Gym and Yoga : ਸੂਬੇ ਵਿਚ ਜਿੰਮ ਤੇ ਯੋਗਾ ਕੇਂਦਰ ਕੋਰੋਨਾ ਮਹਾਮਾਰੀ ਕਾਰਨ ਕਾਫੀ ਦੇਰ ਤੋਂ ਬੰਦ ਪਏ ਹਨ ਜਿਸ ਕਾਰਨ ਮਾਲਕਾਂ ਨੂੰ ਕਾਫੀ ਦੇਰ ਤੋਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਹੁਣ ਪੰਜਾਬ ਸਰਕਾਰ ਵਲੋਂ ਅਨਲਾਕ ਫੇਜ਼-3 ਵਿਚ ਨਵੇਂ ਦਿਸ਼ਾ-ਨਿਰਦੇਸ਼ਾਂ ਨੁਤਾਬਕ ਜਿੰਮ ਤੇ ਯੋਗਾ ਕੇਂਦਰ ਨੂੰ ਖੋਲ੍ਹਣ ਦੀ ਇਜਾਜ਼ਤ ਮਿਲ ਗਈ ਹੈ। ਅੱਜ 5 ਅਗਸਤ ਤੋਂ ਜਿਮ ਤੇ ਯੋਗਾ ਕੇਂਦਰ ਖੋਲ੍ਹ ਦਿੱਤੇ ਜਾਣਗੇ।
ਜਿੰਮ ਮਾਲਕਾਂ ਨੇ ਕੈਪਟਨ ਸਰਕਾਰ ਵਲੋਂ ਲਏ ਫੈਸਲੇ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਚਿਹਰਿਆਂ ‘ਤੇ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਜਿੰਮ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਸਾਰੇ ਨਿਯਮਾਂ ਦੀ ਪੂਰੀ ਤਰ੍ਹਾਂ ਤੋਂ ਪਾਲਣਾ ਕੀਤੀ ਜਾਵੇਗੀ ਤੇ ਕਿਸੇ ਤਰ੍ਹਾਂ ਦੀ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ। ਅੱਜ ਜਿੰਮ ਤੇ ਯੋਗਾ ਕੇਂਦਰਾਂ ਵਿਚ ਨੌਜਵਾਨ ਵੀ ਕਾਫੀ ਐਕਟਿਵ ਸਨ ਅਤੇ ਉਹ ਕਸਰਤ ਅਤੇ ਯੋਗਾ ਕਰਦੇ ਦਿਖਾਈ ਦੇ ਰਹੇ ਹਨ ਕਿਉਂਕਿ ਇੰਨੀ ਦੇਰ ਬਾਅਦ ਜਿੰਮ ਤੇ ਯੋਗਾ ਕੇਂਦਰ ਖੁੱਲ੍ਹਣ ਕਾਰਨ ਉਨ੍ਹਾਂ ਵਿਚ ਵੀ ਨਵਾਂ ਉਤਸ਼ਾਹ ਦੇਖਣ ਨੂੰ ਮਿਲਿਆ।
ਜਿੰਮ ਤੇ ਯੋਗਾ ਕੇਂਦਰਾਂ ਵਿਚ ਆਉਣ ਵਾਲੇ ਲੋਕਾਂ ਤੋਂ ਜਦੋਂ ਪੁੱਛਿਆ ਗਿਆਕਿ ਲੌਕਡਾਊਨ ਕਾਰਨ ਉਹ ਘਰਾਂ ਵਿਚ ਤਾਂ ਕਸਰਤ ਤਾਂ ਕਰ ਰਹੇ ਸਨ ਪਰ ਘਰ ‘ਚ ਜਿੰਮ ਦਾ ਸਾਰਾ ਸਾਮਾਨ ਉਪਲਬਧ ਨਾ ਹੋਣ ਕਾਰਨ ਉਹ ਮਜ਼ਾ ਨਹੀਂ ਆਉਂਦਾ ਸੀ ਜੋ ਜਿੰਮ ਵਿਚ ਆਉਂਦਾ ਹੈ ਪਰ ਹੁਣ ਅੱਜ ਤੋਂ ਜਿੰਮ ਤੇ ਯੋਗਾ ਕੇਂਦਰ ਖੁੱਲ੍ਹਣ ਕਾਰਨ ਉਨ੍ਹਾਂ ਦੀ ਇਹ ਚਿੰਤਾ ਵੀ ਖਤਮ ਹੋ ਗਈ ਹੈ ਤੇ ਉਹ ਫਿਰ ਤੋਂ ਜਿੰਮ ਵਿਚ ਜਾ ਕੇ ਕਸਰਤ ਕਰ ਸਕਣਗੇ।