gold price could : ਕੋਰੋਨਾ ਕਾਰਨ ਲਗਭਗ ਹਰੇਕ ਖੇਤਰ ਪ੍ਰਭਾਵਿਤ ਹੋਇਆ ਹੈ। ਪਿਛਲੇ ਲਗਭਗ 2 ਮਹੀਨੇ ਤੋਂ ਲੌਕਡਾਊਨ ਕਾਰਨ ਆਰਥਿਕ ਸਥਿਤੀ ‘ਤੇ ਵੀ ਮਾੜਾ ਅਸਰ ਪਿਆ ਹੈ। ਸ਼ੇਅਰ ਬਾਜ਼ਾਰ ਵਿਚ ਉਤਰਾਅ-ਚੜਾਅ ਚੱਲ ਰਹੇ ਹਨ ਅਤੇ ਲੋਕ ਸ਼ੇਅਰ ਮਾਰਕੀਟ ਵਿਚ ਵੀ ਪੈਸੇ ਲਗਾਉਣ ਤੋਂ ਡਰ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਇਸ ਮੰਦੀ ਦੇ ਦੌਰ ਵਿਚ ਸੋਨੇ ਵਿਚ ਨਿਵੇਸ਼ ਕਰਨ ਦੀ ਤਰਜੀਹ ਦਿੱਤੀ ਜਾ ਰਹੀ ਹੈ। ਇਸੇ ਕਾਰਨ ਸੋਨੇ ਦੇ ਰੇਟ ਅਸਮਾਨ ਨੂੰ ਛੂਹਣ ਲੱਗੇ ਹਨ। ਇਸ ਦੇ ਰੇਟਾਂ ਵਿਚ ਬਹੁਤ ਤੇਜ਼ੀ ਨਾਲ ਵਾਧਾ ਰਹੋ ਰਿਹਾ ਹੈ। ਬਾਜ਼ਾਰ ਦੇ ਜਾਣਕਾਰਾਂ ਮੁਤਾਬਕ ਜੇਕਰ ਸੋਨੇ ਵਿਚ ਇਸੇ ਤਰ੍ਹਾਂ ਤੇਜੀ ਚੱਲਦੀ ਰਹੀ ਤਾਂ ਅਗਲੇ 2 ਸਾਲਾਂ ਵਿਚ ਸੋਨੇ ਦੇ ਰੇਟ 68000 ਰੁਪਏ ਪ੍ਰਤੀ 10 ਗ੍ਰਾਮ ਤਕ ਪੁੱਜ ਸਕਦੇ ਹਨ, ਜੋ ਕਿ ਬਹੁਤ ਜ਼ਿਆਦਾ ਹੈ।
ਬਾਜ਼ਾਰ ਮਾਹਿਰਾਂ ਮੁਤਾਬਕ ਅਗਲੇ 1-2 ਮਹੀਨਿਆਂ ਤਕ ਸੋਨੇ ਦੇ ਰੇਟ 50,000 ਤੋਂ 51,000 ਪ੍ਰਤੀ 10 ਗ੍ਰਾਮ ਤਕ ਪੁੱਜ ਸਕਦੇ ਹਨ ਤੇ ਅਗਲੇ ਸਾਲ ਤੋਂ ਡੇਢ ਸਾਲ ਤਕ ਇਸ ਦੇ ਰੇਟ 65,000 ਤੋਂ 68,000 ਪ੍ਰਤੀ 10 ਗ੍ਰਾਮ ਪੁੱਜਣ ਦੀ ਉਮੀਦ ਹੈ। ਬੁੱਧਵਾਰ ਨੂੰ ਐੱਮ. ਸੀ. ਐਕਸ ‘ਤੇ ਸੋਨੇ ਦੀ ਅਗਸਤ ਵਾਅਦਾ 48,589 ਰੁਪਏ ਪ੍ਰਤੀ 10 ਗ੍ਰਾਮ ਰਿਕਰਾਡ ‘ਤੇ ਪੁੱਜ ਗਿਆ। ਦੂਜੇ ਪਾਸੇ ਸਰਾਫਾ ਬਾਜ਼ਾਰ ਵਿਚ ਵੀ ਸੋਨੇ ਦੇ ਰੇਟ ਬਹੁਤ ਉੱਚੇ ਸਨ। ਭਾਰਤ ਦੀ ਜੀ. ਡੀ. ਪੀ. ਵਿਚ ਵੀ 4.5 ਫੀਸਦੀ ਕਮੀ ਆਉਣ ਦਾ ਅੰਦਾਜ਼ਾ ਪ੍ਰਗਟਾਇਆ ਗਿਆ ਹੈ। IMF ਦਾ ਕਹਿਣਾ ਹੈ ਕਿ ਮਹਾਮਾਰੀ ਤੇ ਲੌਕਡਾਊਨ ਦਾ ਅਰਥ ਵਿਵਸਥਾ ‘ਤੇ ਕਾਫੀ ਪ੍ਰਭਾਵ ਪਿਆ ਹੈ।
ਸਰਾਫਾ ਬਾਜ਼ਾਰ ਵਿਚ ਚਾਂਦੀ ਦੇ ਰੇਟ 600 ਰੁਪਏ ਪ੍ਰਤੀ ਕਿਲੋ ਵਧ ਗਏ ਜਦੋਂ ਕਿ ਜ਼ਿਆਦਾਤਰ ਲੋਕਾਂ ਦਾ ਰੁਖ਼ ਨਿਵੇਸ਼ ਕਰਨ ਲਈ ਸੋਨੇ ਵਲ ਵਧ ਰਿਹਾ, ਜਿਸ ਕਾਰਨ ਉਸ ਦੇ ਰੇਟਾਂ ਵਿਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਚਾਂਦੀ ਦੇ ਰੇਟ ਕੌਮਾਂਤਰੀ ਬਾਜ਼ਾਰ ਵਿਚ 15 ਸੇਂਟ ਤੋਂ ਵਧ ਕੇ 1780 ਸੇਂਟ ਪ੍ਰਤੀ ਔਂਸ ਹੋ ਜਾਣ ਅਤੇ ਉਦਯੋਗਿਕ ਮੰਗ ਕਾਰਨ ਚਾਂਦੀ ਹਾਜ਼ਰ 600 ਰੁਪਏ ਤੋਂ ਵਧ ਕੇ 49600 ਰੁਪਏ ਪ੍ਰਤੀ ਕਿਲੋ ਹੋ ਗਈ। IMF ਵਿਚ ਵੀ ਮੰਦੀ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਆਈ. ਐੱਮ. ਐੱਫ. ਵਲੋਂ ਇਸ ਸਾਲ ਕੌਮਾਂਤਰੀ ਉਤਪਾਦਨ ਵਿਚ 4.9 ਫੀਸਦੀ ਅਤੇ ਉਭਰਦੇ ਬਾਜ਼ਾਰਾਂ ਦੇ ਉਤਪਾਦਨ ਵਿਚ 3 ਫੀਸਦੀ ਦੀ ਕਮੀ ਆਉਣ ਦਾ ਅਨੁਮਾਨ ਪ੍ਰਗਟ ਕੀਤਾ ਗਿਆ ਹੈ।