨ। ਸਪੀਕਰ ਰਾਣਾ ਕੇ. ਪੀ. ਸਿੰਘ ਦਾ ਕਹਿਣਾ ਹੈ ਕਿ ਵਿਧਾਨ ਸਭਾ ਦੀ ਕਾਰਵਾਈ ‘ਚ ਉਹੀ ਵਿਧਾਇਕ ਤੇ ਅਧਿਕਾਰੀ ਹਿੱਸਾ ਲੈ ਸਕਦੇ ਹਨ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਹੋਵੇਗੀ।
ਅਕਾਲੀ ਦਲ ਦੇ ਵਿਧਾਇਕ ਦਲ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕ ਕਿ ਸਰਕਾਰ ਵਿਰੋਧੀ ਧਿਰ ਦਾ ਸਾਹਮਣਾ ਕਰਨ ਤੋਂ ਭੱਜ ਰਹੀ ਹੈ। ਪਹਿਲਾਂ ਤਾਂ ਇਕ ਦਿਨ ਦਾ ਮਾਨਸੂਨ ਸੈਸ਼ਨ ਰੱਖਿਆ ਗਿਆ ਸੀ ਤਾਂ ਕਿ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਨਾ ਦੇਣਾ ਪਵੇ ਪਰ ਹੁਣ ਕੋਰੋਨਾ ਦਾ ਸਹਾਰਾ ਲਿਆ ਜਾ ਰਿਹਾ ਹੈ। ਸਦਨ ‘ਚ ਪਹਿਲਾਂ ਹੀ ਇਕ ਸੀਟ ‘ਤੇ ਇਕ ਵਿਧਾਇਕ ਬੈਠੇਗਾ। ਇਕ ਦੂਜੇ ਤੋਂ ਦੂਰੀ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਅਕਾਲੀ ਦਲ ਦੇ ਵਿਧਾਇਕ ਇਸ ਸਬੰਧ ਵਿਚ ਕਲ ਬੈਠਕ ਕਰਨਗੇ।