from Nawanshahr Negative : ਜਿਲ੍ਹਾ ਨਵਾਂਸ਼ਹਿਰ ਵਿਖੇ ਰਾਹਤ ਭਰੀ ਖਬਰ ਆਈ ਹੈ ਕਿ ਇਥੇ 9413 ਸੈਂਪਲਾਂ ਵਿਚੋਂ 8479 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ 540 ਸੈਂਪਲਾਂ ਦੀ ਰਿਪੋਰਟ ਪੈਂਡਿੰਗ ਹੈ। ਕਲ ਦੋਹਾਕਤਰ ਅਤੇ ਸਾਊਦੀ ਅਰਬ ਤੋਂ ਆਏ 2 ਵਿਅਕਤੀਆਂ ਸਮੇਤ 3 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਵੀ ਪਾਈ ਗਈ। ਸਿਹਤ ਵਿਭਾਗ ਵਲੋਂ ਇਨ੍ਹਾਂ ਨੂੰ ਏਕਾਂਤਵਾਸ ਵਿਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਪਿੰਡ ਮਖੂਪੁਰ ਦੇ ਇਕ ਪੁਲਿਸ ਮੁਲਾਜ਼ਮ ਦੀ ਰਿਪੋਰਟ ਵੀ ਨੈਗੇਟਿਵ ਪਾਈ ਗਈ। ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹੇ ਦੇ ਢਾਹਾਂ ਕਲੇਰਾਂ ਵਿਚ ਚਲਾਏ ਜਾ ਰਹੇ ਕੋਵਿਡ ਕੇਅਰ ਸੈਂਟਰ ਵਿਚ ਲੁਧਿਆਣਾ ਵਿਚ ਪਾਜੀਟਿਵ ਪਾਏ ਗਏ ਪਿੰਡ ਮਖੂਪੁਰ ਦੇ ਇਕ ਪੁਲਿਸ ਮੁਲਾਜ਼ਮ ਨੂੰ ਟਰਾਂਸਫਰ ਕਰਨ ਤੋਂ ਬਾਅਦ ਜਿਲ੍ਹੇ ਵਿਚ ਪਾਜੀਟਿਵ ਕੇਸਾਂ ਦੀ ਗਿਣਤੀ 128 ਹੋ ਗਈ ਹੈ। ਫਿਲਹਾਲ ਨਵਾਂਸ਼ਹਿਰ ਵਿਖੇ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ 9 ਹੈ।
ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਕਲ ਕੋਰੋਨਾਵਾਇਰਸ ਦੇ 100 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5056 ਹੋ ਗਈ ਹੈ। ਕਲ ਕੋਰੋਨਾਵਾਇਰਸ ਨਾਲ 7 ਮੌਤਾਂ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ। ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 128 ਹੋ ਗਈ ਹੈ।ਅੱਜ ਕੋਰੋਨਾ ਨਾਲ ਅੰਮ੍ਰਿਤਸਰ-2, ਸੰਗਰੂਰ-3, ਜਲੰਧਰ ਅਤੇ ਬਠਿੰਡਾ ਇੱਕ ਇੱਕ ਦੀ ਮੌਤ ਹੋਈ ਹੈ।
ਸ਼ਨੀਵਾਰ ਨੂੰ 100 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਅੰਮ੍ਰਿਤਸਰ 19, ਲੁਧਿਆਣਾ 13, ਜਲੰਧਰ 17, ਸੰਗਰੂਰ 19, ਪਟਿਆਲਾ, ਗੁਰਦਾਸਪੁਰ, ਐਸਬੀਐਸ ਨਗਰ, ਮੁਕਤਸਰ ਅਤੇ ਰੋਪੜ ਤੋਂ ਇੱਕ- ਇੱਕ ਮਰੀਜ਼ 1, ਐਸਏਐਸ ਨਗਰ 8, ਹੁਸ਼ਿਆਰਪੁਰ 5, ਮੋਗਾ 2, ਫਿਰੋਜ਼ਪੁਰ 2, ਬਠਿੰਡਾ 4, ਕਪੂਰਥਲਾ 2 ਅਤੇ ਬਰਨਾਲਾ ਤੋਂ 4 ਮਰੀਜ਼ ਸਾਹਮਣੇ ਆਏ ਹਨ। ਅੱਜ ਕੁੱਲ੍ਹ 119 ਮਰੀਜ਼ ਸਿਹਤਯਾਬ ਹੋਏ ਹਨ, ਜਿਨ੍ਹਾਂ ਵਿਚੋਂ ਅੰਮ੍ਰਿਤਸਰ -73, ਐਸਏਐਸ ਨਗਰ -12, ਪਠਾਨਕੋਟ -7, ਸੰਗਰੂਰ -7, ਤਰਨ ਤਾਰਨ -3, ਫਤਿਹਗੜ੍ਹ ਸਾਹਿਬ -1, ਮੋਗਾ -4, ਫਿਰੋਜ਼ਪੁਰ -5, ਕਪੂਰਥਲਾ -6 ਅਤੇ ਬਰਨਾਲਾ ਤੋਂ 1 ਮਰੀਜ਼ ਸਿਹਤਯਾਬ ਹੋਇਆ ਹੈ। ਸੂਬੇ ‘ਚ ਕੁੱਲ 284431 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 5056 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 3320 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 1608 ਲੋਕ ਐਕਟਿਵ ਮਰੀਜ਼ ਹਨ।