Full body scanner : ਬੀਤੇ ਸਾਲ ਕੌਮਾਂਤਰੀ ਅਟਾਰੀ ਸੜਕ ਸਰਹੱਦ ‘ਤੇ ਸਥਿਤ ਇੰਟੀਗ੍ਰੇਟਿਡ ਚੈਕ ਪੋਸਟ (ਆਈ. ਸੀ. ਪੀ.) ਵਿਖੇ ਪਾਕਿਸਤਾਨ ਤੋਂ ਆਉਣ ਵਾਲੇ ਟਰੱਕਾਂ ਦੀ ਜਾਂਚ ਲਈ ਫੁੱਲ ਬਾਡੀ ਟਰੱਕ ਸਕੈਨਰ ਲਗਾਇਆ ਗਿਆ ਹੈ। ਸ਼ੁੱਕਰਵਾਰ ਨੂੰ ਦਿੱਲੀ ਤੋਂ ਇਕ ਉਚ ਮੈਂਬਰੀ ਮਾਹਿਰਾਂ ਦੀ ਟੀਮ ਸਕੈਨਰ ਥਾਂ ‘ਤੇ ਪੁੱਜੀ ਅਤੇ ਐੱਫ. ਬੀ. ਟੀ. ਐੱਸ. ਦਾ ਨਿਰੀਖਣ ਕੀਤਾ ਗਿਆ। ਮੀਟਿੰਗ ਵਿਚ ਬੀ.ਐੱਸ. ਐੱਫ. ਲੈਂਡ ਪੋਰਟ ਅਥਾਰਟੀ ਆਫ ਇੰਡੀਆਸਮੇਤ ਕਈ ਸੁਰੱਖਿਆ ਏਜੰਸੀ ਦੇ ਅਧਿਕਾਰੀ ਵੀ ਸ਼ਾਮਲ ਸਨ।
ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਇਹ ਸਕੈਨਰ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ। ਪਾਕਿਸਤਾਨ ਤੋਂ ਆਉਣ ਵਾਲੇ ਕਈ ਟਰੱਕਾਂ ਨੂੰ ਸਕੈਨਰ ਵਿਚ ਖੜ੍ਹਾ ਕੀਤਾ ਗਿਆ ਪਰ ਇਸ ਦੇ ਨਤੀਜੇ ਸਹੀ ਨਹੀਂ ਪਾਏ ਗਏ। ਐੱਫ. ਬੀ. ਟੀ. ਐੱਸ. ਪਾਕਿਸਤਾਨ ਤੋਂ ਬੰਦ ਪੇਟੀਆਂ ਤੇ ਬੋਰੀਆਂ ਤੋਂ ਆਉਣ ਵਾਲੇ ਸਾਮਾਨ ਨੂੰ ਸਕੈਨ ਨਹੀਂ ਕਰ ਸਕਿਆ ਜਦੋਂ ਕਿ ਇਸ ਸਕੈਨਰ ਦੀ ਸਥਾਪਨਾ ਦਾ ਮੁੱਖ ਉਦੇਸ਼ ਪਾਕਿਸਤਾਨ ਤੋਂ ਆਉਣ ਵਾਲੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਤੇ ਹਥਿਆਰਾਂ ਦੀ ਖੇਪ ਬਾਰੇ ਪਤਾ ਕਰਨਾ ਸੀ। ਇਸ ਸਕੈਨਰ ਨੂੰ ਲਗਾਉਣ ਵਿਚ ਲਗਭਗ 23 ਕਰੋੜ ਦੀ ਰਕਮ ਲੱਗੀ ਸੀ। ਲੱਗਣ ਤੋਂ ਕੁਝ ਦੇਰ ਬਾਅਦ ਹੀ ਐੱਫ. ਬੀ. ਟੀ. ਸੀ. ਵਲੋਂ ਅਸਫਲ ਸਾਬਤ ਹੋ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਕੈਨਰ ਦੇ ਫੇਲ ਹੋ ਜਾਣ ਸਬੰਧੀ ਅਜੇ ਤਕ ਕੋਈ ਸਪੱਸ਼ਟ ਨਤੀਜਾ ਨਹੀਂ ਨਿਕਲ ਸਕਿਆ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਇਸ ਸਬੰਧੀ ਬੈਠਕ ਹੋ ਸਕਦੀ ਹੈ। ਤਤਕਾਲੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੂ ਨੇ ਸਕੈਰਨ ਦੀ ਸਥਾਪਨਾ ਦਾ ਨੀਂਹ ਪੱਥਰ ਰੱਖਿਆ ਸੀ।