GNDU’s online and : ਅੰਮ੍ਰਿਤਸਰ : GNDU ਨਾਲ ਸਬੰਧਤ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ ਤੇ ਨਵਾਂਸ਼ਹਿਰ ਦੇ ਕਾਲਜਾਂ ‘ਚ ਤਿੰਨ ਸ਼ਿਫਟਾਂ ‘ਚ ਫਾਈਨਲ ਈਅਰ ਦੀਆਂ ਪ੍ਰੀਖਿਆਵਾਂ ਸੋਮਵਾਰ ਤੋਂ ਸ਼ੁਰੂ ਹੋਣਗੀਆਂ। ਜੀ. ਐੱਨ. ਡੀ. ਯੂ. ਦੇ ਸਾਰੇ ਕਾਲਜਾਂ ਨੇ ਪ੍ਰੀਖਿਆ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ।
ਸ਼ਹਿਰ ਦੇ ਸਰੂਪ ਰਾਣੀ ਸਰਕਾਰੀ ਕੰਨਿਆ ਕਾਲਜ ਦੇ ਨਾਲ-ਨਾਲ ਡੀ. ਏ. ਵੀ., ਬੀ. ਬੀ. ਕੇ. ਡੀ. ਏ. ਵੀ., ਸ਼ਹਿਜਾਦਾਨੰਦ, ਹਿੰਦੂ ਸਭਾ, ਤ੍ਰੈ-ਸ਼ਤਾਬਦੀ ਤੇ ਖਾਲਸਾ ਕਾਲਜ ਦੇ ਪ੍ਰਬੰਧਨ ਨੇ ਆਫਲਾਈਨ ਤੇ ਆਨਲਾਈਨ ਪ੍ਰੀਖਿਆਵਾਂ ਕਰਵਾਉਣ ਲਈ ਪੁਖਤਾ ਇੰਤਜ਼ਾਮ ਕੀਤੇ ਹਨ। ਜ਼ਿਆਦਾਤਰ ਪ੍ਰੀਖਿਆਰਥੀ ਕੋਵਿਡ-19 ਦੀ ਰੋਕਥਾਮ ਦੀ ਮਹਾਮਾਰੀ ਦੇ ਕਾਰਨ ਘਰ ਤੋਂ ਹੀ ਆਨਲਾਈਨ ਪ੍ਰੀਖਿਆ ਦੇਣਾ ਚਾਹੁੰਦੇ ਹਨ। ਇੱਕ ਦਿਨ ‘ਚ ਤਿੰਨ ਸ਼ਿਫਟਾਂ ‘ਚ ਪ੍ਰੀਖਿਆ ਆਯੋਜਿਤ ਕੀਤੀ ਜਾਵੇਗੀ ਜਿਸ ‘ਚ ਪਹਿਲੀ ਸ਼ਿਫਟ ਸਵੇਰੇ 8 ਤੋਂ 10, ਦੂਜੀ 11 ਤੋਂ 1 ਤੇ ਤੀਜੀ ਸ਼ਿਫਟ ਦੀ ਪ੍ਰੀਖਿਆ ਬਾਅਦ ਦੁਪਿਹਰ 2 ਤੋਂ ਸ਼ਾਮ 4 ਵਜੇ ਤੱਕ ਹੋਵੇਗੀ। GNDU ਵੱਲੋਂ ਮਿਲੇ ਪ੍ਰਸ਼ਨ ਪੱਤਰ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਈ-ਮੇਲ ‘ਤੇ ਭੇਜੇ ਜਾਣਗੇ ਜਿਨ੍ਹਾਂ ਨੂੰ ਡਾਊਨਲੋਡ ਕਰਕੇ ਉਸ ਨੂੰ ਦੋ ਘੰਟਿਆਂ ‘ਚ ਪੂਰਾ ਕਰਕੇ PDF ਬਣਾ ਕੇ ਕਾਲਜ ਨੂੰ ਈ-ਮੇਲ ਕਰਨੇ ਹੋਣਗੇ।
ਸਰੂਪ ਰਾਣੀ ਸਰਕਾਰੀ ਕੰਨਿਆ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰਵਿੰਦਰ ਸਿੰਘ ਭੱਲਾ ਨੇ ਕਿਹਾ ਕਿ ਅੱਧਾ ਘੰਟਾ ਪਹਿਲਾਂ ਕਾਲਜ ਨੂੰ ਪ੍ਰਸ਼ਨ ਪੱਤਰ ਆਏਗਾ ਜੋ ਕਿ ਤੁਰੰਤ ਵਿਦਿਆਰਥੀਆਂ ਨੂੰ ਈ-ਮੇਲ ‘ਤੇ ਭੇਜ ਦਿੱਤੇ ਜਾਣਗੇ ਤਾਂ ਕਿ ਉਹ ਸਮੇਂ ‘ਤੇ ਪ੍ਰੀਖਿਆ ਨੂੰ ਨਿਪਟਾ ਕੇ ਕਾਲਜ ਨੂੰ ਪੀ. ਡੀ. ਐੱਫ ਬਣਾ ਕੇ ਭੇਜ ਸਕਣ। ਪ੍ਰੀਖਿਆ ‘ਚ ਇੰਟਰਨੈਟ ਦਾ ਕੋਈ ਜ਼ਿਆਦਾ ਰੋਲ ਨਹੀਂ ਹੈ ਕਿਉਂਕਿ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਸਿਰਫ ਅਪਲੋਡ ਹੀ ਕਰਨੇ ਹਨ। ਡੀ.ਏ. ਵੀ. ਕਾਲਜ ਦੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਰੈਗੂਲਰ ਤੇ ਪ੍ਰਾਈਵੇਟ ਵਿਦਿਆਰਥੀਆਂ ਲਈ GNDU ਵੱਲੋਂ ਜਾਰੀ ਡੇਟਸ਼ੀਟ ਦੇ ਮੁਤਾਬਕ ਕਾਲਜ ‘ਚ ਚਾਰ ਪ੍ਰੀਖਿਆ ਕੇਂਦਰ ਸਥਾਪਤ ਬਣਾਏ ਹਨ।