Green signal given : ਪੰਜਾਬ ਸਰਕਾਰ ਵਲੋਂ ਪਾਵਰਕਾਮ ਵਿਚ ਲੰਬੇ ਸਮੇਂ ਤੋਂ ਖਾਲੀ ਪਏ ਅਹੁਦਿਆਂ ਨੂੰ ਭਰਨ ਦਾ ਫੈਸਲਾ ਲਿਆ ਗਿਆ ਹੈ। ਇਸ ਨਾਲ ਸੂਬੇ ਵਿਚ ਬੇਰੋਜ਼ਗਾਰ ਨੌਜਵਾਨਾਂ ਦਾ ਸਰਕਾਰੀ ਸੁਪਨਾ ਪ੍ਰਾਪਤ ਕਰਨ ਦਾ ਸੁਪਨਾ ਵੀ ਪੂਰਾ ਹੋਮ ਵਾਲਾ ਹੈ। ਸਰਕਾਰ ਵਲੋਂ 3000 ਤੋਂ ਵਧ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ।
ਸਰਕਾਰ ਵਲੋਂ ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿਚ ਪਾਵਰਕਾਮ ਵਿਭਾਗ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਗਰਮੀ ਦੇ ਦਿਨਾਂ ਵਿਚ ਵਿਭਾਗ ‘ਤੇ ਪਾਵਰ ਸਪਲਾਈ ਤੇ ਮੁਰੰਮਤ ਦਾ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਕਾਰਨ ਮੁਲਾਜ਼ਮਾਂ ਨੂੰ ਆਪਣੀ ਸਮਰੱਥਾ ਤੋਂ ਵਧ ਕੰਮ ਕਰਨਾ ਪੈ ਰਿਹਾ ਹੈ ਇਸੇ ਕਾਰਨ ਸਰਕਾਰ ਨੇ ਖਾਲੀ ਪਈ ਅਹੁਦਿਆਂ ਨੂੰ ਭਰਨ ਦੀ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਸਰਿਵਸ ਸਿਲੈਕਸ਼ਨ ਬੋਰਡ ਵਲੋਂ ਇਨ੍ਹਾਂ ਅਹੁਦਿਆਂ ‘ਤੇ ਭਰਤੀ ਸ਼ੁਰੂ ਕਰ ਦਿੱਤੀ ਜਾਵੇਗੀ।
ਪਾਵਰਕਾਮ ਵਿਚ ਪਿਛਲੇ 3 ਸਾਲ ਤੋਂ ਭਰਤੀਆਂ ਨਹੀਂ ਕੀਤੀਆਂ ਗਈਆਂ। ਸਰਕਾਰ ਵਲੋਂ ਖਾਲੀ ਅਹੁਦਿਆਂ ਦੀ ਲਿਸਟ ਬਣਾ ਲਈ ਗਈ ਹੈ ਤੇ ਇਸ ਮੁਤਾਬਕ ਅਹੁਦੇ ਭਰੇ ਜਾਣਗੇ। ਲਿਸਟ ਬਣਨ ਤੋਂ ਬਾਅਦ ਕੈਬਨਿਟ ਮੰਤਰੀਆਂ ਵਲੋਂ ਅਹੁਦਿਆਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਨ੍ਹਾਂ ਅਹੁਦਿਆਂ ਲਈ ਅਗਲੇ ਮਹੀਨੇ ਤਕ ਵਿਗਿਆਪਨ ਰਾਹੀਂ ਸੂਚਿਤ ਕੀਤਾ ਜਾਵੇਗਾ ਤੇ ਨਿਯਮਾਂ ਅਨੁਸਾਰ ਭਰਤੀਆਂ ਕੀਤੀਆਂ ਜਾਣਗੀਆਂ। ਖਾਲੀ ਅਹੁਦੇ ਭਰਨ ਨਾਲ ਕਰਮਚਾਰੀਆਂ ‘ਤੇ ਪਿਆ ਵਾਧੂ ਬੋਝ ਘਟੇਗਾ ਤੇ ਬਿਜਲੀ ਦੇ ਬਿੱਲ ਦੀ ਵਸੂਲੀ ਵਿਚ ਵੀ ਆਸਾਨੀ ਹੋਵੇਗੀ।