ਸਰਕਾਰਾਂ ਸਕੂਲਾਂ ਦੇ ਸੁਧਾਰ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ ਪਰ ਇੱਕ ਸਕੂਲ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਬਿਹਾਰ ਅਧੀਨ ਪੈਂਦੇ ਜਹਾਨਾਬਾਦ ਜ਼ਿਲ੍ਹੇ ਵਿੱਚ ਲੋਕਾਂ ਨੇ ਰਤਨੀ ਬਲਾਕ ਦੇ ਸਰਕਾਰੀ ਅਪਗ੍ਰੇਡ ਮਿਡਲ ਸਕੂਲ ਜਹਾਂਗੀਰਪੁਰ ਦੇ ਮੁੱਖ ਅਧਿਆਪਕ ਨੂੰ ਕਬਾੜੀ ਵਾਲੇ ਨੂੰ ਸਰਕਾਰੀ ਕਿਤਾਬਾਂ ਵੇਚਦੇ ਹੋਏ ਰੰਗੇ ਹੱਥੀਂ ਫੜ ਲਿਆ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਹੈੱਡਮਾਸਟਰ ਅਧਿਆਪਕ ਦਿਵਸ ਵਾਲੇ ਦਿਨ ਹੀ ਬੱਚਿਆਂ ਦੇ ਪੜ੍ਹਣ ਲਈ ਆਈਆਂ ਕਿਤਾਬਾਂ ਵੇਚ ਰਹੇ ਸਨ। ਇਸ ਦੀ ਭਿਣਕ ਪਿੰਡ ਵਾਲਿਆਂ ਨੂੰ ਲੱਗੀ ਤਾਂ ਕੁਝ ਪਿੰਡ ਵਾਲੇ ਸਕੂਲ ਪਹੁੰਚ ਗਏ ਤੇ ਹੰਗਾਮਾ ਕਰਨ ਲੱਗੇ। ਹੰਗਾਮੇ ਨੂੰ ਵੇਖ ਕੇ ਇਸ ਸਕੂਲ ਦੇ ਹੈੱਡਮਾਸਟਰ ਸਕੂਲ ਤੋਂ ਫਰਾਰ ਹੋ ਗਏ। ਪਿੰਡ ਦੇ ਲੋਕਾਂ ਨੇ ਕਬਾੜੀ ਵਾਲੇ ਤੋਂ ਸਰਕਾਰੀ ਸਕੂਲ ਦੀਆਂ ਕਿਤਾਬਾਂ ਲੈ ਲਈਆਂ। ਪਿੰਡ ਦੇ ਲੋਕਾਂ ਨੇ ਇਸ ਗੱਲ ਦੀ ਸੂਚਾ 112 ਨੰਬਰ ਦੀ ਪੁਲਿਸ ਨੂੰ ਦਿੱਤੀ। ਪੁਲਿਸ ਦੀ ਟੀਮ ਸੂਚਨਾ ਤੋਂ ਬਾਅਦ ਪਿੰਡ ਵਿੱਚ ਪਹੁੰਚੀ ਵੀ ਪਰ ਕੋਈ ਕਾਰਾਵਈ ਨਹੀਂ ਕੀਤੀ ਗਈ। ਬਾਅਦ ਵਿੱਚ ਲੋਕਾਂ ਨੇ ਸਿੱਖਿਆ ਅਧਿਕਾਰੀ ਨੂੰ ਫੋਨ ਕੀਤਾ।
ਰੱਤੀ ਦੇ ਸਿੱਖਿਆ ਅਧਿਕਾਰੀ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਅਤੇ ਕਿਹਾ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਲੜਕੇ ਅਤੇ ਲੜਕੀਆਂ ਨੂੰ ਸੂਬਾ ਸਰਕਾਰ ਵੱਲੋਂ ਕਿਤਾਬਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਬੱਚੇ ਪੜ੍ਹ ਸਕਣ ਪਰ ਇਸ ਸਕੂਲ ਦੇ ਹੈੱਡਮਾਸਟਰ ਨੇ ਬੱਚਿਆਂ ਨੂੰ ਕਿਤਾਬਾਂ ਨਹੀਂ ਦਿੱਤੀਆਂ ਅਤੇ ਸਕੂਲ ਵਿੱਚ ਹੀ ਸਟੋਰ ਕਰ ਲਈਆਂ ਅਤੇ ਮੰਗਲਵਾਰ ਨੂੰ ਚੋਰੀ ਛਿਪੇ ਕਿਤਾਬਾਂ ਵੇਚ ਕੇ ਪੈਸੇ ਕਮਾਉਣਾ ਚਾਹੁੰਦਾ ਸੀ। ਪਰ ਪਿੰਡ ਵਾਲਿਆਂ ਦੀ ਸਮਝਦਾਰੀ ਕਾਰਨ ਹੈੱਡਮਾਸਟਰ ਅਤੇ ਅਧਿਆਪਕ ਦੇ ਕਾਰਨਾਮੇ ਬੇਨਕਾਬ ਹੋ ਗਏ।
ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਵੱਡਾ ਫੈਸਲਾ, ਅਮਰੀਕਾ ਤੋਂ ਆਈ ਮਸਰਾਂ ਦੀ ਦਾਲ ਮਿਲੇਗੀ 22 ਫੀਸਦੀ ਸਸਦੀ
ਪਿੰਡ ਦੇ ਲੋਕਾਂ ਨੇ ਨਿਊਜ਼ ਚੈਨਲ ਨੂੰ ਦੱਸਿਆ ਕਿ ਪ੍ਰਿੰਸੀਪਲ ਅਤੇ ਅਧਿਆਪਕ ਦੀ ਮਿਲੀਭੁਗਤ ਨਾਲ ਕਿਤਾਬਾਂ ਵੇਚਣ ਦਾ ਕੰਮ ਚੱਲ ਰਿਹਾ ਸੀ। ਚੇਹਲੂਮ ਅਤੇ ਕ੍ਰਿਸ਼ਨਾ ਅਸ਼ਟਮੀ ਕਾਰਨ ਸਕੂਲ 2 ਦਿਨ ਬੰਦ ਰਹੇ। ਅਸੀਂ ਸਕੂਲ ਦੇ ਅਧਿਆਪਕਾਂ ਅਤੇ ਸਟਾਫ਼ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਛੁੱਟੀ ਹੋਣ ਕਾਰਨ ਕਿਸੇ ਨਾਲ ਮੁਲਾਕਾਤ ਜਾਂ ਗੱਲ ਨਹੀਂ ਹੋ ਸਕੀ। ਇਸ ਮਾਮਲੇ ਵਿੱਚ ਡੀਐਮ ਰਿਚੀ ਪਾਂਡੇ ਨੇ ਡੀਪੀਆਰਓ ਸਿੱਖਿਆ ਵਿਭਾਗ ਨੂੰ ਜਾਂਚ ਤੋਂ ਬਾਅਦ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -: