First death with : ਜੈਨ ਮਾਰਕਿਟ ਬਰਨਾਲਾ ਦੇ ਰਹਿਣ ਵਾਲੇ ਸ਼ੈਲਰ ਮਾਲਿਕ ਕੋਰੋਨਾ ਪਾਜ਼ੀਟਿਵ ਨੌਜਵਾਨ ਹਿਤੇਸ਼ ਕੁਮਾਰ ਉਮਰ ਕਰੀਬ 33 ਸਾਲ ਦੀ ਸ਼ੁੱਕਰਵਾਰ ਤੜਕੇ ਕਰੀਬ 4 ਕੁ ਵਜੇ ਮੌਤ ਹੋ ਗਈ। ਬਰਨਾਲਾ ਸ਼ਹਿਰ ਅੰਦਰ ਕੋਰੋਨਾ ਕਾਰਨ ਇਹ ਪਹਿਲੀ ਮੌਤ ਹੋਈ ਹੈ। ਜਦੋਂ ਕਿ ਬਰਨਾਲਾ ਜਿਲ੍ਹੇ ਦੇ ਮਹਿਲ ਕਲਾਂ ਕਸਬੇ ਦੀ ਇੱਕ ਔਰਤ ਦੀ ਕੋਰੋਨਾ ਦੇ ਪਹਿਲੇ ਫੇਜ ਦੌਰਾਨ ਹੀ ਮੌਤ ਹੋ ਗਈ ਸੀ। ਇਸ ਦੀ ਪੁਸ਼ਟੀ ਸਿਹਤ ਵਿਭਾਗ ਦੇ ਬੁਲਾਰੇ ਨੇ ਦਿੱਤੀ ਹੈ। ਜਿਕਰਯੋਗ ਹੈ ਕਿ ਹਿਤੇਸ਼ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ‘ਚ ਪਿਛਲੇ ਕੁਝ ਦਿਨਾਂ ਤੋਂ ਦਾਖਿਲ ਸੀ। ਵੀਰਵਾਰ ਨੂੰ ਹਿਤੇਸ਼ ਦੀ ਰਿਪੋਰਟ ਪਾਜ਼ੀਟਿਵ ਆਉਣ ਤੇ ਉਸਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਸੀ।
ਕੋਰੋਨਾ ਨਾਲ ਸ਼ਹਿਰ ਵਿਚ ਹੋਣ ਵਾਲੀ ਇਹ ਪਹਿਲੀ ਮੌਤ ਹੈ ਜਦਕਿ ਜਿਲ੍ਹੇ ਦੀ ਦੂਜੀ ਹੈ। ਇਸ ਤੋਂ ਪਹਿਲਾਂ ਮਹਿਲ ਕਲਾਂ ਵਿਖੇ ਇਕ ਔਰਤ ਦੀ ਕੋਰੋਨਾ ਨਾਲ ਮੌਤ ਹੋਗਈ ਸੀ। ਸਿਵਸ ਹਸਪਤਾਲ ਦੇ SMO ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਹਿਤੇਸ਼ ਕੁਮਾਰ ਦੇ ਸਸਕਾਰ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਪਰ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਦਾ ਸਸਕਾਰ ਲੁਧਿਆਣਾ ਵਿਖੇ ਕੀਤਾ ਜਾਵੇਗਾ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਬਰਨਾਲਾ ਲਿਆਂਦਾ ਜਾਵੇਗਾ। ਬਰਨਾਲਾ ਵਿਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 40 ਹੋ ਗਈ ਹੈ।
ਸੂਬੇ ਵਿਚ ਕੋਰੋਨਾ ਲੋਕਾਂ ਦਾ ਖਹਿਣਾ ਛੱਡਣ ਨੂੰ ਤਿਆਰ ਨਹੀਂ ਹੈ। ਕਲ ਕੋਰੋਨਾ ਦੇ 118 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਸੀ। ਪੰਜਾਬ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 3615 ਹੋ ਗਈ ਹੈ। ਇਨ੍ਹਾਂ ਵਿਚੋਂ 2570 ਮਰੀਜ਼ ਠੀਕ ਹੋ ਚੁੱਕੇ ਹਨ। ਹੁਣ ਤਕ ਸੂਬੇ ਵਿਚ ਕੋਰੋਨਾ ਨਾਲ 85 ਮੌਤਾਂ ਹੋ ਚੁੱਕੀਆਂ ਹਨ। ਅੰਮ੍ਰਿਤਸਰ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਸੂਬੇ ਵਿਚ ਸਭ ਤੋਂ ਵਧ ਹੈ। ਅੰਮ੍ਰਿਤਸਰ ਵਿਚ ਅੱਜ ਇਕ ਬਜ਼ੁਰਗ ਦੀ ਮੌਤ ਕੋਰੋਨਾ ਨਾਲ ਹੋਈ ਤੇ ਨਾਲ ਹੀ ਚੰਡੀਗੜ੍ਹ ਵਿਚ ਵੀ61 ਸਾਲਾ ਬਜ਼ੁਰਗ ਦੀ ਰਿਪੋਰਟ ਪਾਜੀਟਿਵ ਪਾਈ ਗਈ।