Gas leak in Mohali : ਮੋਹਾਲੀ ਨੇੜੇ ਪਿੰਡ ਬਲੌਂਗੀ ਵਿਚ ਦੇਰ ਰਾਤ ਗੈਸ ਲੀਕ ਹੋਣ ਨਾਲ ਹਫੜਾ-ਦਫੜੀ ਮਚ ਗਈ। ਗੈਸ ਕਾਰਨ 50 ਤੋਂ ਵਧ ਲੋਕਾਂ ਦੀ ਹਾਲਤ ਖਰਾਬ ਹੋ ਗਈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਬਲੌਂਗੀ ਨੇੜੇ ਸਥਿਤ ਪੁਲਿਸ ਸਟੇਸ਼ਨ ਦੇ ਨਾਲ ਲੱਗਦੇ ਵਾਟਰ ਵਰਕਸ (ਟਿਊਬਵੈੱਲ) ਦੇ ਪਾਣੀ ਨੂੰ ਸ਼ੁੱਧ ਤੇ ਸਾਫ ਕਰਨ ਲਈ ਸਪਲਾਈ ਵਿਚ ਮਿਲਾਈ ਜਾਣ ਵਾਲੀ ਕਲੋਰੀਨ ਗੈਸ ਲੀਕ ਹੋਣ ਨਾਲ ਇਕੋਦਮ ਹਫੜਾ-ਦਫੜੀ ਮਚ ਗਈ।
ਐਤਵਾਰ ਦੇਰ ਰਾਤ ਇਕੋਦਮ ਗੈਸ ਲੀਕ ਹੋਣ ਨਾਲ ਆਸ-ਪਾਸ ਰਹਿਣ ਵਾਲੇ ਲੋਕ ਵੀ ਉਸ ਦੀ ਲਪੇਟ ਵਿਚ ਆ ਗਏ। ਪੁਲਿਸ ਤੋਂ ਮਿਲੀ ਜਾਣਕਾਰੀ ਕਲੋਰੀਨ ਗੈਸ ਲੀਕ ਹੋਣ ਦੀ ਸੂਚਨਾ ਸਵੇਰ ਤੋਂ ਮਿਲ ਰਹੀ ਸੀ ਪਰ ਸਮਾਂ ਰਹਿੰਦਿਆਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਸੀ। ਦੇਰ ਰਾਤ ਗੈਸ ਲੀਕ ਸਿਲੰਡਰ ਨੂੰ ਉਠਾ ਕੇ ਠੀਕ ਸਾਹਮਣੇ ਵਾਲੇ ਦੁਸਹਿਰਾ ਗਰਾਊਂਡ ਦੇ ਖੁੱਲ੍ਹੇ ਮੈਦਾਨ ਵਿਚ ਗੱਡਾ ਖੋਦ ਕੇ ਦਬਾ ਦਿੱਤਾ ਗਿਆ ਸੀ।
ਅਚਾਨਕ ਰਾਤ ਨੂੰ ਘਰਾਂ ਵਿਚ ਸਪਲਾਈ ਹੋਣ ਵਾਲੇ ਪਾਣੀ ਨੂੰ ਪੀਣ ਤੋਂ ਬਾਅਦ ਲੋਕਾਂ ਦਾ ਸਾਹ ਘੁਟਣ ਲੱਗਾ ਅਤੇ ਦੇਖਦੇ ਹੀ ਦੇਖਦੇ ਅਚਾਨਕ 40-50 ਲੋਕ ਉਸ ਦੀ ਲਪੇਟ ਵਿਚ ਆ ਗਏ। ਉਨ੍ਹਾਂ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ SDM ਜਗਦੀਪ ਸਿੰਘ ਸਹਿਗਲ ਵੀ ਮੌਕੇ ‘ਤੇ ਪੁਜੇ ਸਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪ੍ਰਸ਼ਾਸਨ ਨੇ ਕਿਹਾ ਕਿ ਮਾਮਲਾ ਕੰਟਰੋਲ ਵਿਚ ਹੈ। 10 ਕਿਲੋ ਸਿਲੰਡਰ ਲੀਕ ਹੋਈ ਸੀ ਜਿਸ ਨੂੰਕਾਬੂ ਕਰ ਲਿਆ ਗਿਆ ਗਿਆ। ਉਥੇ GMCH-32 ਤੋਂ ਵੀ ਮੈਡੀਕਲ ਟੀਮ ਨੂੰ ਬੁਲਾ ਲਿਆ ਗਿਆ ਹੈ। 15 ਲੋਕਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤਕ ਹਾਲਤ ਕਾਬੂ ਵਿਚ ਹੈ ਪਰ ਐੱਨ. ਡੀ. ਆਰ. ਐੱਫ. ਟੀਮ ਨੂੰ ਵੀ ਮਾਮਲੇ ਸੰਬਧੀ ਸੂਚਿਤ ਕਰ ਦਿੱਤਾ ਗਿਆ ਹੈ।