Havan Yag performed : ਅੱਜ ਅਯੁੱਧਿਆ ਵਿਚ ਰਾਮ ਮੰਦਰ ਦਾ ਭੂਮੀ ਪੂਜਨ ਹੈ। ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਕੰਮ ਸ਼ੁਰੂ ਹੋਣ ਦੀ ਖੁਸ਼ੀ ਵਿਚ ਪੰਜਾਬ ਦੇ ਮੁਕਤਸਰ ਜਿਲ੍ਹੇ ਵਿਚ ਬ੍ਰਾਹਮਣਸਭਾ 5995 ਵਲੋਂ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਸਭਾ ਦੇ ਪ੍ਰਧਾਨ ਦੀਪਕ ਲਾਲ ਸ਼ਰਮਾ ਦੀ ਅਗਵਾਈ ਵਿਚ ਹਵਨ ਯੱਗ ਦਾ ਆਯੋਜਨ ਹੋਇਆ ਜਿਸ ਵਿਚ ਸਭਾ ਦੇ ਸਮੂਹ ਮੈਂਬਰਾਂ ਨੇ ਵੱਖ-ਵੱਖ ਤਰੀਕਿਆਂ ਨਾਲ ਆਹੂਤੀਆਂ ਪਾਈਆਂ।
ਹਵਨ ਯੱਗ ਕਰਵਾਉਣ ਦੀ ਰਸਮ ਪੰ. ਸਤਵੀਰ ਸ਼ਾਸਤਰੀ ਤੇ ਪੰ. ਰਣਜੀਤ ਸ਼ਰਮਾ ਨੇ ਸਾਂਝੇ ਰੂਪ ਵਿਚ ਅਦਾ ਕੀਤੀ ਜਦੋਂ ਕਿ ਪ੍ਰਧਾਨ ਦੀਪਕ ਪਾਲ ਸ਼ਰਮਾ ਤੇ ਹੋਰ ਸਨਮਾਨਯੋਗ ਹਸਤੀਆਂ ਹਵਨ ਵਿਚ ਸ਼ਾਮਲ ਹੋਈਆਂ। ਇਸ ਤੋਂ ਪਹਿਲਾਂ ਮੰਦਰ ਵਿਚ ਰਾਮ ਨਾਮ ਦਾ ਜਾਪ ਵੀ ਕੀਤਾ ਗਿਆ। ਪ੍ਰਧਾਨ ਸ਼ਰਮਾ ਨੇ ਕਿਹਾ ਕਿ ਰਾਮ ਭਗਤਾਂ ਦੀ ਬਹੁਤ ਹੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਅੱਜ ਪੂਰੀ ਹੋਈ ਹੈ। ਅੱਜ ਰਾਮ ਭਗਤਾਂ ਦੀਆਂ ਭਾਵਨਾਵਾਂ ਦਾ ਸਨਮਾਨ ਹੋਇਆ ਹੈ।
ਮੰਦਰ ਦੇ ਪਰਿਸਰ ਵਿਚ ਭਗਵਾਨ ਸ਼੍ਰੀ ਰਾਮ ਚੰਦਰ ਤੇ ਵੀਰ ਬਜਰੰਗ ਬਲੀ ਦੇ ਜੈਕਾਰਿਆਂ ਨਾਲ ਗੂੰਜਿਆ। ਚੰਦਰ ਮੋਹਨ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪ੍ਰੋਗਰਾਮ ਪੰ. ਆਦੇਸ਼ ਸ਼ਰਮਾ ਮੰਨੂ ਅਤੇ ਵਿਜੇ ਸ਼ਰਮਾ ਦੀ ਦੇਖ-ਰੇਖ ਵਿਚ ਹੋਇਆ। ਕੋਰੋਨਾ ਕਾਰਨ ਲਾਗੂ ਨਿਯਮਾਂ ਦੇ ਮੱਦੇਨਜ਼ਰ ਪ੍ਰੋਗਰਾਮ ਵਿਚ ਜ਼ਿਆਦਾ ਭੀੜ ਨਹੀਂ ਇਕੱਠੀ ਕੀਤੀ ਗਈ। ਬ੍ਰਾਹਮਣ ਸਭਾ ਦੇ ਮੈਂਬਰਾਂ ਨੇ ਮਾਸਕ ਪਹਿਨ ਕੇ ਹੀ ਪ੍ਰੋਗਰਾਮ ਵਿਚ ਹਿੱਸਾ ਲਿਆ।