Government schools will : ਜਲੰਧਰ : ਸੂਬੇ ਭਰ ਦੇ ਸਰਕਾਰੀ ਸਕੂਲਾਂ ‘ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਹੁਣ ਸਿੱਖਿਆ ਵਿਭਾਗ ਪੰਜਾਬੀ ਵਿਰਾਸਤ ਨਾਲ ਜੋੜੇਗਾ। ਸਿੱਖਿਆ ਵਿਭਾਗ ਵੱਲੋਂ ਇੱਕ ਵਾਰ ਫਿਰ ਤੋਂ ਬੱਚਿਆਂ ਨੂੰ ਵਿਰਾਸਤ ਦਾ ਵਿਸ਼ਾ ਪੜ੍ਹਾਉਣ ਦੀ ਤਿਆਰੀ ਕਰ ਲਈ ਗਈ ਹੈ। ਇਸ ਨੂੰ ਲੈ ਕੇ ਸਿੱਖਿਆ ਵਿਭਾਗ ਵੱਲੋਂ ਵਿਰਸਾ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ ਜਿਸ ਤਹਿਤ ਸੂਬੇ ਭਰ ਦੇ ਸਰਕਾਰੀ ਸਕੂਲਾਂ ਤੋਂ 11ਵੀਂ ਤੇ 12ਵੀਂ ਕਲਾਸ ‘ਚ ਪੜ੍ਹਨ ਵਾਲੇ ਪੰਜਾਬ ਦੀ ਸੰਸਕ੍ਰਿਤੀ ਨਾਲ ਜੋੜਿਆ ਜਾਵੇਗਾ। ਸੂਬੇ ਦੇ 45 ਸਕੂਲਾਂ ‘ਚ ਕੈਮਰੇ ਅਤੇ ਮਾਈਕ੍ਰੋਫੋਨ ਇੰਸਟਾਲ ਕੀਤੇ ਜਾਣਗੇ ਤਾਂ ਕਿ ਜਦੋਂ ਸਕੂਲ ਖੁੱਲ੍ਹਣ ਤਾਂ ਬੱਚਿਆਂ ਨੂੰ ਵਿਰਾਸਤ ਨਾਲ ਜੋੜਨ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੋਸ਼ਿਸ਼ ਕੀਤੀ ਜਾ ਸਕੇ।
ਵਿਦਿਆਰਥੀਆਂ ਨੂੰ ਪੰਜਾਬੀ ਦੀ ਵਿਰਾਸਤ ਨਾਲ ਜੋੜਨ ਲਈ ਸਰਕਾਰੀ ਸਕੂਲਾਂ ਤੋਂ 11ਵੀਂ ਤੇ 12ਵੀਂ ਕਲਾਸ ਦੇ ਬੱਚਿਆਂ ਨੂੰ ਪੰਜਾਬੀ ਤੇ ਮਿਊਜ਼ਿਕ ਵਿਸ਼ਾ ਏਜੁਸੇਟ ਜ਼ਰੀਏ ਪੜ੍ਹਾਇਆ ਜਾ ਰਿਹਾ ਸੀ। ਕੋਵਿਡ-19 ਕਾਰਨ ਸਿੱਖਿਆ ਇੰਸਟੀਚਿਊਟ ਪੂਰੀ ਤਰ੍ਹਾਂ ਤੋਂ ਬੰਦ ਹਨ ਅਤੇ ਬੱਚਿਆਂ ਨੂੰ ਵਿਰਾਸਤ ਨਾਲ ਜੋੜਨ ਦਾ ਪ੍ਰਾਜੈਕਟ ਵੀ ਰੁਕ ਗਿਆ ਸੀ। ਇਸ ਲਈ ਹੁਣ ਵੀਰ ਸਬਜੈਕਟ ਜ਼ਰੀਏ ਬੱਚਿਆੰ ਨੂੰ ਸਕੂਲ ਖੋਲ੍ਹਮ ‘ਤੇ ਪਹਿਲੇ ਹੀ ਦਿਨ ਬੱਚਿਆਂ ਦੀ ਵਿਰਾਸਤ ਪ੍ਰਤੀ ਦਿਲਚਸਪੀ ਜਗਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਪੰਜਾਬ ਦੇ 45 ਸਕੂਲਾਂ ‘ਚ ਮਾਈਕ੍ਰੋਫੋਨ ਅਤੇ ਕੈਮਰੇ ਲੱਗਣੇ ਹਨ। ਇਸ ‘ਚ ਜਲੰਧਰ ਦੇ ਦੋ ਸਕੂਲ ਸ਼ਾਮਲ ਹਨ। ਇਨ੍ਹਾਂ ‘ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਅਤੇ ਸਰਕਾਰੀ ਮਾਡਲ ਸਮਾਰਟ ਸਕੂਲ ਲਾਡੋਵਾਲੀ ਰੋਡ ਹੈ।
ਜਲੰਧਰ, ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਮਾਨਸਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ, ਪਠਾਨਕੋਟ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਐੱਸ. ਐੱਸ. ਨਗਰ, ਸੰਗਰੂਰ ਤੇ ਤਰਨਤਾਰਨ ਦੇ 2-2 ਸਕੂਲ ਸ਼ਾਮਲ ਹਨ ਜਦੋਂ ਕਿ ਲੁਧਿਆਣਾ ਦੇ ਤਿੰਨ ਸਕੂਲ ਹਨ।