Give new life : ਮੋਗਾ : ਕੋਰੋਨਾ ਕਾਲ ‘ਚ ਰੀਲ ਲਾਈਫ ਤੋਂ ਰੀਅਲ ਲਾਈਫ ‘ਚ ਲੋਕਾਂ ਦੇ ਹੀਰੋ ਬਣੇ ਸੋਨੂੰ ਸੂਦ ਪੰਜਾਬ ਦੀ ਸ਼ਾਨ ਬਣ ਗਏ ਹਨ। ਉਹ ਹੁਣ ਤਕ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਫਸੇ ਹਜ਼ਾਰਾਂ ਲੋਕਾਂ ਦੀ ਮਦਦ ਕਰ ਚੁੱਕੇ ਹਨ। ਉਨ੍ਹਾਂ ਨੇ ਹੁਣ ਤਕ ਅਜਿਹਾ ਕੰਮ ਕੀਤਾ ਹੈ ਜਿਸ ਨਾਲ ਫਿਲੀਪੀਂਸ ਦੇ ਮਨੀਲਾ ਸ਼ਹਿਰ ਦੇ ਰਹਿਣ ਵਾਲੇ 13 ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲਣ ਦੀ ਉਮੀਦ ਬੱਝ ਗਈ ਹੈ। ਉਹ ਇਨ੍ਹਾਂ ਬੱਚਿਆਂ ਦੇ ਲੀਵਰ ਟਰਾਂਸਪਲਾਂਟ ਕਰਵਾਉਣਗੇ।
ਲੀਵਰ ਡੈਮੇਜ ਦੀ ਸਮੱਸਿਆ ਨਾਲ ਜੂਝ ਰਹੇ ਇਕ ਤੋਂ ਸਾਢੇ ਤਿੰਨ ਸਾਲ ਦੇ 13 ਮਾਸੂਮ ਬੱਚਿਆਂ ਨੂੰ ਲੀਵਰ ਟਰਾਂਸਪਲਾਂਟ ਲਈ ਮਨੀਲਾ ਤੋਂ ਭਾਰਤ ਲਿਆਇਆ ਗਿਆ ਹੈ। ਸੋਨੂੰ ਦੀਆਂ ਕੋਸ਼ਿਸ਼ਾਂ ਸਦਕਾ ਵਿਸ਼ੇਸ਼ ਜਹਾਜ਼ ਰਾਹੀਂ ਇਹ ਬੱਚੇ ਦੋ ਦਿਨ ਪਹਿਲਾਂ ਭਾਰਤ ਪਹੁੰਚੇ ਹਨ। ਅਗਲੇ ਦੋ ਦਿਨ ‘ਚ ਉਨ੍ਹਾਂ ਦਾ ਦਿੱਲੀ ਦੇ ਅਪੋਲੋ ਅਤੇ ਮੈਕਸ ਹਸਪਤਾਲ ‘ਚ ਲੀਵਰ ਟਰਾਂਸਪਲਾਂਟ ਹੋਵੇਗਾ। ਸੋਨੂੰ ਸੂਦ ਨੇ ਕਿਹਾ ਕਿ ਕੋਰੋਨਾ ਕਾਲ ‘ਚ ਲੋਕਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਜਦੋਂ ਉਨ੍ਹਾਂ ਨੇ ਕੋਸ਼ਿਸ਼ ਕੀਤੀ ਤਾਂ ਵਿਦੇਸ਼ ‘ਚ ਫਸੇ ਭਾਰਤੀ ਵਿਦਿਆਰਥੀ ਵੀ ਉੁਨ੍ਹਾਂਨੂੰ ਉਥੋਂ ਕੱਢਮ ਲਈ ਫੋਨ ਕਰ ਰਹੇ ਸਨ।
ਫਿਲੀਪੀਂਸ ਤੋਂ ਭਾਰਤੀ ਵਿਦਿਆਰਥੀਆਂ ਦੀ ਵਤਨ ਵਾਪਸੀ ਕਰਵਾਈ ਜਾ ਰਹੀ ਸੀ ਤਾਂ ਕੁਝ ਲੋਕਾਂ ਨੇ ਲੀਵਰ ਦੀ ਬੀਮਾਰੀ ਨਾਲ ਜੂਝ ਰਹੇ ਬੱਚਿਆਂ ਦੀ ਮਦਦ ਲਈ ਵੀ ਉਨ੍ਹਾਂ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਮਨੀਲਾ ‘ਚ 18 ਬੱਚੇ ਸਨ ਜਿਨ੍ਹਾਂ ਦਾ ਮਾਰਚ ‘ਚ ਦਿੱਲੀ ਦੇ ਅਪੋਲੋ ਅਤੇ ਮੈਕਸ ਹਸਪਤਾਲ ‘ਚ ਆਪ੍ਰੇਸ਼ਨ ਹੋਣਾ ਸੀ ਪਰ ਲੌਕਡਾਊਨ ਕਾਰਨ ਉਹ ਨਹੀਂ ਆ ਸਕੇ। ਉਨ੍ਹਾਂ ‘ਚੋਂ 5 ਦੀ ਮੌਤ ਹੋ ਚੁੱਕੀ ਹੈ। ਸੋਨੂੰ ਮੁਤਾਬਕ ਉਨ੍ਹਾਂ ਨੇ ਭਾਰਤ ਤੇ ਫਿਲੀਪੀਂਸ ਸਰਕਾਰ ਤੋਂ ਇਜਾਜ਼ਤ ਲੈ ਕੇ ਬੱਚਿਆਂ ਲਈ ਵਿਸ਼ੇਸ਼ ਜਹਾਜ਼ ਦਾ ਪ੍ਰਬੰਧ ਕੀਤਾ। ਬੱਚਿਆਂ ਦੇ ਪਰਿਵਾਰਕ ਮੈਂਬਰ ਬਹੁਤ ਖੁਸ਼ ਹਨ ਕਿਉਂਕਿ ਅਗਲੇ ਦੋ ਤੋਂ ਤਿੰਨ ਦਿਨ ‘ਚ ਉਨ੍ਹਾਂ ਦੇ ਲੀਵਰ ਟ੍ਰਾਂਸਪਲਾਂਟ ਹੋਣਗੇ। ਉਨ੍ਹਾਂ ਕਿਹਾ ਕਿ ਉਹ ਖੁਦ ਦੁਆ ਕਰ ਰਹੇ ਹਨ ਕਿ ਬੱਚਿਆਂ ਦੇ ਆਪ੍ਰੇਸ਼ਨ ਸਫਲ ਹੋਣ ਅਤੇ ਉਹ ਸਿਹਤਮੰਦ ਹੋ ਕੇ ਘਰਾਂ ਨੂੰ ਪਰਤਣ।