Four armed men : ਲੁਧਿਆਣਾ ਦੇ ਸਭ ਤੋਂ ਭੀੜ ਵਾਲੇ ਇਲਾਕੇ ਗਿੱਲ ਰੋਡ ਵਿਚ ਸ਼ੁੱਕਰਵਾਰ ਨੂੰ ਦਿਨ ਦਿਹਾੜੇ ਹਥਿਆਰਬੰਦ ਲੁਟੇਰਿਆਂ ਨੇ ਲੋਹਾ ਵਪਾਰੀ ਦੇ ਦਫਤਰ ਵਿਚ ਵੜ ਕੇ 6.72 ਲੱਖ ਰੁਪਏ ਲੁੱਟ ਲਏ। ਲੁਟੇਰਿਆਂ ਨੇ ਦਫਤਰ ਦੇ ਮੈਨੇਜਰ, ਨੌਕਰ ਤੇ ਕੈਸ਼ੀਅਰ ਨੂੰ ਬੰਦੀ ਬਣਾਇਆ ਅਤੇ ਲੁੱਟ ਕੇ ਆਸਾਨੀ ਨਾਲ ਫਰਾਰ ਹੋ ਗਏ। ਲੁਟੇਰੇ ਦੋ ਬਾਈਕਾਂ ‘ਤੇ ਸਨ। ਕਿਸੇ ਤਰ੍ਹਾਂ ਖੁਦ ਨੂੰ ਛੁਡਵਾ ਕੇ ਮੈਨੇਜਰ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਫੈਕਟਰੀ ਮਾਲਕਾਂ ਦੇ ਨਾਲ-ਨਲਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਅਤੇ ਤਾਣਾ ਡਵੀਜ਼ਨ 6 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ।
ਪੁਲਿਸ ਨੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿਛ ਕੀਤੀ ਤੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕਰਨਾ ਸ਼ੁਰੂ ਕਰ ਦਿੱਤਾ ਹੈ। ਨਾਲ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਲੁਟੇਰੇ ਕੈਦ ਹੋ ਗਏ। ਪੁਲਿਸ ਨੇ ਫੁਟੇਜ ਕਬਜ਼ੇ ਵਿਚ ਲੈ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਡਵੀਜ਼ਨ 6 ਦੇ ਐੱਸ.ਐੱਚ. ਓ. ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਗਿੱਲ ਰੋਡ ‘ਤੇ ਸਥਿਤ ਏ. ਐੱਚ. ਆਲੋਏ ਨਾਂ ਦੇ ਲੋਹਾ ਵਪਾਰੀ ਦਾ ਦਫਤਰ ਹੈ। ਮਿਲੀ ਸੂਚਨਾ ਮੁਤਾਬਕ ਕਿ ਦੁਪਹਿਰ ਉਦਯੋਗਪਤੀ ਦੇ ਮੈਨੇਜਰ ਜਗਵੰਤ ਸਿੰਘ ਤੇ ਨੌਕਰ ਦੁਰਗਾ ਪ੍ਰਸਾਦ ਦਫਤਰ ਵਿਚ ਹਨ। ਕੈਸ਼ੀਅਰ ਕੈਸ਼ ਲੈ ਕੇ ਦਫਤਰ ਪਹੁੰਚਿਆ ਹੀ ਸੀ। ਦਫਤਰ ਵਿਚ ਆਟੋਮੈਟਿਕ ਦਰਾਜ਼ਾ ਲੱਗਾ ਹੋਇਆ ਹੈ. ਕੁਝ ਸਮੇਂ ਬਾਅਦ ਹੈਲਮੇਟ ਲਗਾਏ ਹੱਥ ਵਿਚ ਬੈਗ ਲੈ ਕੇ ਇਕ ਨੌਜਵਾਨ ਆਇਆ। ਉਸ ਨੇ ਖੁਦ ਨੂੰ ਕੋਰੀਅਰ ਕੰਪਨੀ ਦਾ ਕਰਮਚਾਰੀ ਦੱਸਿਆ। ਜਦੋਂ ਦੁਰਗਾ ਪ੍ਰਸਾਦ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੇ ਨਾਲ ਤਿੰਨ ਹੋਰ ਨੌਜਵਾਨ ਮੂੰਹ ਵਿਚ ਕੱਪੜਾ ਲਪੇਟ ਕੇ ਅੰਦਰ ਵੜ ਆਏ।
ਉਨ੍ਹਾਂ ਨੇ ਬੈਗ ਵਿਚੋਂ ਪਿਸਤੌਲ ਕੱਢੀ ਅਤੇ ਇਕ ਲੁਟੇਰੇ ਨੇ ਸਾਰਿਆਂ ਨੂੰ ਦਫਤਰ ਵਿਚ ਇਕ ਪਾਸੇ ਕਰ ਦਿੱਤਾ ਅਤੇ ਤਿੰਨਾਂ ਨੂੰ ਇਕ ਕੱਪੜੇ ਨਾਲ ਬੰਨ੍ਹ ਦਿੱਤਾ। ਮੈਨੇਜਰ ਤੋਂ ਅਲਮਾਰੀ ਦੀ ਚਾਬੀ ਮੰਗ ਕੇ ਉਸ ‘ਚੋਂ ਰੁਪਿਆ ਨਾਲ ਭਿਰਾ ਬੈਗ ਕੱਢ ਲਿਆ। ਇਸ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਏ। ਏ. ਡੀ. ਸੀ. ਪੀ. ਜਸਕਿਰਨ ਤੇਜਾ ਨੇ ਦੱਸਿਆ ਕਿ ਦੋਸ਼ੀ ਚਾਰ ਸਨ ਅਤੇ ਦੋ ਬਾਈਕਾਂ ‘ਤੇ ਆਏ ਸਨ। ਸਾਰੇ CCTV ਕੈਮਰੇ ਵਿਚ ਕੈਦ ਹੋ ਗਏ ਹਨ। ਦੋਸ਼ੀਆਂ ਦੀ ਫੁਟੇਜ ਕਬਜ਼ੇ ਵਿਚ ਲੈ ਲਈ ਗਈ ਹੈ। ਜਲਦੀ ਹੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।